ਯੂਨੀਅਨ ਨੇ ਕਰਮਜੀਤ ਸਿੰਘ ਕੇ ਪੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ

0
22

 

ਅੰਮ੍ਰਿਤਸਰ 12 ਜਨਵਰੀ ( ਰਾਜਿੰਦਰ ਧਾਨਿਕ) : ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੁਨੀਅਨ ਅੰਮ੍ਰਿਤਸਰ ਦੀ ਚੋਣ ਯੂਨੀਅਨ ਦਫਤਰ ਰਣਜੀਤ ਐਵੀਨਿਊ ਵਿਖੇ ਸਰਵਸੰਮਤੀ ਨਾਲ ਹੋਈ। ਜਿਸ ਵਿੱਚ ਕਰਮਜੀਤ ਸਿੰਘ ਕੇ ਪੀ ਦੀਆਂ ਮੁਲਾਜ਼ਮਾਂ ਲਈ ਪੰਜਾਬ ਪੱਧਰ ਤੇ ਚੱਲਦੇ ਸੰਘਰਸ਼ਾਂ ਵਿੱਚ ਯੋਗਦਾਨ ਪਾਉਣ ਦੇ ਸਨਮਾਨ ਵੱਜੋਂ ਫਿਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਨ੍ਹਾਂ ਨਾਲ ਵਰਿੰਦਰ ਸਿੰਘ ਚੇਅਰਮੈਨ, ਲਖਵਿੰਦਰ ਸਿੰਘ ਨਾਗ ਜਨਰਲ ਸਕੱਤਰ, ਚਰਨਜੀਤ ਸਿੰਘ ਫਤਿਹਗੜ੍ਹ ਡਿ: ਜਨਰਲ ਸਕੱਤਰ, ਦਲਜੀਤ ਸਿੰਘ ਜਿਜੇਆਣੀ ਮੁੱਖ ਸਲਾਹਕਾਰ ਨਿਯੁੱਕਤ ਕੀਤੇ ਗਏ।

ਕੇ ਪੀ  ਨੇ ਧੰਨਵਾਦ ਕਰਦਿਆ ਕਿਹਾ ਕਿ ਸਾਰੇ ਮੁਲਾਜ਼ਮਾਂ ਨੂੰ ਸੰਘਰਸ਼ਾਂ ਵਿੱਚ ਆਪਣੇ ਹੱਕੀ ਮੰਗਾਂ ਲਈ ਇੱਕ ਜੁੱਟ ਹੋ ਕੇ ਲੜਨਾ ਚਾਹੀਦਾ ਹੈ।
ਇਸ ਮੌਕੇ ਤੇ ਤਰਸੇਮ ਸਿੰਘ ਸਹੋਤਾ, ਬਿਕਰਮਜੀਤ ਸਿੰਘ, ਗੁਰਬਚਨ ਸਿੰਘ ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਅਜਨਾਲਾ,ਬਲਕਾਰ ਸਿੰਘ, ਸਤਵਿੰਦਰ ਸਿੰਘ, ਭੁਪਿੰਦਰ ਸਿੰਘ, ਬਲਜੀਤ ਸਿੰਘ,ਮਲਕੀਤ ਸਿੰਘ, ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ, ਜਸਪਿੰਦਰ ਸਿੰਘ, ਰਣਧੀਰ ਸਿੰਘ, ਗਲਜਾਰੀ ਲਾਲ ਆਦਿ ਹਾਜ਼ਰ ਸਨ।

NO COMMENTS

LEAVE A REPLY