ਰਾਮ ਅਵਤਾਰ ਮਿਥਾਲਾ ਸੇਵਾ ਸੁਸਾਇਟੀ ਦੇ ਚੇਅਰਮੈਨ ਨਿਯੁਕਤ

    0
    15

    ਅੰਮ੍ਰਿਤਸਰ,22 ਨਵੰਬਰ (ਅਰਵਿੰਦਰ ਵੜੈਚ)- ਮਿਥਿਲਾ ਸੇਵਾ ਸੁਸਾਇਟੀ (ਰਜਿ:) ਪੰਜਾਬ ਵੱਲੋਂ ਸਲਾਨਾ ਚੋਣ ਸਮਾਗਮ ਕਰਵਾਇਆ ਗਿਆ। ਜਿਸ ਦੋਰਾਨ ਸਰਵ ਸੰਮਤੀ ਦੇ ਨਾਲ ਰਾਮ ਅਵਤਾਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਰਾਮ ਅਵਤਾਰ ਨੇ ਬੈਠਕ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਉਹਨਾਂ ਨੂੰ ਜੋ ਸਨਮਾਨ ਦਿੱਤਾ ਗਿਆ ਹੈ ਉਹ ਬਰਾਦਰੀ ਅਤੇ ਭਾਈਚਾਰੇ ਨੂੰ ਇੱਕ ਪਲੇਟਫਾਰਮ ਤੇ ਖੜਾ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ। ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰਿਆਂ ਵਿੱਚ ਭਾਈਚਾਰੇ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੀ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਤੇ ਬ੍ਰਹਮ ਦੇਵ,ਪ੍ਰਦੀਪ ਸਿੰਘ,ਛੋਟੂ ਰਾਮ,ਸ਼ੰਕਰ ਮੰਹਤੋ, ਰਾਮ ਬਾਬਾ, ਲਕਸ਼ਮੀ ਮੰਹਤੋ, ਸ਼ੁਕਨ ਪੰਡਿਤ,ਪ੍ਰਮੋਦ,ਸ਼ਿਵ ਸ਼ੰਕਰ ਸਿੰਘ,ਪੰਚ ਲਾਲ ਮੰਹਤੋ, ਕੇਸ਼ਵ ਕੁਮਾਰ,ਰਾਜ ਕਿਸ਼ੋਰ ਸਮੇਤ ਹੋਰ ਕਈ ਮੈਂਬਰ ਸਨ।

    NO COMMENTS

    LEAVE A REPLY