ਹਲਕਾ ਉਤੱਰੀ ਵਿੱਚ ਵੱਡੇ ਪੱਦਰ ਦੇ ਬਣ ਰਹੀਆਂ ਹਨ ਗ਼ਲਤ ਵੋਟਾਂ:- ਐਡਵੋਕੇਟ ਹਰਮਿੰਦਰ ਅਰੋੜਾ

0
27

 

ਅੰਮ੍ਰਿਤਸਰ 12 ਜਨਵਰੀ (ਅਰਵਿੰਦਰ ਵੜੈਚ) : ਆਮ ਆਦਮੀ ਪਾਰਟੀ ਹਲਕਾ ਉੱਤਰੀ ਦੇ ਆਪ’ਆਗੂ ਅਰਵਿੰਦਰ ਭੱਟੀ, Adv.ਹਰਮਿੰਦਰ ਅਰੋੜਾ/ ਮੋਂਟੂ ਮਦਾਨ, ਏ. ਪੀ.ਐਸ ਚੱਠਾ,ਰਾਜਿੰਦਰ ਪਲਾਹ, 2022 ਦੀਆਂ ਵਿਧਾਨਸਭਾ ਚੁਣਾਵਾਂ ਦੌਰਾਨ ਬਣ ਰਹੀਆਂ ਵੋਟਾਂ ਵਿੱਚ ਹੋ ਰਹੀਆਂ ਭਾਰੀਆਂ ਗੜਬੜੀਆਂ ਖ਼ਿਲਾਫ਼ ਅਹਿਮ ਖ਼ੁਲਾਸੇ ਕੀਤੇ,ਅੱਜ ਦੀ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਡਵੋਕੇਟ ਹਰਮਿੰਦਰ ਅਰੋੜਾ ਨੇ ਕਿਹਾ ਕਿ ਅਮ੍ਰਿਤਸਰ ਹਲਕਾ ਉਤੱਰੀ ਵਿੱਚ ਬਣ ਰਹੀਆਂ ਨਵੀਆਂ ਵੋਟਾਂ ਖ਼ਿਲਾਫ਼ ਸੂਤਰਾਂ ਤੋਂ ਮਿਲ ਰਹੀਆਂ ਸੂਚਨਾਵਾਂ ਅਨੁਸਾਰ ਇਲੈਕਸ਼ਨ ਕਮਿਸ਼ਨ ਭਾਰਤ,ਇਲੈਕਸ਼ਨ ਕਮਿਸ਼ਨ ਪੰਜਾਬ, ਡੀ. ਸੀ ਸਾਹਿਬ, ਰਿਟਰਨਿੰਗ ਅਫ਼ਸਰ, ਏ. ਡੀ. ਸੀ ਡੀ  ਨੂੰ ਕਾਪੀਆਂ ਭੇਜ ਦਿੱਤੀਆਂ ਗਈਆਂ ਹਨ ਤਾਂ ਜੋ ਉਹਨਾਂ ਦੇ ਨੋਟਿਸ ਵਿੱਚ ਆ ਜਾਵੇ ਕਿ ਕਿਵੇਂ ਲੋਕਾਂ ਦੇ ਹੱਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਲੋਕਾਂ ਦੇ ਹਕ਼ ਕਿਵੇਂ ਮਾਰੇ ਜਾ ਰਹੇ ਹਨ ਅਤੇ ਲੋਕਾਂ ਦੇ ਹਕਾਂ ਨੂੰ ਖਰਦਿਆ ਜਾ ਰਿਹਾ ਤਾਂ ਜੋ ਲੋਕ ਇਮਾਨਦਾਰੀ ਨਾਲ ਆਪਣੇ ਨੁਮਾਇੰਦਿਆਂ ਨੂੰ ਚੁਣ ਸਕਣ,ਉਹਨਾਂ ਆਰੋਪ ਲਗਉਂਦਿਆ ਕਿਹਾ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਲਕਾ ਉਤੱਰੀ ਵਿੱਚ ਵੱਡੇ ਪੱਦਰ ਦੇ ਗ਼ਲਤ ਵੋਟਾਂ ਬਣ ਰਹੀਆਂ ਹਨ,ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹਨਾਂ ਕਰੂਤੀਆਂ ਨੂੰ ਰੋਕਿਆ ਜਾਵੇ, ਤਾਂ ਜੋ ਹਸਦਾ ਵਸਦਾ ਪੰਜਾਬ ਬਣਾਇਆ ਜਾਵੇ, ਇਸ ਵਿੱਚ ਹਲ਼ਕੇ ਦੇ ਵਿਧਾਇਕ ਦਾ ਵੀ ਅਹਿਮ ਰੋਲ ਸਾਹਮਣੇ ਆ ਰਿਹਾ ਹੈ,ਉਹਨਾਂ ਕਿਹਾ ਕਿ ਪਿੱਛਲੇ 74 ਸਾਲਾਂ ਤੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਪੁਟਿਆ ਜਾ ਰਿਹਾ,ਇਸ ਮੌਕੇ ਅਰਵਿੰਦਰ ਭੱਟੀ ਅਤੇ ਪੀ.ਐਸ ਚੱਠਾ ਨੇ ਵੀ ਪੱਤਰਕਾਰਾਂ ਨਾਲ ਗੱਲ ਕੀਤੀ ਅਤੇ ਹਲ਼ਕੇ ਉੱਤਰੀ ਵਿੱਚ ਹੋ ਰਹੀਆਂ ਗੜਬੜੀਆਂ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਲਈ ਕਿਹਾ ਅਤੇ ਇਮਾਨਦਾਰੀ ਨਾਲ ਇਲੈਕਸ਼ਨਾ ਕਰਵਾਉਣ ਦੀ ਮੰਗ ਕੀਤੀ।

NO COMMENTS

LEAVE A REPLY