ਅੰਮ੍ਰਿਤਸਰ ਸ਼ਹਿਰ ਦੀ ਬੇਹਤਰ ਸੀਵਰੇਜ਼ ਵਿਵਸਥਾ ਲਈ ਮੇਅਰ ਵੱਲੋਂ ਆਧੂਨਿਕ ਸੁਪਰ ਸੱਕਰ ਤੇ ਜੈਟਿੰਗ-ਸਕੱਸ਼ਨ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ

0
24

ਸ਼ਹਿਰ ਵਿਚ ਸੀਵਰੇਜ਼ ਸਮੱਸਿਆ ਦਾ ਆਧੂਨਿਕ ਮਸ਼ੀਨਾਂ ਨਾਲ ਹੋਵੇਗਾ ਪੂਰਣ ਹੱਲ :- ਮੇਅਰ
ਅੰਮ੍ਰਿਤਸਰ 10 ਮਈ (ਪਵਿੱਤਰ ਜੋਤ) :  ਮੇਅਰ ਕਰਮਜੀਤ ਸਿੰਘ ਵੱਲੋਂ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਨੂੰ ਹੋਰ ਬੇਹਤਰ ਕਰਨ ਲਈ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਤਕਰੀਬਨ 4 ਕਰੋੜ ਰੁਪਏ ਦੀ ਲਾਗਤ ਨਾਲ ਖਰੀਦ ਕੀਤੀਆਂ ਗਈਆਂ 5 ਸੀਵਰੇਜ਼ ਸੱਕਸ਼ਨ –ਕਮ-ਜੈਟਿੰਗ ਮਸ਼ੀਨਾਂ ਸਮਰੱਥਾ 4000ਲੀਟਰ, 2 ਸੱਕਸ਼ਨ-ਕਮ-ਜੈਟਿੰਗ ਮਸ਼ੀਨਾਂ ਸਮਰੱਥਾ 8000ਲੀਟਰ ਅਤੇ 1 ਟ੍ਰਕ ਮਾਊਂਟੇਡ ਸੁਪਰ ਸੱਕਰ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹਨਾਂ ਸੀਵਰੇਜ਼ ਕਲੀਨਿੰਗ ਮਸ਼ੀਨਾਂ ਨਾਲ ਸ਼ਹਿਰ ਦੀ ਸ਼ੀਵਰੇਜ਼ ਬਲਾਕੇਜ਼ ਨਾਲ ਸਬੰਧਤ ਸ਼ਿਕਾਇਤਾਂ ਦਾ ਤੁਰੰਤ ਤੇ ਪ੍ਰਭਾਵੀ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਇਸ ਦਾ ਭਰਪੂਰ ਫਾਇਦਾ ਹੋਵੇਗਾ।
ਇਸ ਮੋਕੇ ਤੇ ਆਪਣੇ ਸੰਬੋਧਨ ਵਿਚ ਮੇਅਰ ਕਰਮਜੀਤ ਸਿੰਘ ਨੇ ਕਿਹਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਮੈਨੂਅਲ ਸੀਰਵੇਜ਼ ਸਫਾਈ ਤੇ ਰੋਕ ਲਗਾਈ ਗਈ ਹੈ ਜਿਸ ਕਰਕੇ ਸੀਵਰੇਜ਼ ਪ੍ਰਣਾਲੀ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਬੜਾ ਮੁਸ਼ਕਿਲ ਹੋ ਰਿਹਾ ਸੀ। ਨਗਰ ਨਿਗਮ ਅੰਮ੍ਰਿਤਸਰ ਨੇ ਪਹਿਲ ਕਰਦੇ ਹੋਏ ਕਰੋੜਾਂ ਰੁਪਏ ਦੀਆਂ ਆਧੂਨਿਕ ਮਸ਼ੀਨਾਂ’ ਅੱਜ ਸ਼ਹਿਰ ਦੀ ਸੀਵਰੇਜ਼ ਸਫਾਈ ਲਈ ਰਵਾਨਾ ਕੀਤੀਆਂ ਹਨ ਜੋ ਕਿ ਸ਼ਹਿਰ ਦੇ ਵੱਖ ਵੱਖ ਜ਼ੋਨਾਂ ਅਧੀਨ ਕੰਮ ਕਰਨਗੀਆਂ ਅਤੇ ਇਹਨਾਂ ਅਤਿ ਆਧੁਨਿਕ ਮਸ਼ੀਨਾਂ ਰਾਹੀਂ ਸ਼ਹਿਰ ਦੀ ਸੀਵਰੇਜ ਵਿਵਸਥਾ ਕਾਫੀ ਦਰੁਸਤ ਹੋਵੇਗੀ। ਉਹਨਾ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਚ ਤਕਰੀਬਨ 2000 ਕਿਲੋਮੀਟਰ ਸੀਵਰੇਜ਼ ਲਾਈਨਾਂ ਹਨ ਜਿਨ੍ਹਾਂ ਦੀ ਮੈਨੂਅਲ ਸਫਾਈ ਬੜੀ ਮੁ਼ਸ਼ਕਿਲ ਹੈ ਤੇ ਸ਼ਹਿਰ ਦੀ ਵੱਧ ਰਹੀ ਆਬਾਦੀ ਨੂੰ ਮੁੱਖ ਰੱਖਦੇ ਹੋਏ ਇਹਨਾਂ ਆਧੂਨਿਕ ਸੁਪਰ ਸੱਕਰ, ਜੈਟਿੰਗ ਅਤੇ ਸਕੱਸ਼ਨ ਮਸ਼ੀਨਾਂ ਦੀ ਬੜੀ ਜਰੂਰਤ ਸੀ ਜਿਸ ਕਰਕੇ ਨਗਰ ਨਿਗਮ, ਅੰਮ੍ਰਿਤਸਰ ਨੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਤਕਰੀਬਨ 4 ਕਰੋੜ ਰੁਪਏ ਦੀ ਲਾਗਤ ਨਾਲ ਇਹਨਾਂ ਮਸ਼ੀਨਾਂ ਨੂੰ ਅੱਜ ਸੜਕਾਂ ਤੇ ਉਤਾਰਿਆ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਕੋਲ 5 ਸੀਵਰੇਜ਼ ਜੈਟਿੰਗ ਮਸ਼ੀਨਾਂ ਅਤੇ 1 ਰੀ-ਸਾਇਕਲਿੰਗ ਜੈਟਿੰਗ –ਕਮ- ਸਕੱਸ਼ਨ ਮਸ਼ੀਨ ਮੌਜੂਦ ਹਨ। ਇਹਨਾਂ ਸਾਰੀਆਂ ਆਧੂਨਿਕ ਮਸ਼ੀਨਾਂ ਦੇ ਆਉਣ ਨਾਲ ਹੁਣ ਕਿਸੇ ਵੀ ਸੀਵਰਮੈਨ ਨੂੰ ਮੈਨਹੋਲ ਵਿਚ ਉਤਰਣ ਦੀ ਲੋੜ ਨਹੀ ਪਵੇਗੀ ਅਤੇ ਸੀਵਰੇਜ਼ ਦੀ ਸਫਾਈ ਵੀ ਬੇਹਤਰ ਢੰਗ ਨਾਲ ਹੋਵੇਗੀ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਮੇਅਰ ਨੇ ਕਿਹਾ ਕਿ ਪਿਛਲੇ ਦਿਨੀਂ ਉਹਨਾਂ ਨੇ ਪੰਜਾਬ ਦੇ ਮਾਨਯੋਗ ਮੁੱਖਮੰਤਰੀ ਭਗਵੰਤ ਮਾਨ ਜੀ ਨਾਲ ਮੁਲਾਕਾਤ ਕਰਕੇ ਸ਼ਹਿਰ ਦੇ ਵਿਕਾਸ ਲਈ ਉਲੀਕੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ ਜਿਨ੍ਹਾਂ ਵਿਚ ਤਕਰੀਬਨ 50 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸੜ੍ਹਕਾਂ ਬਨਾਈਆਂ ਜਾਣਗੀਆਂ, 2.5 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿਚ ਆਧੂਨਿਕ ਤਕਨੀਕ ਦੇ ਟ੍ਰੈਫਿਕ ਸਿਗਨਲ ਲਗਾਏ ਜਾਣਗੇ, ਬੀ.ਆਰ.ਟੀ.ਐਸ. ਰੂਟ ਨਾਲ ਸਬੰਧਤ ਅਤੇ ਹੋਰ ਵੀ ਅਜਿਹੇ ਕਈ ਪ੍ਰੋਜੈਕਟ ਆਉਣ ਵਾਲੇ ਦਿਨਾਂ ਵਿਚ ਸ਼ੁਰੂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਨਗਰ ਨਿਗਮ, ਅੰਮ੍ਰਿਤਸਰ ਵੱਲੋ਼ ਸ਼ਹਿਰ ਦੇ ਵਿਕਾਸ ਲਈ ਸੈਂਕੜੇ ਕਰੋੜਾਂ ਦੇ ਕੰਮ ਕੀਤੇ ਗਏ ਹਨ ਅਤੇ ਜਿਹੜੇ ਕੰਮ ਉਲੀਕੇ ਜਾਣਗੇ ਊਹਨਾਂ ਨੂੰ ਸਮੇਂ ਸਿਰ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਵਧੀਕ ਕਮਿਸ਼ਨਰ ਹਰਦੀਪ ਸਿੰਘ, ਨਿਗਰਾਨ ਇੰਜੀਨੀਅਰ ਸਤਿੰਦਰ ਕੁਮਾਰ,, ਕਾਰਜਕਾਰੀ ਇੰਜੀਨੀਅਰ ਪ੍ਰਦੀਪ ਸਲੂਜਾ, ਬਲਜੀਤ ਸਿੰਘ, ਰਜਿੰਦਰ ਸਿੰਘ ਮਰੜ੍ਹੀ, ਐਸ.ਡੀ.ਓ. ਹਰਜਿੰਦਰ ਸਿੰਘ, ਜੇ.ਈ. ਕੁਲਵਿੰਦਰ ਸਿੰਘ, ਰਮਨ ਕੁਮਾਰ, ਨੀਤਿਨ ਧੀਰ, ਕੰਵਰ ਵਿਸ਼ਵਦੀਪ ਸਿੰਘ ਅਤੇ ਕਰਮਚਾਰੀ ਹਾਜ਼ਰ ਸਨ।

NO COMMENTS

LEAVE A REPLY