ਅੰਮ੍ਰਿਤਸਰ 11 ਮਈ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਗਰਿਮਾ ਅਗਰਵਾਲ (ਅੱਠਵੀਂ ਕਲਾਸ) ਨੇ ਮਾਣਯੋਗ ਚੇਅਰਮੈਨ ਡਾਕਟਰ ਏ ਐੱਫ ਪਿੰਟੋ ਅਤੇ ਐਮ ਡੀ ਮੈਡਮ ਡਾਕਟਰ ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਮਾਈ ਐੱਫ ਐੱਮ ਦੇ ਰੰਗਰੇਜ ਸੀਜ਼ਨ ਸੱਤ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਜਿਸ ਦਾ ਆਯੋਜਨ ਮਾਈ ਐੱਫ ਐੱਮ 94.3 ਦੁਆਰਾ ਕੀਤਾ ਗਿਆ ਸੀ। ਉਸ ਨੇ ਰੰਗਰੇਜ਼ ਐੱਫ ਐੱਮ ਦੁਆਰਾ ਇੰਕਰੇਡਿਬਲ ਕਿਡਜ਼ ਆਫ ਇੰਡੀਆ ਅਵਾਰਡ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇੰਕਰੇਡਿਬਲ ਇੰਡੀਆ ਥੀਮ ਤੇ ਉਸ ਦੀ ਡਰਾਇੰਗ ਨੂੰ ਕੈਲੰਡਰ ਆਫ ਦ ਈਅਰ ਲਈ ਚੁਣਿਆ ਗਿਆ ਹੈ ਅਤੇ ਉਸ ਨੂੰ ਪਹਿਲੇ 12 ਪ੍ਰਤੀਭਾਗੀਆਂ ਵਿੱਚ ਵੀ ਚੁਣਿਆ ਗਿਆ। ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੂੰ ਯਾਦਗਾਰੀ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੇ ਹਰ ਕਦਮ ਤੇ ਉਹਨਾਂ ਦੇ ਮਾਰਗ ਦਰਸ਼ਨ ਲਈ ਆਪਣੇ ਸਲਾਹਕਾਰ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਆਪਣੀ ਬੇਟੀ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।