ਅੰਮ੍ਰਿਤਸਰ, 3 ਜਨਵਰੀ (ਪਵਿੱਤਰ ਜੋਤ)-ਧੁੰਦ ਦੇ ਸੀਜਨ ਵਿਚ ਜਿਲ੍ਹੇ ਦੇ ਵੱਖ-ਵੱਖ ਸਥਾਨਾਂ ਉਤੇ ਬੰਦ ਪਈਆਂ ਸਟਰੀਟ ਲਾਇਟਾਂ ਦਾ ਗੰਭੀਰ ਨੋਟਿਸ ਲੈਂਦੇ ਜਿਲ੍ਹਾ ਮੈਜਿਸਟਰੇਟ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਸਾਰੇ ਵਿਭਾਗ, ਜਿੰਨਾ ਵੱਲੋਂ ਇਹ ਲਾਇਟਾਂ ਲਗਾਈਆਂ ਗਈਆਂ ਹਨ ਜਾਂ ਜਿੰਨਾ ਦੀ ਜ਼ਿੰਮੇਵਾਰੀ ਇੰਨਾਂ ਲਾਇਟਾਂ ਨੂੰ ਚਾਲੂ ਰੱਖਣ ਦੀ ਹੈ, ਨੂੰ ਹਦਾਇਤ ਕੀਤੀ ਹੈ ਕਿ ਤਰੁੰਤ ਇੰਨਾ ਲਾਇਟਾਂ ਦੀ ਰਿਪੇਅਰ ਆਦਿ ਕਰਕੇ ਚਾਲੂ ਕੀਤਾ ਜਾਵੇ। ਆਪਣੇ ਹੁਕਮਾਂ ਵਿਚ ਉਨਾਂ ਕਿਹਾ ਕਿ ਕਈ ਵਾਰ ਤਾਂ ਇਹ ਲਾਇਟਾਂ ਕੇਵਲ ਸਵਿਚ ਆਨ ਨਾ ਕਰਨ ਹੀ ਬੰਦ ਹੁੰਦੀਆਂ ਹਨ, ਜਦ ਕਿ ਇੰਨਾ ਦਾ ਜਗਣਾ ਆਮ ਜਨਤਾ ਦੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਅੱਜ ਜਦੋਂ ਮੌਸਮ ਦੀ ਖਰਾਬੀ ਕਾਰਨ ਅੱਖਾਂ ਦੂਰ ਤੱਕ ਵੇਖਣ ਤੋਂ ਅਸਮਰੱਥ ਹਨ, ਤਾਂ ਰਾਤ ਨੂੰ ਜੱਗਦੀਆਂ ਇਹ ਸਟਰੀਟ ਲਾਇਨਾਂ ਕਾਫੀ ਹੱਤ ਤੱਕ ਮੁਸਾਫਿਰ ਨੂੰ ਸਹੂਲਤ ਦਿੰਦੀਆਂ ਹਨ, ਸੋ ਹਰ ਹਾਲਤ ਵਿਚ ਸਾਰੀਆਂ ਸਟਰੀਟ ਲਾਇਟਾਂ ਚਾਲੂ ਕੀਤੀਆਂ ਜਾਣ। ਉਨਾਂ ਸਾਰੇ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਰੋੋੋੋਜ਼ਾਨਾ ਆਪਣੇ ਅਧੀਨ ਆਉਂਦੇ ਇਲਾਕੇ ਵਿਚ ਸਟਰੀਟ ਲਾਇਟਾਂ ਦੀ ਜਾਂਚ ਕਰਨ, ਤਾਂ ਜੋ ਇੰਨਾ ਲਾਇਟਾਂ ਨੂੰ ਚਾਲੂ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਸਾਰੇ ਵਿਭਾਗਾਂ ਕੋਲ ਇੰਨਾ ਦੀ ਮੁੁਰੰਮਤ ਲਈ ਫੰਡ ਹੈ, ਸੋ ਤਤਕਾਲ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਕੰਮ ਕਰਨ ਅਤੇ ਆਪਣੀ ਲਾਇਟਾਂ ਚਾਲੂ ਕਰਨ।