ਅੰਮ੍ਰਿਤਸਰ,22 ਨਵੰਬਰ (ਪਵਿੱਤਰ ਜੋਤ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਗੁਰੂ ਸਾਹਿਬਾਨ ਜੀ ਦੇ ਤੇਰਾਂ-ਤੇਰਾਂ ਤੋਲਣ ਦੀ ਸਿਖਿਆ ਤੇ ਚੱਲਦੇ ਹੋਏ ਵੱਖ ਵੱਖ ਕਿਸਮਾਂ ਦੀ ਸੋਇਆ ਚਾਪ ਦਾ ਲੰਗਰ ਲਗਾਇਆ ਗਿਆ। ਗੋਪਾਲ ਨਗਰ ਮਜੀਠਾ ਰੋਡ ਸਥਿਤ ਗੈਰੀ ਸੋਇਆ ਚਾਪ ਦੇ ਪ੍ਰਮੁੱਖ ਅਮਨ ਵਿਰਕ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਸੋਇਆ ਚਾਪ ਦੀ ਤੇਰਾਂ ਤੇਰਾਂ ਰੁਪਏ ਦੀ ਪਲੇਟ ਸੰਗਤਾਂ ਨੂੰ ਭੇਟ ਕੀਤੀ ਗਈ। ਜਿਸ ਦੋਰਾਨ ਗੁਰੂ ਸਾਹਿਬਾਨ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਵੱਖ ਵੱਖ ਤਰ੍ਹਾਂ ਦੀ ਮਲਾਈ,ਰੋਸਟਡ,ਹਰਿਆਲੀ, ਆਚਾਰੀ,ਰਾੜਾ ਚਾਂਪ ਤੋਂ ਇਲਾਵਾ ਰਾੜਾ ਮਸ਼ਰੂਮ, ਪਨੀਰ,ਗਰੇਵੀ ਪਨੀਰ ਕੋਲਡ ਡਰਿੰਕ ਸਮੇਤ ਹਰ ਇੱਕ ਸਮਾਨ ਤੇਰਾਂ ਤੇਰਾਂ ਰੁਪਏ ਦੇ ਵਿੱਚ ਸੰਗਤਾਂ ਨੂੰ ਦਿੱਤਾ ਗਿਆ। ਇਸ ਮੌਕੇ ਤੇ ਦਲਬੀਰ ਸਿੰਘ, ਸੋਹਲ,ਰੂਬਲ,ਪੂਰਨ ਸਿੰਘ, ਦਲਬੀਰ ਵਿਰਕ ਮੌਜੂਦ ਸਨ।