ਸਾਵਧਾਨ! ਨਗਰ ਨਿਗਮ ਦੀ ਇਮਾਰਤ ਦਾ ਹੋ ਸਕਦਾ ਨੁਕਸਾਨ

0
199

ਟੱਪ ਟੱਪ ਟੱਪਕਦੇ ਪਾਣੀ ਵੱਲ ਕੋਈ ਨਹੀਂ ਦੇ ਰਿਹਾ ਧਿਆਨ
__________
ਅੰਮ੍ਰਿਤਸਰ,6 ਜੁਲਾਈ (ਪਵਿੱਤਰ ਜੋਤ)- ਨਗਰ ਨਿਗਮ ਅੰਮ੍ਰਿਤਸਰ ਦੀ ਬਹੁਮੰਜ਼ਿਲਾ ਇਮਾਰਤ ਦੀ ਬੇਸਮੇਂਟ ਵਿੱਚ ਪਿਛਲੇ ਸਾਲਾਂ ਤੋਂ ਹੋ ਰਹੀ ਪਾਣੀ ਦੀ ਲੀਕੇਜ ਨਾਲ ਇਮਾਰਤ ਦੀ ਹਾਲਤ ਖਸਤਾ ਹੋ ਰਹੀ ਹੈ। ਕਈ ਕਮਿਸ਼ਨਰ ਆਏ ਅਤੇ ਚਲੇ ਗਏ,ਇਸ ਨੂੰ ਲੈ ਕੇ ਮੇਅਰ ਵੀ ਬੇਫਿਕਰ ਹਨ। ਹੁਣ ਵਿਚਾਰਨ ਯੋਗ ਗੱਲ ਇਹ ਹੈ ਕੀ ਨਿਗਮ ਦੇ ਮੋਹਤਬਰ ਅਧਿਕਾਰੀਆਂ ਦੇ ਘਰਾਂ ਵਿੱਚ ਵੀ ਇਸ ਤਰ੍ਹਾਂ ਦੇ ਹੀ ਲੀਕੈਜ ਹੁੰਦੀ ਤਾਂ ਕੀ ਉਹ ਇਸੇ ਤਰ੍ਹਾਂ ਸ਼ਾਂਤ ਬੈਠੇ ਰਹਿੰਦੇ। ਉਹ ਲਾਪਰਵਾਹ ਇਸ ਕਰਕੇ ਹਨ ਕਿਉਂਕਿ ਨਗਰ ਨਿਗਮ ਦੀ ਇਮਾਰਤ ਇਹਨਾਂ ਦੀ ਨਿੱਜੀ ਸੰਪਤੀ ਨਹੀਂ ਬਲਕਿ ਸਰਕਾਰੀ ਇਮਾਰਤ ਹੈ। ਇਹ ਕਿਹੜੀ ਕਿਸੇ ਦੇ ਬਾਪ ਦੀ ਬਣਾਈ ਹੋਈ ਇਮਾਰਤ ਹੈ। ਇਮਾਰਤ ਨੂੰ ਨੁਕਸਾਨ ਹੁੰਦਾ ਹੈ ਤਾਂ ਹੋ ਜਾਵੇ ਕਿਸੇ ਨੂੰ ਕੋਈ ਫ਼ਿਕਰ ਨਹੀਂ। ਮੀਂਹ ਆਵੇ ਹਨੇਰੀ ਤਨਖਾਹਾਂ ਤਾਂ ਮਹੀਨੇ ਬਾਅਦ ਮਿਲ ਹੀ ਜਾਣੀਆਂ ਹਨ। ਓਧਰ ਰਾਜਨੀਤਕ ਲੋਕ 5 ਸਾਲ ਦੀ ਸੱਤਾ ਦਾ ਸੁੱਖ ਭੋਗ ਰਹੇ ਹਨ। ਇਵੇਂ ਪ੍ਰਤੀਤ ਹੋ ਰਿਹਾ ਹੈ ਕਿ ਇੰਨ੍ਹਾਂ ਨੂੰ ਕਾਰਪੋਰੇਸ਼ਨ ਦੀ ਇਮਾਰਤ ਦਾ ਕੋਈ ਫਿਕਰ ਨਹੀਂ ਹੈ। ਪਰ ਅਗਰ ਇਮਾਰਤ ਵੱਲ ਖ਼ਾਸ ਧਿਆਨ ਨਾ ਦਿੱਤਾ ਗਿਆ। ਤਾਂ ਆਉਣ ਵਾਲੇ ਸਮੇਂ ਵਿੱਚ ਇਮਾਰਤ ਦੀ ਹਾਲਤ ਖਸਤਾ ਹੁੰਦੀ ਜਾਵੇਗੀ। ਇਸ ਤੋਂ ਪਹਿਲਾਂ ਵੀ ਇਮਾਰਤ ਦੇ ਮੁੱਖ ਰਸਤੇ ਤੇ ਚੜ੍ਹਨ ਵਾਲਿਆਂ ਪੌੜੀਆਂ ਵਾਰੀ ਵਾਰੀ ਦੋਨੋਂ ਪਾਸੇ ਬਰਸਾਤ ਦੇ ਦੌਰਾਨ ਪੂਰੀ ਤਰ੍ਹਾਂ ਬੈਠ ਗਈਆਂ ਸਨ। ਚੈਨਲਾਂ ਦੀ ਬਾਅਦ ਵਿਚ ਪਿਆਰ ਕਰਵਾਈ ਗਈ ਸੀ। ਇਮਾਰਤ ਦੇ ਬਾਹਰ ਲੱਗੀਆਂ ਟਾਇਲਾਂ ਵੀ ਡਿੱਗ ਚੁੱਕੀਆਂ ਹਨ। ਜਿਸ ਦੌਰਾਨ ਇੱਕ ਅਧਿਕਾਰੀ ਦੀ ਗੱਡੀ ਨੂੰ ਵੀ ਨੁਕਸਾਨ ਹੋਇਆ ਸੀ। ਜਿਸ ਨੂੰ ਧਿਆਨ ਵਿਚ ਰੱਖਦਿਆਂ ਇਮਾਰਤ ਵਿਚ ਹੋ ਰਹੀ ਪਾਣੀ ਦੀ ਲੀਕੇਜ ਨੂੰ ਤੁਰੰਤ ਬੰਦ ਕਰਵਾਇਆ ਜਾਣਾ ਜ਼ਰੂਰੀ ਹੈ।

NO COMMENTS

LEAVE A REPLY