ਐਗਰੀਕਲਚਰ ਡਿਪਾਰਟਮੈਂਟ ਪਿੰਗਲਵਾੜਾ ਫਾਰਮ ਜੰਡਿਆਲਾ ਗੁਰੂ ਵਿਖੇ ਪਹੁੰਚਿਆ

0
12

ਅੰਮ੍ਰਿਤਸਰ 21 ਜਨਵਰੀ (ਰਾਜਿੰਦਰ ਧਾਨਿਕ) : ਅੱਜ ਜ਼ਿਲ੍ਹਾਂ ਹੁਸ਼ਿਆਰਪੁਰ ਦੇ ਚੀਫ ਐਗਰੀਕਲਚਰ ਅਫ਼ਸਰ ਸ. ਗੁਰਦੇਵ ਸਿੰਘ ਦੀ ਅਗਵਾਈ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਾਰਾ ਐਗਰੀਕਲਚਰ ਡਿਪਾਰਟਮੈਂਟ ਪਿੰਗਲਵਾੜਾ ਫਾਰਮ ਜੰਡਿਆਲਾ ਗੁਰੂ ਵਿਖੇ ਪਹੁੰਚਿਆ। ਫਾਰਮ ਵਿਖੇ ਸ. ਰਾਜਬੀਰ ਸਿੰਘ ਵੱਲੋਂ ਵੱਖ-ਵੱਖ ਫ਼ਸਲਾਂ ਗੰਨਾ, ਪਾਲਕ, ਸ਼ਲਗਮ, ਮੂਲੀ, ਬਰੋਕਲੀ, ਕਣਕ, ਗੋਭੀ , ਗਾਜਰ, ਹਲਦੀ , ਅਨਾਰ ਦਾ ਬਾਗ਼, ਅੰਬਾਂ ਦਾ ਬਾਗ਼ ਅਤੇ ਪਸ਼ੂ ਚਾਰੇ ਸੰਬੰਧੀ ਆਏ ਐਗਰੀਕਲਚਰ ਅਫ਼ਸਰਾਂ ਨੂੰ ਭਰਪੂਰ ਜਾਣਕਾਰੀ ਦਿੱਤੀ।
ਅਸੀਂ ਸਾਰੇ ਜਾਣਦੇ ਹਾਂ ਕਿ ਖੇਤੀ ਕਰਨੀ ਬਹੁਤ ਮਹਿੰਗੀ ਹੋ ਗਈ ਹੈ। ਕਿਸਾਨ ਦੀਆਂ ਬਹੁਤ ਸਾਰੀਆਂ ਮਜ਼ਬੂਰੀਆਂ ਕਰਕੇ ਕਿਸਾਨੀ ਕਰਜ਼ੇ ਵੱਲ ਜਾ ਰਹੀ ਹੈ। ਇਸ ਸੁਧਾਰ ਵਾਸਤੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਅਤੇ ਰਿਸਰਚ ਸੈਂਟਰ 2007 ਵਿਚ ਸ਼ੁਰੂ ਕੀਤਾ ਗਿਆ। ਜਿਥੇ ਸੁਭਾਸ਼ ਪਾਲੇਕਰ ਦੀ ਵਿਧੀ ਅਨੁਸਾਰ ਖੇਤੀ ਕੀਤੀ ਜਾ ਰਹੀ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਸਰਕਾਰ ਇਸ ਪਾਸੇ ਵੱਲ ਧਿਆਨ ਦੇਣ ਲੱਗੀ ਹੈ। ਸ. ਗੁਰਦੇਵ ਸਿੰਘ ਅਤੇ ਉਹਨਾ ਦੀ ਸਾਰੀ ਟੀਮ ਨੇ ਫਾਰਮ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ, ਉਹਨਾਂ ਮੁਤਾਬਿਕ ਇਸ ਫਾਰਮ ਦਾ ਵਾਤਾਵਰਣ ਵੱਖਰਾ ਹੀ ਮਹਿਸੂਸ ਹੋ ਰਿਹਾ ਹੈ। ਖੇਤੀ ਵਿਚ 80% ਪਾਣੀ ਬੱਚਤ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਾਰੀ ਖੇਤੀ ਬੈਡ ਸਿਸਟਮ ਦੁਆਰਾ ਕੀਤੀ ਜਾਂਦੀ ਹੈ। ਕਣਕ ਦੇ ਖੇਤਾਂ ਵਿਚ ਇਕ ਬੂਟਾ ਵੀ ਗੂਲੀ-ਡੰਡਾ/ਨਦੀਨ ਨਜ਼ਰ ਨਹੀਂ ਆ ਰਿਹਾ। ਪੋਪਲਰ ਦੇ ਬੂਟਿਆਂ ਵਿਚ ਪਸ਼ੂ ਚਾਰਾ ਅਤੇ ਹਲਦੀ ਭਰਪੂਰ ਨਜ਼ਰ ਆ ਰਹੀ ਸੀ। ਸ. ਗੁਰਦੇਵ ਸਿੰਘ ਚੀਫ ਸਾਹਿਬ ਦੀ ਸਾਰੀ ਟੀਮ ਨੇ ਬੀਬੀ ਇੰਦਰਜੀਤ ਕੌਰ ਮੁਖ ਸੇਵਾਦਾਰ ਪਿੰਗਲਵਾੜਾ ਬਹੁਤ-ਬਹੁਤ ਧੰਨਵਾਦ ਕੀਤਾ ਕਿਉਂਕਿ ਗੰਨੇ ਵਿਚ ਸਮੇਂ-ਸਮੇਂ 12-12 ਫ਼ਸਲਾਂ ਲਈਆਂ ਜਾ ਰਹੀਆਂ ਹਨ ਅਤੇ ਇਸ ਫਾਰਮ ਵਿਚ ਵੈਟ ਲੈਂਡ ਵੀ ਤਿਆਰ ਕੀਤੀ ਹੋਈ ਹੈ।

NO COMMENTS

LEAVE A REPLY