ਸਿਹਤ ਵਿਭਾਗ ਦੇ ਸਮੁੱਚੇ ਮੁਲਾਜ਼ਮ 6 ਜਨਵਰੀ ਨੂੰ ਕਰਨਗੇ ਰੋਸ ਰੈਲੀ

0
132

ਅੰਮ੍ਰਿਤਸਰ 4 ਜਨਵਰੀ (ਅਰਵਿੰਦਰ ਵੜੈਚ)-ਮਲਟੀਪਰਪਲ ਹੈਲਥ ਇੰਪਲਾਈਜ਼ ਯੂਨੀਅਨ (ਮੇਲ ਫੀਮੇਲ) ਪੰਜਾਬ ਦੇ ਸੱਦੇ ਤੇ ਸਿਹਤ ਵਿਭਾਗ ਦੇ ਸਮੁੱਚੇ ਮੁਲਾਜ਼ਮ 6 ਜਨਵਰੀ ਨੂੰ ਸਿਹਤ ਮੰਤਰੀ ਓ ਪੀ ਸੋਨੀ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਰੋਸ ਰੈਲੀ ਕਰਕੇ ਉਸਦੇ ਘਰ ਵੱਲ ਮਾਰਚ ਕਰਨਗੇ।ਉਕਤ ਜਾਣਕਾਰੀ ਸੂਬਾ ਕਨਵੀਨਰ ਗੁਰਦੇਵ ਸਿੰਘ ਢਿੱਲੋਂ, ਤ੍ਰਿਪਤਾ ਸ਼ਰਮਾ, ਲਖਵਿੰਦਰ ਕੌਰ ਜੌਹਲ, ਵਿਰਸਾ ਸਿੰਘ ਪੱਟੀ,ਪ੍ਰਭਜੀਤ ਸਿੰਘ ਵੇਰਕਾ,ਸਾਂਝੇ ਤੌਰ ਤੇ ਦਿੰਦਿਆ ਦੱਸਿਆ ਕਿ ਸਰਕਾਰ ਵਲੋ ਮੁਲਾਜਮਾਂ ਨੂੰ ਮਿਲਣ ਵਾਲੇ ਭਤਿਆਂ ਨੂੰ ਬੰਦ ਕਰਕੇ ਤਨਖਾਹ ਕਮਿਸ਼ਨ ਵਲੋਂ ਜਾ ਰਹੀ ਤਨਖਾਹ ਨੂੰ ਖੋਰਾ ਲਗਾ ਦਿੱਤਾ ਗਿਆ ਹੈ ਜਿਸ ਕਾਰਨ ਸਮੁੱਚੇ ਮੁਲਾਜ਼ਮ ਵਰਗ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵੱਖ-ਵੱਖ ਵੱਖ ਵੱਖ ਪੱਧਰਾਂ ਗੱਲਬਾਤ ਕਰਕੇ ਭਰੋਸਾ ਦਿੱਤਾ ਗਿਆ ਸੀ ਕਿ ਭਤਿਆਂ ਨੂੰ ਬਹਾਲ ਕਰ ਦਿੱਤਾ ਜਾਵੇਗਾ ਪਰ ਮੁੱਖ ਮੰਤਰੀ ਵੱਲੋਂ ਵੀ ਭਰੋਸਾ ਦੇਣ ਮਗਰੋਂ ਅਜੇ ਤੱਕ ਇਹ ਪੱਤਰ ਜਾਰੀ ਨਹੀਂ ਕੀਤਾ ਗਿਆ ਸਗੋਂ ਉਲਟਾ ਮੁਲਾਜ਼ਮਾਂ ਨੂੰ ਧਮਕੀਆਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਭੱਤੇ ਬੰਦ ਹੋਣ ਨਾਲ ਮੁਲਾਜਮਾਂ ਦੀਆਂ ਤਨਖਾਹਾਂ ਵਿਚ ਨਿਗੂਣਾ ਵਾਧਾ ਹੀ ਹੋਇਆ ਹੈ ਅਤੇ ਭਾਰੀ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬੀਮਾਰੀ ਦੌਰਾਨ ਦਿਨ ਰਾਤ ਸੇਵਾ ਕਰਨ ਵਾਲੇ ਮੁਲਾਜ਼ਮਾਂ ਨਾਲ ਘਟੀਆ ਸਲੂਕ ਕੀਤਾ ਜਾ ਰਿਹਾ ਹੈ ਤੂੰ ਆ ਕੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੈ। ਉਹਨਾਂ ਕਿਹਾ ਕਿ 6 ਜਨਵਰੀ ਨੂੰ ਸਮੁੱਚੇ ਪੰਜਾਬ ਦੇ ਸਿਹਤ ਮੁਲਾਜ਼ਮ ਅਮ੍ਰਿਤਸਰ ਵਿੱਚ ਇਕੱਠੇ ਹੋ ਕੇ ਸਰਕਾਰ ਦੀ ਡੰਗ-ਟਪਾਊ ਨੀਤੀ ਦਾ ਪਰਦਾਫਾਸ਼ ਕਰਨਗੇ । ਇਸ ਮੌਕੇ ਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਆਗੂ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਤ ਸਿੰਘ ਭੱਟੀ, ਅਸ਼ੋਕ ਸ਼ਰਮਾ, ਕਸ਼ਮੀਰ ਸਿੰਘ ਕੰਗ, ਬਲਦੇਵ ਸਿੰਘ ਝੰਡੇਰ ਅਤੇ ਜਸਮੇਲ ਸਿੰਘ ਵਲੋ ਵੀ ਸਮਰਥਨ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਗਗਨਦੀਪ ਸਿੰਘ ਖਾਲਸਾ, ਅਮਨਦੀਪ ਕੌਰ, ਜਸਵਿੰਦਰ ਕੌਰ, ਹਰਵਿੰਦਰ ਸਿੰਘ ਬੱਲ, ਗੁਰਦੇਵ ਸਿੰਘ ਵੇਰਕਾ, ਸੁਖਦੇਵ ਸਿੰਘ ਭੁੱਲਰ, ਬਲਜੀਤ ਸਿੰਘ ਮਲਾਵਾਲਾ, ਅਜ਼ਮੇਰ ਸਿੰਘ, ਰਾਜਵੀਰ ਸਿੰਘ ਵੇਰਕਾ, ਨਵਦੀਪ ਸਿੰਘ ਚੀਮਾ, ਰਣਜੋਧ ਸਿੰਘ, ਦਲਬੀਰ ਸਿੰਘ ਰਮਦਾਸ, ਅਮਨਪਾਲ ਸਿੰਘ ਥਰੀਏਵਾਲ, ਮਨਜਿੰਦਰ ਕੌਰ, ਲਖਵਿੰਦਰ ਕੌਰ, ਕੁਲਵੰਤ ਕੌਰ, ਕੁਲਵਿੰਦਰਜੀਤ ਸਿੰਘ, ਰਮਨਦੀਪ ਸਿੰਘ, ਗੁਰਵੇਲ ਚੰਦ ਆਦਿ ਹਾਜ਼ਰ ਸਨ l

NO COMMENTS

LEAVE A REPLY