ਕਾਂਗਰਸ ਨਾਲ ਬੇਵਫਾਈ ਦੇ ਚੱਲਦਿਆਂ ਸਿਰ ਤੋਂ ਉਤਰੇਗਾ ਮੇਅਰ ਦਾ ਤਾਜ

0
41

ਕਰਮਜੀਤ ਸਿੰਘ ਰਿੰਟੂ ਨੇ ਕਾਂਗਰਸ ਛੱਡ ਕੇ ਫੜ੍ਹਿਆ ਹੈ ਆਪ ਦਾ ਦਾਮਨ
___________
ਕਾਂਗਰਸੀ ਕੌਂਸਲਰ ਇੱਕ ਜੁੱਟ ਹੋ ਕੇ ਪ੍ਰਸਤਾਵ ਦੇ ਕਰ ਰਹੇ ਨੇ ਤਿਆਰੀ
___________

ਅੰਮ੍ਰਿਤਸਰ,24 ਫਰਵਰੀ (ਪਵਿੱਤਰ ਜੋਤ)- ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਜਿੱਥੇ ਸਿਆਸਤ ਪੂਰੀ ਤਰ੍ਹਾਂ ਭੱਖੀ ਹੋਈ ਹੈ ਉੱਥੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਦਾ ਤਾਜ ਕਿਸ ਸਿਰ ਸੱਜੇਗਾ, ਇਸ ਨੂੰ ਲੈ ਕੇ ਵੀ ਕਸ਼ਮਕਸ਼ ਸ਼ੁਰੂ ਹੋ ਚੁੱਕੀ ਹੈ। ਕਿਉਂਕਿ ਕਾਂਗਰਸ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਨਾਲ ਕੀਤੀ ਬੇਵਫਾਈ ਦੇ ਚੱਲਦਿਆਂ ਮੇਅਰ ਦਾ ਤਾਜ ਹੁਣ ਕਰਮਜੀਤ ਸਿੰਘ ਰਿੰਟੂ ਤੇ ਸਿਰ ਤੋਂ ਉਤਰ ਜਾਵੇਗਾ। ਜਿਸ ਨੂੰ ਲੈ ਕੇ ਕਰੀਬ ਕੌਂਸਲਰ ਇਕਜੁੱਟ ਹੋ ਗਏ ਹਨ। ਮੇਅਰ ਦੇ ਸਿਰ ਤੋਂ ਤਾਜ਼ ਉਤਾਰਨ ਲਈ ਵਿਰੋਧੀ ਪਾਰਟੀਆਂ ਦੇ ਕੌਂਸਲਰ ਵੀ ਵੋਟਿੰਗ ਦੇ ਦੌਰਾਨ ਕਾਂਗਰਸੀ ਕੌਂਸਲਰ ਦਾ ਸਾਥ ਦੇ ਸਕਦੇ ਹਨ। ਜਾਣਕਾਰੀ ਮੁਤਾਬਿਕ ਮੇਅਰ ਦੇ ਖਿਲਾਫ ਕੌਂਸਲਰ ਇਕਜੁੱਟ ਹੋ ਕੇ ਨਿਗਮ ਕਮਿਸ਼ਨਰ ਨੂੰ ਮਿਲ ਕੇ ਆਪਣੇ ਦਸਤਖ਼ਤਾਂ ਵਾਲੀ ਐਪਲੀਕੇਸ਼ਨ ਦੇਣਗੇ।
ਹਾਲਾਂ ਕਿ ਮੇਅਰ ਕਰਮਜੀਤ ਸਿੰਘ ਰਿੰਟੂ ਚੋਣਾਂ ਦਾ ਰਿਜ਼ਲਟ ਆਉਣ ਤੋਂ ਬਾਅਦ ਖੁਦ ਅਸਤੀਫਾ ਦੇ ਸਕਦੇ ਹਨ। ਇਸ ਪ੍ਰਕਿਰਿਆ ਲਈ 21 ਦਿਨ ਦਾ ਸਮਾਂ ਹੁੰਦਾ ਹੈ। ਜਿਸ ਨੂੰ ਲੈ ਕੇ ਰਿੰਟੂ ਕੋਲ ਅਜੇ ਕਾਫੀ ਦਿਨ ਬਾਕੀ ਹਨ। ਮੇਅਰ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਦੇ ਲਈ ਕੌਂਸਲਰਾਂ ਨੂੰ ਵੋਟਿੰਗ ਕਰਨੀ ਪਵੇਗੀ। ਕੁੱਲ 85 ਕੌਂਸਲਰਾਂ ਦੇ ਇਕ ਤਿਹਾਈ ਦੇ ਹਿਸਾਬ ਨਾਲ 57 ਕੌਂਸਲਰਾਂ ਦੀ ਮੇਅਰ ਦੇ ਖਿਲਾਫ ਵੋਟਿੰਗ ਹੋਣੀ ਜ਼ਰੂਰੀ ਹੈ। ਇਸ ਮੀਟਿੰਗ ਵਿੱਚ ਅੰਮ੍ਰਿਤਸਰ ਸ਼ਹਿਰੀ ਹਲਕਿਆਂ ਦੇ ਪੰਜ ਜਿਥੇ ਐਮ. ਐਲ.ਏ ਵੀ ਆਪਣੀ ਵੋਟ ਕਰ ਸਕਦੇ ਹਨ।
ਅੰਮ੍ਰਿਤਸਰ ਸ਼ਹਿਰ ਦੇ ਹੁਣ ਤੱਕ ਦੇ ਬਣੇ ਮੇਅਰਾਂ ਵਿਚੋਂ ਪਹਿਲੇ ਸਿੱਖ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਹੱਥੋਂ ਮੇਅਰ ਦੀ ਕੁਰਸੀ ਖੁੱਸ ਜਾਣ ਦੇ ਬਾਅਦ ਕਾਂਗਰਸ ਪਾਰਟੀ ਵੱਲੋਂ ਨਵਾਂ ਮੇਅਰ ਬਣਾਇਆ ਜਾਵੇਗਾ। ਜਿਸ ਨੂੰ ਲੈ ਕੇ ਕਈ ਕੌਂਸਲਰ ਆਪਣੇ ਆਲਾ ਨੇਤਾਵਾਂ ਨਾਲ ਸੰਪਰਕ ਬਣਾ ਰਹੇ ਹਨ। ਲਗਾਤਾਰ ਤਿੰਨ ਵਾਰੀ ਕੌਂਸਲਰ ਦੀ ਚੋਣ ਜਿੱਤ ਚੁੱਕੇ ਸਿੱਖ ਚਿਹਰੇ ਰਾਜ ਕੰਵਲ ਪ੍ਰੀਤਪਾਲ ਸਿੰਘ ਸੰਧੂ ਦਾ ਨਾਮ ਵੀ ਚਰਚਾ ਵਿੱਚ ਹੈ।

NO COMMENTS

LEAVE A REPLY