ਪੰਜਾਬ ਇੱਕ ਬਦਲਾਵ ਚਾਹੁੰਦਾ ਹੈ ਅਤੇ ਭਾਜਪਾ ਪੰਜਾਬ ਲਈ ਸਭ ਤੋਂ ਵਧੀਆ ਵਿਕਲਪ : ਮੰਜਿਲ

0
30

ਅੰਮ੍ਰਿਤਸਰ 4 ਜਨਵਰੀ (ਅਰਵਿੰਦਰ ਵੜੈਚ) : ਵਿਧਾਨ-ਸਭਾ ਹਲਕਾ ਅੰਮ੍ਰਿਤਸਰ ਦੱਖਣੀ ਵਿਖੇ ਭਾਰਤੀ ਜਨਤਾ ਪਾਰਟੀ ੳ,ਬੀ,ਸੀ, ਮੋਰਚਾ ਪੰਜਾਬ ਦੇ ਜਨਰਲ ਸਕੱਤਰ ਕੰਵਰਬੀਰ ਸਿੰਘ ਮੰਜਿਲ ਦੀ ਅਗਵਾਈ ਵਿੱਚ ਇੱਕ ਸ਼ਾਂਮ ਸ਼ਹੀਦੋਂ ਕੇ ਨਾਮ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਉੱਭਰਦੇ ਗਾਇਕ ਜਸਨੂਰ ਚੋਧਰੀ ਵੱਲੋਂ ਦੇਸ਼ ਭਗਤੀ ਦੇ ਗੀਤ ਸੁਣਾਏ ਗਏ। ਇਸ ਮੋਕੇ ਮੰਜਿਲ ਨੇ ਹਲਕਾ ਵਾਸੀਆਂ ਨੂੰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਹੋਕਾ ਦਿੱਤਾ । ਮੰਜਿਲ ਨੇ ਕਿਹਾ ਪੰਜਾਬ ਇੱਕ ਬਦਲਾਵ ਚਾਹੁੰਦਾ ਹੈ ਅਤੇ ਭਾਜਪਾ ਪੰਜਾਬ ਲਈ ਸਭ ਤੋਂ ਵਧੀਆ ਵਿਕਲਪ ਹੈ। ਭਾਜਪਾ ਦੀ ਸਰਕਾਰ ਬਨਣ ਨਾਲ ਪੰਜਾਬ ਦਾ ਕਾਇਆ-ਕਲਪ ਹੋਣ ਵਾਲਾ ਹੈ ੳਹਨਾਂ ਕਿਹਾ ਨਵਾਂ ਪੰਜਾਬ ਭਾਜਪਾ ਦੇ ਨਾਲ ਆਏ ਜਨ-ਸਮੂੰਹ ਨੇ ਮੰਜਿਲ ਦੀ ਸੁਰ ਚ ਸੁਰ ਮਿਲੋਂਦਿਆਂ ਭਾਜਪਾ ਦੇ ਉਮੀਦਵਾਰ ਨੂੰ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੋਕੇ ਜੰਮੂ ਤੋਂ ਆਏ ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਰਜ ਜੰਮੂ ਡਵੈਲਪਮੈੰਟ ਬੋਰਡ ਦੇ ਚੇਅਰਮੈਨ ਸੂਰਜ ਕੁਮਾਰ, ਕੁਲਦੀਪ ਕੰਧਾਰੀ, ਪ੍ਰਦੇਸ਼ ਭਾਜਪਾ ਦੇ ਸਕੱਤਰ ਸ ਰਜੇਸ਼ ਹਨੀ, ਮਹਿਲਾ ਮੋਰਚਾ ਅੰਮ੍ਰਿਤਸਰ ਦੇ ਪ੍ਰਧਾਨ ਅਲਕਾ ਸ਼ਰਮਾ, ਐਸ ਸੀ ਮੋਰਚਾ ਦੇ ਜਿਲਾ ਪ੍ਰਧਾਨ ਸੰਜੀਵ ਕੁਮਾਰ, ਕਿਸਾਨ ਮੋਰਚਾ ਦੇ ਜਿਲਾ ਪ੍ਰਧਾਨ ਗੁਰਮੁੱਖ ਸਿੰਘ ਬੱਲ, ੳ,ਬੀ,ਸੀ, ਮੋਰਚਾ ਦੇ ਜਿਲਾ ਮਹਾਂ ਮੰਤਰੀ ਵਿਸ਼ਾਲ ਸ਼ੂਰ, ਪਵਨ ਕੁਮਾਰ ਮੰਗਾ, ਕੁਲਵੰਤ ਸਿੰਘ ਬੇਦੀ, ਗੁਰਦੇਵ ਸਿੰਘ ਤਿੰਨੋਂ ਮੰਡਲ ਪ੍ਰਧਾਨ ਇੰਦਰਪਾਲ ਅਰਿਆ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਰਾਜਾ ਆਦਿ ਹਾਜ਼ਰ ਸਨ।

NO COMMENTS

LEAVE A REPLY