ਅੰਮ੍ਰਿਤਸਰ,20 ਫਰਵਰੀ (ਰਾਜਿੰਦਰ ਧਾਨਿਕ)- ਵਿਧਾਨਸਭਾ ਚੋਣਾਂ ਦੇ ਦੌਰਾਨ ਹਲਕਾ ਪੂਰਬੀ ਤੋਂ ਹੋਟ ਸੀਟ ਬਣੇ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ 8 ਮਾਰਚ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਮੋਹਾਲੀ ਥਾਣੇ ਵਿੱਚ ਡਰੱਗਜ਼ ਮਾਮਲੇ ਵਿੱਚ ਦਰਜ ਐਫ ਆਈ ਆਰ ਤੋਂ ਬਾਅਦ ਮਜੀਠੀਆ ਵੱਲੋਂ ਹਾਈ ਕੋਰਟ ਦੇ ਵਿਚ ਜਮਾਨਤ ਅਪੀਲ ਦਾਖ਼ਲ ਕੀਤੀ ਗਈ ਸੀ। ਜਿਥੋਂ ਜ਼ਮਾਨਤ ਕੈਂਸਲ ਹੋਣ ਦੇ ਉਪਰੰਤ ਉਹ ਸੁਪਰੀਮ ਕੋਰਟ ਅਦਾਲਤ ਪਹੁੰਚੇ ਜਿਥੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ 23 ਫਰਵਰੀ ਤੱਕ ਛੋਟ ਦਿੱਤੀ ਗਈ ਸੀ ਜਿਸ ਤੋਂ ਬਾਅਦ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ 24 ਫਰਵਰੀ ਨੂੰ ਸੁਪਰੀਮ ਕੋਰਟ ਵਿੱਚ ਸਰੰਡਰ ਕੀਤਾ ਗਿਆ। ਜਿਥੇ ਅੰਨ ਨੂੰ 14 ਦਿਨ ਦੇ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਰੈਗੂਲਰ ਜ਼ਮਾਨਤ ਨੂੰ ਲੈ ਕੇ ਲਗਾਈ ਅਰਜ਼ੀ ਤੇ ਸ਼ੁਕਰਵਾਰ ਬਹਿਸ ਵੀ ਹੋ ਸਕਦੀ ਹੈ।