ਮੇਅਰ ਕਰਮਜੀਤ ਸਿੰਘ ਦੀ ਅਗੁਵਾਈ ਹੇਠ ਨਗਰ ਨਿਗਮ, ਅੰਮ੍ਰਿਤਸਰ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ

0
33

ਅੰਮ੍ਰਿਤਸਰ 14 ਦਸੰਬਰ (ਪਵਿੱਤਰ ਜੋਤ) : ਮੇਅਰ ਕਮਰਜੀਤ ਸਿੰਘ ਵੱਲੋਂ ਮੀਟਿੰਗ ਦੀ ਰਸਮੀ ਤੌਰ ਤੇ ਸ਼ੁਰੂਆਤ ਕਰਦੇ ਹੋਏ ਉਹਨਾਂ ਦੇ ਕਹਿਣ ਤੇ ਹਾਊਸ ਵਿਚ ਮੌਜੂਦ ਸਾਰੇ ਕੌਂਸਲਰ ਸਾਹਿਬਾਨ ਵੱਲੋਂ ਭਾਰਤ ਦੀਆਂ ਸੈਨਿਕ ਸੇਵਾਂਵਾਂ ਦੇ ਮੁੱਖੀ ਸੀ.ਡੀ.ਐਸ. ਜਨਰਲ ਬਿਪਨ ਰਾਵਤ ਜੀ ਦੇ ਹਵਾਈ ਹਦਾਸੇ ਵਿਚ ਸ਼ਹੀਦ ਹੋਣ ਅਤੇ ਹੋਰ ਕਈ ਉੱਘੀਆ ਸਖ਼ਸ਼ੀਅਤਾਂ ਜੋ ਕਿ ਪਿਛਲੇ ਦਿਨਾਂ ਵਿਚ ਸਾਨੂੰ ਸਦੀਵੀਂ ਵਿਛੋੜਾ ਦੇ ਗਈਆਂ ਨੂੰ ਸ਼ਰਧਾਂਜੰਲੀ ਦਿੰਦੇ ਹੋਏ 2 ਮਿੰਟ ਦਾ ਮੌਣ ਰੱਖਿਆ ਗਿਆ।
ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਂਣ ਅੰਮ੍ਰਿਤਸਰ ਨਗਰ ਨਿਗਮ ਵਿਖੇ ਪੱਦਉੰਨਤ ਹੋਣ ਉਪਰੰਤ ਤਾਇਨਾਤ ਹੋਏ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਵੀ ਹਾਊਸ ਵੱਲੋਂ ਸ਼ੂਭਇੱਛਾਵਾ ਦਿੱਤੀਆਂ ਗਈਆਂ।
ਜਨਰਲ ਹਾਊਸ ਦੀ ਅੱਜ ਦੀ ਮੀਟਿੰਗ ਵਿਚ ਮੌਜੂਦ ਸਾਰੇ ਕੌਂਸਲਰ ਸਾਹਿਬਾਨ ਵੱਲੋਂ ਇਸ ਮੀਟਿੰਗ ਵਿਚ ਪੇਸ਼ ਕੀਤੇ ਗਏ ਇਕ-ਦੋ ਮੱਤਿਆਂ ਨੂੰ ਛੱਡਕੇ ਬਾਕੀ ਸਾਰੇ ਵਿਕਾਸ ਕਾਰਜਾਂ ਦੇ ਮੱਤਿਆਂ ਨੂੰ ਸਰਵਸਮੰਤੀ ਨਾਲ ਪ੍ਰਵਾਨਗੀ ਦਿੱਤੀ ਗਈ। ਜਨਰਲ ਹਾਊਸ ਦੀ ਮੀਟਿੰਗ ਵਿਚ ਸ਼ਾਮਿਲ ਸਾਰੇ ਕੌਂਸਲਰ ਸਾਹਿਬਾਨ ਵੱਲੋਂ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਮੇਅਰ ਦਾ ਧੰਨਵਾਦ ਕੀਤਾ ਗਿਆ।

NO COMMENTS

LEAVE A REPLY