2022 ਵਿੱਚ ਬਣੇਗੀ ਗੁਰੂਆਂ ਮਹਾਪੁਰਸ਼ਾਂ ਦੀ ਸੋਚ ਵਾਲੀ ਸਰਕਾਰ- ਬੈਨੀਪਾਲ
ਅੰਮ੍ਰਿਤਸਰ 4 ਜਨਵਰੀ (ਪਵਿੱਤਰ ਜੋਤ) : ਅੱਜ ਬਹੁਜਨ ਸਮਾਜ ਪਾਰਟੀ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਪਾਲ ਨੇ ਪਰਿਵਾਰ ਅਤੇ ਜਿਲ੍ਹਾ ਅਮ੍ਰਿੰਤਸਰ ਦੇ ਪਾਰਟੀ ਵਰਕਰਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਾਰਟੀ ਅਤੇ ਗਠਬੰਧਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤਾ ਜੋ 2022 ਵਿੱਚ ਗੁਰੂਆਂ ਮਹਾਪੁਰਸ਼ਾਂ ਦੀ ਪੰਜਾਬ ਵਿੱਚ ਸਰਕਾਰ ਬਣਾਈ ਜਾਵੇ। ਇਸ ਮੋਕੇ ਉਹਨਾਂ ਦੇ ਨਾਲ ਪੰਜਾਬ ਇੰਚਾਰਜ ਮਨਜੀਤ ਸਿੰਘ ਅਟਵਾਲ, ਪੰਜਾਬ ਇੰਚਾਰਜ ਰਜਿੰਦਰ ਸਿੰਘ ਰੀਹਲ ਵੀ ਮੈਜੂਦ ਰਹੇ। ਇਸ ਮੋਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਮੈਟੋ ਅਤੇ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋ ਬਾਅਦ ਸ੍ਰੀ ਰਣਧੀਰ ਸਿੰਘ ਬੈਨੀਪਾਲ ਜੀ ਨੇ ਭਗਵਾਨ ਵਾਲਮੀਕਿ ਜੀ ਤੀਰਥ ਅਤੇ ਧੂਣਾ ਸਾਹਿਬ ਟਰੱਸਟ ਵਿਖੇ ਵੀ ਨਤਮਸਤਕ ਹੋ ਕੇ ਪਾਰਟੀ ਅਤੇ ਗਠਬੰਧਨ ਦੀ ਮਜਬੂਤੀ ਲਈ ਅਰਦਾਸ ਕੀਤੀ। ਇਸ ਮੋਕੇ ਹੋਰਨਾਂ ਤੋਂ ਇਲਾਵਾ ਜੌਨ ਇੰਚਾਰਜ ਰਤਨ ਸਿੰਘ ਚਵਿੰਡਾ, ਸੁਰਜੀਤ ਸਿੰਘ ਭੈਲ, ਜਗਦੀਸ਼ ਦੁੱਗਲ, ਗੁਰਬਖਸ਼ ਮਹੇ,ਜਿਲਾ ਪ੍ਰਧਾਨ ਸ਼ਹਿਰੀ ਤਾਰਾ ਚੰਦ ਭਗਤ , ਬੀਬੀ ਦਲਵੀਰ ਕੌਰ, ਮੁਕੇਸ਼ ਕੁਮਾਰ, ਲਲਿਤ ਗੋਤਮ,ਬੋਬੀ ਗਿੱਲ, ਚਰਨ ਕਮਲ, ਅਤੁਲ ਮੱਟੂ, ਬਲਵਿੰਦਰ ਸਿੰਘ ਨਁਥੂ ਪੁਰ, ਮੰਗਲ ਸਿੰਘ ਸਹੋਤਾ ਆਦਿ ਹਾਜ਼ਰ ਸਨ।