ਗੁਰਦੁਆਰਾ ਭਾਈ ਲਖੀਆ ਜੀ ਵਿਖੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਗੁਰਪੁਰਬ ਮਨਾਇਆ

0
18

ਅੰਮ੍ਰਿਤਸਰ,8 ਨਵੰਬਰ (ਪਵਿੱਤਰ ਜੋਤ)- ਗੁਰਦੁਆਰਾ ਭਾਈ ਲਖੀਆ ਜੀ,ਨਿਊ ਗ੍ਰੀਨ ਫੀਲਡ,ਮਜੀਠਾ ਰੋਡ ਅੰਮ੍ਰਿਤਸਰ ਵਿਖੇ ਗੁਰਪੁਰਬ ਦੇ ਸਬੰਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੇ ਚਾਨਣਾ ਪਾਉਦੇ ਹੋਏ ਗੁਰੂ ਜਸ ਗਾਇਨ ਕੀਤਾ ਗਿਆ। ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਬਾਣੀ ਦੇ ਨਾਲ ਜੋੜਦੇ ਹੋਏ ਗੁਰੂ ਵਾਲ਼ੇ ਬਣਨ ਲਈ ਪ੍ਰੇਰਿਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤੱਰ ਹਜ਼ੂਰੀ ਦੇ ਵਿੱਚ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਰਦੁਆਰਾ ਸਾਹਿਬ ਨੂੰ ਰੰਗ ਬਿਰੰਗੇ ਬੈਲੂਨ, ਫੁਲਾਂ ਅਤੇ ਲੜੀਆਂ ਦੇ ਨਾਲ ਸਜਾਇਆ ਗਿਆ। ਮੁੱਖ ਸੇਵਾਦਾਰ ਡਾ.ਜਗਜੀਤ ਸਿੰਘ ਗਿੱਲ, ਪਟਵਾਰੀ ਬਲਜੀਤ ਸਿੰਘ, ਕੁਲਵੰਤ ਸਿੰਘ,ਅਜੀਤ ਸਿੰਘ ਨੇ ਸੰਗਤਾਂ ਨੂੰ ਗੁਰੂ ਵਾਲੇ ਬਣਨ ਅਤੇ ਨਸ਼ਿਆਂ ਸਮੇਤ ਸਮਾਜਿਕ ਬੁਰਾਈਆ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ 1 ਨਵੰਬਰ ਤੋਂ 7 ਨਵੰਬਰ ਤੱਕ ਪ੍ਭਾਤ ਫੇਰੀਆ ਕਰਦੇ ਹੋਏ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਸੰਗਤਾਂ ਵਿੱਚ ਗੁਰੂ ਘਰ ਦਾ ਅਟੁਟ ਲੰਗਰ ਵੀ ਵਰਤਾਇਆ। ਇਸ ਮੌਕੇ ਤੇ ਸਵਿੰਦਰ ਸਿੰਘ,ਸੁਖਰਾਜ ਸਿੰਘ,ਹਰਦੀਪ ਸਿੰਘ, ਜਗਦੀਸ਼,ਸੰਦੀਪ ਸਿੰਘ, ਸਰਬਜੀਤ ਕੋਰ ਗਿੱਲ, ਹਰਵਿੰਦਰ ਕੌਰ,ਸਰਬਜੀਤ ਕੌਰ,ਮਨਪ੍ਰੀਤ ਕੌਰ,ਕਰਮਜੀਤ ਕੌਰ,ਹਰਪ੍ਰੀਤ ਕੌਰ ਗਿੱਲ, ਕੰਵਲਜੀਤ ਕੌਰ ਸਮੇਤ ਵੱਡੀ ਸੰਖਿਆ ਵਿੱਚ ਸੰਗਤਾਂ ਗੁਰੂ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਪਹੁੰਚੀਆਂ।

NO COMMENTS

LEAVE A REPLY