ਦੁੱਖ ਨਿਵਾਰਨ ਹਸਪਤਾਲ ਨੇ 31 ਦਿਨਾਂ ਲਗਾਇਆ ਫ੍ਰੀ ਚੈਕਅਪ ਕੈਂਪ

0
16

ਦਾਖਲ ਮਰੀਜ਼ਾਂ ਨੂੰ ਇਲਾਜ ਦੌਰਾਨ ਮਿਲੇਗੀ 50 ਪ੍ਰਤੀਸ਼ਤ ਛੋਟ-ਡਾ.ਬੋਪਾਰਾਏ
__________
ਅੰਮ੍ਰਿਤਸਰ,6 ਜੁਲਾਈ (ਰਾਜਿੰਦਰ ਧਾਨਿਕ)- ਦੁੱਖ ਨਿਵਾਰਨ ਹਸਪਤਾਲ ਨਜ਼ਦੀਕ ਕਚਹਿਰੀ ਚੌਂਕ ਵਿਖੇ ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 31 ਦਿਨਾਂ ਲੰਬਾ ਕੈਂਪ ਲਗਾਇਆ ਗਿਆ ਹੈ। ਜਿਸ ਦੌਰਾਨ ਮਰੀਜਾਂ ਦਾ ਫਰੀ ਚੈਕਅੱਪ ਹੋਵੇਗਾ। ਹਸਪਤਾਲ ਦੇ ਵਿੱਚ ਕਿਸੇ ਨਾ ਕਿਸੇ ਬਿਮਾਰੀ ਨੂੰ ਲੈ ਕੇ ਦਾਖਲ ਮਰੀਜ਼ਾਂ ਨੂੰ 50 ਪ੍ਰਤੀਸ਼ਤ ਦੀ ਛੋਟ ਦਿੱਤੀ ਜਾ ਰਹੀ ਹੈ। ਹਸਪਤਾਲ ਦੇ ਪ੍ਰਮੁੱਖ ਡਾ.ਆਰ.ਪੀ.ਐਸ ਬੋਪਾਰਾਏ ਨੇ ਦੱਸਿਆ ਕਿ ਪਿਛਲੇ ਕਰੀਬ 26 ਸਾਲਾਂ ਤੋ ਦੁੱਖ ਨਿਵਾਰਨ ਹਸਪਤਾਲ ਵਿੱਚ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਵਿਚ ਬਲੱਡ ਬੈਂਕ ਦੀ ਸਹੂਲਤ ਵੀ ਉਪਲਬਧ ਹੈ। 01 ਜੁਲਾਈ ਤੋਂ 31 ਜੁਲਾਈ 2022 ਤੱਕ ਮਰੀਜਾਂ ਦਾ ਫਰੀ ਚੈਕਅੱਪ ਕੀਤਾ ਜਾਵੇਗਾ। ਹੱਡੀਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਆਰ.ਪੀ.ਐਸ ਬੋਪਾਰਾਏ, ਦਿਮਾਗ਼ੀ ਬੀਮਾਰੀਆਂ ਦੇ ਮਾਹਿਰ ਡਾ.ਗੁਰਬਿੰਦਰ ਪਾਲ ਸਿੰਘ,ਚਮੜੀ ਦੇ ਰੋਗਾਂ ਦੇ ਮਾਹਿਰ ਡਾ.ਅਮਰਜੀਤ ਸਿੰਘ ਸਚਦੇਵਾ,ਮੈਡੀਸਨ ਬੀਮਾਰੀਆਂ ਦੇ ਮਾਹਿਰ ਡਾ.ਕੁਨਾਲ ਗੁਪਤਾ ਮਰੀਜ਼ਾਂ ਨੂੰ ਪੂਰਾ ਮਹੀਨਾ ਆਪਣੀਆਂ ਸੇਵਾਵਾਂ ਭੇਟ ਕਰਨਗੇ। ਮਰੀਜ਼ਾਂ ਦੀਆਂ ਸੇਵਾਵਾਂ ਨੂੰ ਲੈ ਕੇ ਸਿੱਖਿਅਕ ਸਟਾਫ ਦੀਆਂ ਸੇਵਾਵਾਂ ਭੇਟ ਕਰ ਰਿਹਾ ਹੈ।

NO COMMENTS

LEAVE A REPLY