ਗੁਰਦੁਆਰਾ ਕਲਗੀਧਰ ਸਿੰਘ ਸਭਾ ਇੰਦਰਾ ਕਲੋਨੀ ਵਿਖੇ ਗੁਰਪੁਰਬ ਮਨਾਇਆ

0
23

ਅੰਮ੍ਰਿਤਸਰ,8 ਨਵੰਬਰ (ਪਵਿੱਤਰ ਜੋਤ)-ਗੁਰੂਦਵਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸਿੰਘ ਸਭਾ ਇੰਦਰਾ ਕਲੋਨੀ, ਮਜੀਠਾ ਰੋਡ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹਜ਼ੂਰੀ ਦੇ ਵਿੱਚ ਗੁਰੂ ਜੱਸ ਗਾਇਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੰਗਲ ਸਿੰਘ ਭੁੱਲਰ ਅਤੇ ਕੈਸ਼ੀਅਰ ਕੰਵਲਜੀਤ ਸਿੰਘ ਬੱਲ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ 01 ਨਵੰਬਰ ਤੋਂ 07 ਨਵੰਬਰ ਤੱਕ ਪ੍ਰਭਾਤ ਫੇਰੀਆਂ ਦੌਰਾਨ ਗੁਰੂ ਸਾਹਿਬਾਨ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਗੁਰਪੁਰਬ ਦੇ ਸ਼ੁਭ ਮੌਕੇ ਤੇ ਸਰਬੱਤ ਦੇ ਭਲੇ ਅਤੇ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਅਰਦਾਸ ਕੀਤੀ ਅਤੇ ਸੰਗਤਾਂ ਵਿੱਚ ਗੁਰੂ ਘਰ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਤੇ ਮੁੱਖ ਗ੍ਰੰਥੀ ਬਾਬਾ ਮਹਿੰਦਰ ਸਿੰਘ, ਅਮਰੀਕ ਸਿੰਘ,ਮਾਸਟਰ ਕਾਬਲ ਸਿੰਘ,ਅਰਵਿੰਦਰ ਵੜੈਚ,ਗੁਰਮੇਜ ਸਿੰਘ ਚਾਚਾ ਦਿਆਲ ਸਿੰਘ,ਕੈਪਟਨ ਨਰਿੰਦਰ ਸਿੰਘ,ਤਰਸੇਮ ਸਿੰਘ ਮਾਸਟਰ ਦਰਸ਼ਨ ਲਾਲ, ਲਵਲੀਨ ਵੜੈਚ,ਨਰਿੰਦਰ ਸਿੰਘ ਸਕਰੀ,ਮਾਇਆ ਦੇਵੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰਦੇ ਹੋਏ ਆਪਣਾ ਜੀਵਨ ਸਫਲ ਕੀਤਾ।

NO COMMENTS

LEAVE A REPLY