ਨਵਾਂ ਵਰ੍ਹਾ ਸਾਡੀਆਂ ਬਰੂਹਾਂ ‘ਤੇ ਦਸਤਕ ਦੇ ਚੁੱਕਾ ਹੈ : ਸ਼ਰਮਾ/ਗਿੱਲ/ਹਰਦੇਸ/ਮੱਟੂ/ਛੀਨਾ
ਅੰਮ੍ਰਿਤਸਰ 30 ਦਸੰਬਰ (ਪਵਿੱਤਰ ਜੋਤ) : ਸਕੂਲ ਮੁੱਖੀਆਂ, ਸਮਾਜ ਸੇਵੀਆ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇੱਕ ਮੰਚ ਤੇ ਖੜੇ ਕਰਕੇ ਭਰੂਣ ਹੱਤਿਆ ਖਿਲਾਫ ਹਾਅ ਦਾ ਨਾਅਰਾ ਮਾਰਣ ਵਾਲੀ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਕੇ ਇੰਡੀਆ ਬੁੱਕ ਵਿੱਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੋਮੀਂ,ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾਂ “ਮਾਣ ਧੀਆਂ ’ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਦੇ ਮੁੱਖ ਸਰਪ੍ਰਸਤ ਰਾਜੇਸ਼ ਸ਼ਰਮਾ (ਐਸਡੀਐਮ), ਚੇਅਰਪਰਸਨ ਰੋਬਿਨਜੀਤ ਕੌਰ ਗਿੱਲ (ਤਹਿਸੀਲਦਾਰ), ਵਾਇਸ ਚੇਅਰਮੈਨ ਹਰਦੇਸ ਸ਼ਰਮਾ,ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਕੁਮਾਰ ਛੀਨਾ (ਬੀਡੀਪੀਓ)
ਨੇ ਸਾਂਝੇ ਤੌਰ ਤੇ ਕਿਹਾ ਕਿ ਨਵਾਂ ਵਰ੍ਹਾ ਸਾਡੀਆਂ ਬਰੂਹਾਂ ‘ਤੇ ਦਸਤਕ ਦੇ ਚੁੱਕਾ ਹੈ ਪਰ ਸਾਡਾ ਭਾਰਤੀ ਸਮਾਜ ਅਜੇ ਵੀ ਸਮਾਜਿਕ ਬੁਰਾਈਆਂ ਤੇ ਕੁਰੀਤੀਆਂ ‘ਚ ਜਕੜਿਆ ਹੈ । ਭਰੂਣ ਹੱਤਿਆ,ਨਸ਼ੇ ਅਤੇ ਦਾਜ ਵਰਗੀਆਂ ਭੈੜੀਆਂ ਅਲਾਮਤਾਂ ਨੇ ਸਾਡੇ ਸਮਾਜ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੱਤਾ ਹੈ । ਹਰ ਸਾਲ ਵਾਂਗ ਸਾਡੀ ਸੋਸਾਇਟੀ ਇਸ ਨਵੇਂ ਵਰ੍ਹੇ ਵਿੱਚ ਵੀ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਖਿਲਾਫ਼ ਲੜਦੀ ਰਹੇਗੀ ਅਤੇ ਨੌਜਵਾਨ ਪੀੜੀ ਨੂੰ ਭੈੜੀਆਂ ਅਲਾਮਤ ਤੋਂ ਬਚਾਉਣ ਲਈ ਯਤਨ ਕਰਦੀ ਰਹੇਗੀ l ਇਸ ਮੌਂਕੇ ਪ੍ਰਸਿੱਧ ਸਮਾਜ ਸੇਵਕ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਨੇ ਜਾਣਕਾਰੀ ਦਿੰਦਿਆਂ ਕਿਹਾ ਕੇ “ਮਾਣ ਧੀਆਂ ’ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮ ਰਹੀ ਹੈ, ਜਿਵੇਂ ਕਿ ਪੌਦੇ ਲਗਾਉਣਾ, ਸਕੂਲਾਂ ਵਿਚ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦੇਣਾ,ਹੋਣਹਾਰ ਬੇਟੀਆਂ ਨੂੰ “ਮਾਣ ਧੀਆਂ ‘ਤੇ ਐਵਾਰਡ” ਨਾਲ ਸਨਮਾਨਿਤ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਤੇ ਰੈਲੀਆਂ, ਬੱਚਿਆਂ ਨੂੰ ਟ੍ਰੈਫਿਕਾਂ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਆਦਿ ਉਹਨਾਂ ਦਾ ਮੁੱਖ ਉਦੇਸ਼ ਹੈ। ਇਸ ਨਵੇਂ ਵਰ੍ਹੇ ਵੀ ਜਾਗਰੂਕਤਾ ਮੁਹਿੰਮਾਂ ਨਿਰੰਤਰ ਜ਼ਾਰੀ ਰਹਿਣਗੀਆਂ l ਮਾਣ ਧੀਆਂ ‘ਤੇ ਸੰਸਥਾ ਦੇ ਪ੍ਰਮੁੱਖ ਅਹੁਦੇਦਾਰ ਲੈਕਚਰਾਰ ਗੁਰਜੀਤ ਕੌਰ, ਕੰਵਲਜੀਤ ਕੌਰ ਟੀਂਨਾ, ਲੈਕਚਰਾਰ ਸੀਮਾ ਚੋਪੜਾ, ਲੈਕਚਰਾਰ ਨਰਿੰਦਰ ਕੌਰ, ਸ਼੍ਰੀਮਤੀ ਵੀਨਾ,ਦਮਨਪ੍ਰੀਤ ਕੌਰ,ਕੰਵਲਜੀਤ ਸਿੰਘ ਵਾਲੀਆ,ਪੀਆਰਓ ਗੁਰਮੀਤ ਸਿੰਘ ਸੰਧੂ ਅਤੇ ਅਮਨਦੀਪ ਸਿੰਘ ਦਾ ਵਿਸ਼ੇਸ ਸਹਿਯੋਗ ਰਹੇਗਾ l