ਨੈਚੂਰਲ ਸਾਇਜ ਤੋਂ ਵੱਡੇ ਫ਼ਲ ਸਬਜ਼ੀਆਂ ਸਰੀਰ ਲਈ ਹੋ ਸਕਦੇ ਹਨ ਨੁਕਸਾਨਦੇਹ -ਡਾ.ਨਰਿੰਦਰ ਚਾਵਲਾ

0
17

 

ਅੰਮ੍ਰਿਤਸਰ,22 ਨਵੰਬਰ ( ਪਵਿੱਤਰ ਜੋਤ)- ਆਯੁਰਵੈਦ ਦੇ ਗ੍ਰੰਥਾਂ ਅਨੁਸਾਰ ਨੈਚੁਰਲ ਜੜੀ-ਬੂਟੀ,ਪੌਦੇ, ਦਰਖਤ ਇੰਸਾਨ ਦੇ ਸਰੀਰ ਲਈ ਲਾਹੇਵੰਦ ਹਨ। ਮਾਰਕੀਟ ਵਿੱਚ ਕਈ ਕੈਮੀਕਲ ਯੁਕਤ ਫ਼ਲ ਸਬਜ਼ੀਆਂ ਦੇਖਣ ਨੂੰ ਮਿਲ ਰਹੀਆਂ ਹਨ ਜੋ ਹਰ ਕਿਸੇ ਦੇ ਸਰੀਰ ਲਈ ਨੁਕਸਾਨਦੇਹ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਲਕਸ਼ਮੀ ਨਾਰਾਇਣ ਆਯੁਰਵੈਦਿਕ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਅਤੇ ਦਿਵਿਆ ਪੰਚਕਰਮਾ ਆਯੁਰਵੈਦਿਕ ਸੈਂਟਰ ਦੇ ਡਾ.ਨਰਿੰਦਰ ਚਾਵਲਾ ਵੱਲੋਂ ਕੀਤਾ ਗਿਆ।
ਡਾਕਟਰ ਚਾਵਲਾ ਨੇ ਦੱਸਿਆ ਕਿ ਨੈਚਰਲ ਫ਼ਲ ਤੇ ਸਬਜ਼ੀਆਂ ਦੇ ਸਾਇਜ ਨਾਲੋਂ ਜਿਹੜੇ ਵੱਡੇ ਸਾਇਜ ਦੀਆਂ ਫ਼ਲ ਅਤੇ ਸਬਜ਼ੀਆਂ ਬਜ਼ਾਰ ਵਿੱਚ ਵਿਕਰੀ ਹੋ ਰਹੇ ਹਨ। ਉਹ 90 ਪ੍ਰਤੀਸ਼ਤ ਕੈਮੀਕਲ ਯੁਕਤ ਹੋ ਸਕਦੇ ਹਨ। ਆਮ ਤੌਰ ਤੇ ਕਈ ਵਾਇਰਲ ਵੀਡੀਓ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਵਿੱਚ ਕਈ ਲੋਕ ਫ਼ਲਾਂ ਅਤੇ ਸਬਜ਼ੀਆਂ ਨੂੰ ਖਤਰਨਾਕ ਕੈਮੀਕਲ ਦੇ ਇੰਜੈਕਸ਼ਨ ਲਗਾਉਂਦੇ ਨਜ਼ਰ ਆਉਂਦੇ ਹਨ। ਇੰਜੈਕਸ਼ਨ ਨੈਚੁਰਲ ਤਰੀਕੇ ਨਾਲ ਤਿਆਰ ਹੋਣ ਵਾਲੇ ਫਲਾਂ ਅਤੇ ਸਬਜ਼ੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਤਿਆਰ ਅਤੇ ਵੱਡੇ ਸਾਇਜ ਦੇ ਕਰ ਦਿੰਦੇ ਹਨ। ਡਾ.ਚਾਵਲਾ ਨੇ ਕਿਹਾ ਕਿ ਅਸਲ ਕੁਦਰਤੀ ਤੌਰ ਤੇ ਤਿਆਰ ਖਾਣ-ਪੀਣ ਵਾਲੀਆਂ ਵਸਤੂਆਂ ਹੀ ਸਰੀਰ ਲਈ ਫਾਇਦੇਮੰਦ ਹਨ। ਉਨ੍ਹਾਂ ਨੇ ਕਿਹਾ ਕਿ ਮੌਸਮ ਦੇ ਮੁਤਾਬਿਕ ਹੀ ਫ਼ਲ ਸਬਜ਼ੀਆਂ ਦਾ ਸੇਵਨ ਕਰਨਾ ਜ਼ਰੂਰੀ ਹੈ। ਬੇਮੌਸਮੀ ਸਬਜ਼ੀਆਂ ਫਲਾਂ ਦਾ ਸੇਵਨ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਜਿਵੇਂ ਗਰਮੀਆਂ ਦੇ ਫ਼ਲ ਤਰਬੂਜ ਦੀ ਤਾਸੀਰ ਠੰਡੀ ਹੁੰਦੀ ਹੈ। ਪਰ ਇਹ ਸਰਦੀ ਦੇ ਮੌਸਮ ਵਿਚ ਵੀ ਆਮ ਤੌਰ ਤੇ ਮਾਰਕੀਟ ਵਿਚੋਂ ਮਿਲ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਫਲਾਂ ਦੇ ਉੱਪਰ ਛੋਟੇ ਛੋਟੇ ਸਟੀਕਰ ਲੱਗੇ ਹੁੰਦੇ ਹਨ। ਸਟਿੱਕਰ ਉਤਾਰਨ ਦੇ ਬਾਵਜੂਦ ਸਟਿੱਕਰ ਨੂੰ ਚਿਪਕਾਉਣ ਵਾਲੀ ਗ਼ਮ ਫ਼ਲਾਂ ਦੇ ਨਾਲ ਲੱਗੀ ਹੈ। ਜੋ ਕਿ ਸਰੀਰ ਲਈ ਨੁਕਸਾਨਦੇਹ ਹੈ। ਉਨ੍ਹਾਂ ਨੇ ਕਿਹਾ ਕਿ ਫ਼ਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਤੋਂ ਬਾਅਦ ਸਾਫ ਕੱਪੜੇ ਦੇ ਨਾਲ ਸਾਫ਼ ਕਰਕੇ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ।

NO COMMENTS

LEAVE A REPLY