ਬੇਦਾਗ਼ ਸੇਵਾ ਮੁਕਤ ਹੋਏ ਸੁਖਦਰਸ਼ਨ ਸਿੰਘ ਕੁਲਾਣਾ ਸੀਨੀਅਰ ਸਹਾਇਕ  ਡੀ ਸੀ ਦਫਤਰ ਮਾਨਸਾ

0
19

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਸਾਡੇ ‘ਚੋਂ ਸਰਕਾਰੀ ਤੌਰ ਤੇ ਆਪਣੀ 25 ਸਾਲ 5 ਮਹੀਨੇ ਦੀ ਬੇਦਾਗ਼ ਸਰਵਿਸ ਪੂਰੀ ਕਰਕੇ ਸੇਵਾ ਮੁਕਤ ਹੋ ਰਹੇ ਸ੍ਰ਼ੀ ਸੁਖਦਰਸ਼ਨ ਸਿੰਘ ਕੁਲਾਣਾ ਜੀ ਦਾ ਜਨਮ, ਮਿਤੀ 12—08—1965 ਨੂੰ ਪਿਤਾ ਸ੍ਰੀ ਗੁਰਦੇਵ ਸਿੰਘ ਨੰਬਰਦਾਰ ਜੀ ਦੇ ਘਰ ਮਾਤਾ ਸ੍ਰ਼ੀਮਤੀ ਨਛੱਤਰ ਕੌਰ ਦੀ ਸੁਲੱਖਣੀ ਕੁੱਖੋਂ ਪਿੰਡ ਕੁਲਾਣਾ ਵਿਖੇ ਹੋਇਆ। ਦੋ ਭਰਾਵਾਂ ਦੇ ਅੰਮਾ ਜਾਏ ਵੀਰ ਸੁਖਦਰਸ਼ਨ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ, ਦਾਤੇਵਾਸ ਤੋਂ ਪ੍ਰਾਪਤ ਕੀਤੀ।

ਗਰੈਜੂਏਸਨ ਗੁਰੂ ਨਾਨਕ ਕਾਲਜ ਬੁਢਲਾਡਾ ਤੋ ਕੀਤੀ ਜਿਸ ਦੌਰਾਨ ਇੰਟਰ ਯੂਨੀਵਰਸਿਟੀ ਦੇ ਐਨ.ਐਸ.ਐਸ. ਕੈਂਪਾਂ ਵਿੱਚ ਹਿੱਸਾ ਲੈ ਕਰ ਕਾਲਜ ਨੂੰ ਪਹਿਲਾ ਸਥਾਨ ਦਿਵਾਇਆ ਅਤੇ ਕਾਲਜ ਦਾ ਨਾਂ ਰੌਸ਼ਨ ਕੀਤਾ ਜਿਸ ਕਰਕੇ ਸਾਲ 1987 ਵਿੱਚ ਕਾਲਜ ਕਲਰ ਦੇ ਕਰ ਸਨਮਾਨਿਤ ਕੀਤਾ ਗਿਆ।ਕਾਲਜ ਦੀ ਪੜਾਈ ਦੌਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਕਰਵਾਈ ਗਈ ਆਲ ਇੰਡੀਆ ਧਾਰਮਿਕ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਲੈ ਕਰ ਗੋਲਡ ਮੈਡਲ ਪ੍ਰਾਪਤ ਕੀਤਾ। ਗਿਆਨੀ ਫੂਲਮਾਲਾ ਕਾਲਜ ਬੁਢਲਾਡਾ ਤੋ ਅਤੇ ਡਿਪਲੋਮਾ ਇੰਨ ਕੰਪਿਊਟਰ ਦੇਸ ਭਗਤ ਕਾਲਜ ਬਰੜਵਾਲ (ਧੂਰੀ) ਤੋ ਕੀਤਾ ਗਿਆ।

ਸ੍ਰ. ਸੁਖਦਰਸ਼ਨ ਸਿੰਘ ਕੁਲਾਣਾ ਜੀ ਆਪਣੀ ਮੁੱਢਲੀ ਯੋਗਤਾ ਪੂਰੀ ਕਰਨ ਉਪਰੰਤ ਮਿਤੀ 09—09—1993 ਨੂੰ ਕਲੈਰੀਕਲ ਕਾਡਰ ਵਿੱਚ ਬਤੌਰ ਕਲਰਕ ਵਜੋਂ ਮਹਿਕਮਾ ਲੌਂਗੋਵਾਲ ਇੰਜੀਨੀਅਰ ਕਾਲਜ (SLIET) ਵਿੱਚ ਐਡਹਾਕ ਬੇਸਿਸ ਤੇ ਨੌਕਰੀ ਜੁਆਇਨ ਕੀਤੀ ਅਤੇ ਐਸਐਸਬੋਰਡ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਮਿਤੀ 24—03—1998 ਨੂੰ ਦਫ਼ਤਰ ਡਿਪਟੀ ਕਮਿਸ਼ਨਰ, ਮਾਨਸਾ ਵਿੱਚ ਬਤੌਰ ਕਲਰਕ ਨੌਕਰੀ ਜੁਆਇਨ ਕੀਤੀ। ਬਤੌਰ ਕਲਰਕ ਜੂਨੀਅਰ ਸਹਾਇਕ ਦਾ ਜ਼ਿਆਦਾ ਸੇਵਾ ਐਸਡੀਐਮ ਦਫ਼ਤਰ ਬੁਢਲਾਡਾ ਵਿਖੇ ਇਲੈੱਕਸ਼ਨ ਦੇ ਕੰਮ ਨੂੰ ਸਮਰਪਿਤ ਰਿਹਾ। ਇਸਤੋ ਇਲਾਵਾ ਸਮੇਂ ਸਮੇਂ ਤੇ ਡੀਸੀ ਦਫ਼ਤਰ ਮਾਨਸਾ, ਤਹਿਸੀਲ ਦਫ਼ਤਰ ਬੁਢਲਾਡਾ ਅਤੇ ਸਬ ਤਹਿਸੀਲ ਬਰੇਟਾ ਵਿਖੇ ਵੀ ਸੇਵਾ ਕੀਤੀ।ਸ੍ਰ. ਸੁਖਦਰਸ਼ਨ ਸਿੰਘ ਕੁਲਾਣਾ ਜੀ ਮਿਤੀ 14—09—2020 ਨੂੰ ਬਤੌਰ ਸੀਨੀਅਰ ਸਹਾਇਕ ਪਦ ਉੱਨਤ ਹੋਏ। ਬਤੌਰ ਸੀਨੀਅਰ ਸਹਾਇਕ ਦੀ ਪਦਵੀ ਤੇ ਆਪ ਨੇ ਇਸ ਜ਼ਿਲ੍ਹੇ ਦੇ ਅਸਲਾ ਸ਼ਾਖਾ ਵਿੱਚ ਮਿਤੀ 28—01—2021 ਤੋਂ ਸੇਵਾ ਮੁਕਤ ਹੋਣ ਤੱਕ ਭਾਵ 31—08—2023 ਤੱਕ ਸੇਵਾ ਨਿਭਾਈ। ਈ—ਆਫ਼ਿਸ ਅਤੇ ਈ— ਸੇਵਾ ਦੀ ਵਧੀਆ ਕਾਰਗੁਜ਼ਾਰੀ ਤੋ ਪ੍ਰਭਾਵਿਤ ਹੋ ਕੇ ਸ੍ਰ. ਉਪਕਾਰ ਸਿੰਘ ਆਈਏਐੱਸ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਪ੍ਰਸੰਸਾ ਪੱਤਰ ਦਿੱਤਾ ਗਿਆ, ਇਸੇ ਤਰ੍ਹਾ 15 ਅਗਸਤ 2023 ਨੂੰ ਵਧੀਆ ਸੇਵਾਵਾਂ ਨਿਭਾਉਣ ਕਰਕੇ ਕਿਰਤ ਤੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ।ਸੇਵਾ ਵਿੱਚ ਆਉਣ ਸਮੇਂ ਤੋਂ ਪਹਿਲਾਂ ਹੀ ਮਿਤੀ 04—04—1987 ਨੂੰ ਆਪ ਆਪਦੇ ਜ਼ਿੰਦਗੀ ਦੀ ਹਮਸਫ਼ਰ ਸ੍ਰੀਮਤੀ ਰਣਜੀਤ ਕੌਰ ਸਪੁੱਤਰੀ ਕਰਤਾਰ ਸਿੰਘ ਵਾਸੀ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਨਾਲ ਸਿੱਖ ਰੀਤੀ ਰਿਵਾਜ ਅਨੁਸਾਰ ਵਿਆਹੁਤਾ ਜੀਵਨ ਵਿੱਚ ਦਾਖਲ ਹੋਏ। ਇਸ ਸਮੇਂ ਆਪ ਦੇ ਘਰ 2 ਬੱਚਿਆਂ ਨੇ ਜਨਮ ਲਿਆ ਜਿੰਨਾ ਵਿੱਚ ਇੱਕ ਸਪੁੱਤਰ (ਗਗਨਦੀਪ ਸਿੰਘ ) ਅਤੇ ਇੱਕ ਸਪੁੱਤਰੀ ( ਕਮਲਪ੍ਰੀਤ ਕੌਰ) ਹਨ।ਬੇਟਾ ਗਗਨਦੀਪ ਸਿੰਘ ਨੇ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਗਰੈਜੂਏਸਨ ਕਰਨ ਉਪਰੰਤ ਪੁਲਿਸ ਵਿਭਾਗ ਵਿੱਚ ਭਰਤੀ ਹੋ ਕੇ ਇਸ ਸਮੇਂ ਇੰਟੈਲੀਜੈਂਸ ਵਿੰਗ ਬੁਢਲਾਡਾ ਵਿਖੇ ਸਰਕਾਰੀ ਸੇਵਾ ਨਿਭਾ ਰਹੇ ਹਨ ਅਤੇ ਨੂੰਹ ਰਾਣੀ ਸ੍ਰੀਮਤੀ ਕਮਲਪ੍ਰੀਤ ਕੌਰ ਡਬਲ ਐੱਮ.ਏ, ਬੀ ਐਂਡ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਬੁਢਲਾਡਾ ਵਿਖੇ ਬਤੌਰ ਟੀਚਰ ਸੇਵਾ ਨਿਭਾ ਰਹੇ ਹਨ। ਬੇਟੀ ਕਮਲਪ੍ਰੀਤ ਕੌਰ ਗਰੈਜੂਏਸਨ ਕਰਕੇ ਈਟੀਟੀ ਕਰ ਚੁੱਕੇ ਹਨ ਜੋ ਕਿ ਵਿਆਹੀ ਹੋਈ ਹੈ। ਇਹਨਾਂ ਦੇ ਜੁਆਈ ਸ੍ਰ਼ੀ ਸ਼ਮਸ਼ੇਰ ਸਿੰਘ ਥਾਣਾ ਬੋਹਾ ਵਿਖੇ ਬਤੌਰ ਕਾਂਸਟੇਬਲ ਸੇਵਾ ਕਰ ਰਹੇ ਹਨ। ਸ੍ਰ਼ੀ ਕੁਲਾਣਾ ਜੀ ਦੀ ਪਰਿਵਾਰਿਕ ਫੁਲਵਾੜੀ ਵਿੱਚ ਇੱਕ ਛੋਟਾ ਜਿਹਾ ਪੋਤਰਾ ਗੁਰਫ਼ਤਿਹ ਸਿੰਘ ਖ਼ੁਸ਼ੀਆਂ ਵਿੱਚ ਹੋਰ ਵੀ ਵਾਧਾ ਕਰ ਰਿਹਾ ਹੈ।ਸੁਖਦਰਸ਼ਨ ਸਿੰਘ ਕੁਲਾਣਾ ਜੀ ਨੇ ਆਪਣੀ ਸਰਵਿਸ ਦੌਰਾਨ ਹਰ ਇੱਕ ਵਿਸ਼ੇ ਸਬੰਧੀ ਕੰਮ ਨੂੰ ਬੜੇ ਹੀ ਸਲੀਕੇ ਅਤੇ ਆਪਣੀ ਸੂਝ ਬੂਝ ਨਾਲ ਨੇਪਰੇ ਚਾੜ੍ਹਿਆ ਹੈ ਅਤੇ ਕਦੇ ਵੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਹੈ। ਇਹਨਾਂ ਨੇ ਆਪਣੀ ਸਾਰੀ ਸਰਵਿਸ ਪੂਰੀ ਲਗਨ, ਸਖ਼ਤ ਮਿਹਨਤ, ਇਮਾਨਦਾਰੀ ਅਤੇ ਹਲੀਮੀ ਭਰਪੂਰ, ਨਿਮਰਤਾ ਨਾਲ ਮੁਕੰਮਲ ਕੀਤੀ ਹੈ। ਇਸ ਸਬੰਧੀ ਅੱਜ ਇਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੰਦਿਆਂ ਸਾਨੂੰ ਅਥਾਹ ਖ਼ੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਆਪ ਜੀ ਦੀ ਬਾਕੀ ਜ਼ਿੰਦਗੀ ਵੀ ਇਸੇ ਤਰਾਂ ਖ਼ੁਸ਼ੀ—ਖ਼ੁਸ਼ੀ ਅਤੇ ਤੀਆਂ ਵਾਂਗ ਲੰਘੇ। ਹਰ ਕਦਮ ਹਰ ਪਲ ਸਾਥ ਹੈ, ਦੂਰ ਹੋਕਰ ਭੀ ਹਮ ਆਪਕੇ ਪਾਸ ਹੈ। ਆਪਕੋ ਹੋ ਨਾ ਹੋ—ਪਰ ਹਮੇਂ ਆਪਕੀ ਕਸਮ, ਆਪ ਕੀ ਕਮੀ ਕਾ—ਹਰ ਪਲ ਅਹਿਸਾਸ ਹੈ।ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ, ਸੰਜੀਵਨੀ ਵੈਲਫੇਅਰ ਸੁਸਾਇਟੀ ਬੁਢਲਾਡਾ, ਆਸਰਾ ਫਾਉਂਡੇਸ਼ਨ ਬਰੇਟਾ,ਬਾਲ ਭਲਾਈ ਕਮੇਟੀ ਮਾਨਸਾ, ਬਲ਼ਦੇਵ ਕੱਕੜ ਸਾਬਕਾ ਮੈਂਬਰ ਬਾਲ ਭਲਾਈ ਕਮੇਟੀ ਮਾਨਸਾ, ਨੀਲਮ ਕੱਕੜ ਮੈਂਬਰ ਜ਼ਿਲਾ ਬਾਲ ਭਲਾਈ ਕਮੇਟੀ ਮਾਨਸਾ, ਬਾਬੁ ਸਿੰਘ ਮਾਨ ਨੇ ਸੇਵਾ ਮੁਕਤ ਹੋਣ ਤੇ ਵਧਾਈ ਦਿੱਤੀ।

NO COMMENTS

LEAVE A REPLY