ਲੋਕ ਆਪ ਦੇ ਨੇਤਾਵਾਂ ਨੂੰ ਚੋਣਾਂ ਵਿੱਚ ਸਿਖਾਉਣਗੇ ਸਬਕ-ਕਪਿਲ ਸ਼ਰਮਾ
ਅੰਮ੍ਰਿਤਸਰ,23 ਅਕਤੂਬਰ (ਪਵਿੱਤਰ ਜੋਤ)- ਜਨਤਾ ਦੀ ਸੇਵਾ ਲਈ ਕੁਰਸੀਆਂ ਤੇ ਬੈਠੇ ਆਮ ਆਦਮੀ ਪਾਰਟੀ ਦੇ ਨੇਤਾ ਦੀ ਕਰਨੀ ਅਤੇ ਕਥਨੀ ਵਿਚ ਫਰਕ ਨਜ਼ਰ ਆ ਰਿਹਾ ਹੈ। ਨੇਤਾ ਦੀਆ ਅਕਸਰ ਅਖਬਾਰਾਂ ਵਿੱਚ ਖਬਰਾਂ ਦੇਖਣ ਨੂੰ ਮਿਲੀਆਂ ਕੇ ਐਲ.ਈ.ਡੀ ਲਾਇਟਾਂ ਨਾਲ ਗੁਰੂ ਨਗਰੀ ਜਗਮਗਾਏਗੀ। ਪਰ ਆਮ ਦਿਨਾਂ ਵਿੱਚ ਗਲੀਆਂ ਅਤੇ ਰੋਡ ਲਾਈਟਾਂ ਦੀਆਂ ਮੁਸ਼ਕਲਾਂ ਅਕਸਰ ਸੁਣਨ ਨੂੰ ਮਿਲਦੀਆਂ। ਪਰ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਮੌਕੇ ਤੇ ਸੜਕਾਂ ਹਨੇਰੇ ਵਿਚ ਡੁੱਬਣ ਨਾਲ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਮਜੀਠਾ ਰੋਡ ਦੀਆਂ ਲਾਈਟਾਂ ਬੰਦ ਹੋਣ ਕਰਕੇ ਰਾਹਗੀਰ ਅਤੇ ਦੁਕਾਨਦਾਰ ਪ੍ਰੇਸ਼ਾਨ ਹਨ।
ਭਾਜਪਾ ਦੇ ਮੰਡਲ ਪ੍ਰਧਾਨ ਕਪਿਲ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਲੋਕਾਂ ਨੂੰ ਸਿਵਾਏ ਖੋਖਲੇ ਦਾਅਵਿਆਂ ਅਤੇ ਵਾਅਦਿਆਂ ਤੋਂ ਇਲਾਵਾ ਕੁਝ ਵੀ ਨਹੀਂ ਦੇ ਰਹੇ ਹਨ। ਨਾ ਹੀ ਕੁਝ ਕਰਕੇ ਦਿਖਾਉਣ ਲਈ ਉਨ੍ਹਾਂ ਕੋਲ ਹਿੰਮਤ ਹੈ। ਅੰਮ੍ਰਿਤਸਰ ਦੀ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਉਸ ਸਮੇਂ ਨੂੰ ਕੋਸ ਰਹੀ ਹੈ ਉਨ੍ਹਾਂ ਨੇ ਆਪ ਦੇ ਹੱਕ ਗ਼ਲਤ ਵੋਟ ਦਾ ਇਸਤੇਮਾਲ ਕਰ ਦਿੱਤਾ ਸੀ। ਦੀਵਾਲੀ ਦੇ ਤਿਉਹਾਰ ਦੇ ਦਿਨਾਂ ਵਿੱਚ ਦੁਕਾਨਦਾਰਾਂ ਨੇ ਚਾਰ ਪੈਸੇ ਆਉਣ ਦੀ ਆਸ ਨਾਲ ਵੇਚਣ ਲਈ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੇ ਸਟਾਲ ਲਗਾਏ ਹਨ। ਪਰ ਸੁਰਜ ਡੁੱਬਦੇ ਹੀ ਮਜੀਠਾ ਰੋਡ ਹਨੇਰੇ ਵਿਚ ਡੁੱਬ ਜਾਂਦੀ ਹੈ ਜਿਸ ਨਾਲ ਰੇਹੜੀ ਵਾਲਿਆਂ,ਫੜੀ ਵਾਲਿਆਂ ਅਤੇ ਦੁਕਾਨਦਾਰਾਂ ਦਾ ਕੰਮ ਵੀ ਚੌਪਟ ਹੋ ਰਿਹਾ ਹੈ। ਲੋਕਾਂ ਨੇ ਮਨ ਬਣਾ ਲਿਆ ਹੈ ਕਿ ਆਉਣ ਵਾਲੀਆਂ ਨਿਗਮ ਚੋਣਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚੰਗਾ ਸਬਕ ਸਿਖਾਏਗੀ।