ਸਰਬ ਸੰਮਤੀ ਦੇ ਨਾਲ ਭਗਵੰਤ ਸਿੰਘ ਨੂੰ ਪ੍ਰਧਾਨ ਨਿਯੁਕਤ

0
29

ਅੰਮ੍ਰਿਤਸਰ 11 ਮਈ (ਰਾਜਿੰਦਰ ਧਾਨਿਕ) : ਅੰਮ੍ਰਿਤਸਰ ਨਗਰ ਨਿਗਮ ਵਰਕਰਜ਼ ਯੂਨੀਅਨ ਸਬੰਧਿਤ (ਸੀਟੂ) ਦੀ ਹੰਗਾਮੀ ਮੀਟਿੰਗ ਰਣਜੀਤ ਐਵੀਨਿਊ ਮੁੱਖ ਦਫਤਰ ਵਿਖੇ ਹੋਈ। ਇਸ ਮੀਟਿੰਗ ਵਿੱਚ ਪਾਰਟੀ ਦਫ਼ਤਰ ਤੋਂ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਅਜਨਾਲਾ ਚਰਨਜੀਤ ਮਜੀਠਾ ਨਰਿੰਦਰ ਚਮਿਆਰੀ ਅਤੇ ਵੱਖ-ਵੱਖ ਅਦਾਰਿਆਂ ਤੋਂ ਨਗਰ ਨਿਗਮ ਦੇ ਮੁਲਾਜਮ ਸ਼ਾਮਲ ਹੋਏ । ਇਸ ਮੀਟਿੰਗ ਵਿੱਚ ਸਰਬ ਸੰਮਤੀ ਦੇ ਨਾਲ ਭਗਵੰਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ ਅਤੇ ਅਸ਼ੋਕ ਮਜੀਠਾ ਨੂੰ ਜਰਨਲ ਸੈਕਟਰੀ ਅਤੇ ਸਤਪਾਲ ਗਿੱਲ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ। ਪਹਿਲੇ ਰਹੇ ਪ੍ਰਧਾਨ ਮੇਜਰ ਸਿੰਘ ਬੀਕਾ ਨੂੰ ਯੂਨੀਅਨ ਦਾ ਸਰਪ੍ਰਸਤ ਬਣਾਇਆ ਗਿਆ।

NO COMMENTS

LEAVE A REPLY