ਡੀ. ਏ. ਵੀ. ਇੰਟਰਨੈਸ਼ਨਲ ਦੇ ਸਾਹਿਬ ਨੂੰ ਬੈਡਮਿੰਟਨ ਵਿੱਚ 6100/- ਰੁਪਏ ਦਾ ਨਕਦ ਇਨਾਮ

0
9

ਅੰਮ੍ਰਿਤਸਰ 16 ਮਈ (ਪਵਿੱਤਰ ਜੋਤ) : ਡੀ. ਏ. ਵੀ.ਵੀ. ਇੰਟਰਨੈਸ਼ਨਲ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਸਾਹਿਬ ਨੇ ਬੈਡਮਿੰਟਨ ਵਿੱਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ 6100/- ਰੁਪਏ ਦਾ ਨਕਦ ਇਨਾਮ ਜਿੱਤਿਆ। ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਰਥ ਜ਼ੋਨ ਪ੍ਰਾਈਮ ਮਨੀ ਓਪਨ ਟੂਰਨਾਮੈਂਟ ਦਾ 25 ਅਪ੍ਰੈਲ ਤੋਂ 30 ਅਪ੍ਰੈਲ, 2023 ਤੱਕ ਜਲੰਧਰ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਉੱਤਰੀ ਜ਼ੋਨ ਦੇ ਲਗਭਗ 500 ਖਿਡਾਰੀਆਂ ਨੇ ਭਾਗ ਲਿਆ।ਸਾਹਿਬ ਨੇ ਅੰਡਰ-15 ਡਬਲਜ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 4100/- ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਇਹ  ਅੰਡਰ-15 ਮਿਕਸਡ ਡਬਲਜ ਵਿੱਚ ਪਹਿਲੀ ਰਨਰ-ਅੱਪ ਰਹੇ ਅਤੇ 2000 ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਨੇ ਵਧਾਈ ਦਿੰਦੇ ਹੋਏ ਇਸ ਸਫਲਤਾ ਦਾ ਸਿਹਰਾ ਉਸਦੀ ਅਣਥੱਕ ਮਿਹਨਤ, ਯੋਗਤਾ ਅਤੇ ਯੋਗ ਮਾਰਗਦਰਸ਼ਨ ਨੂੰ ਦੱਸਿਆ। ਉਨ੍ਹਾਂ ਨੇ ਸਾਹਿਬ ਨੂੰ ਭਵਿੱਖ ਵਿੱਚ ਵੀ ਸਫਲਤਾਪੂਰਵਕ ਤਰੱਕੀ ਕਰਦੇ ਰਹਿਣ ਦੀ ਕਾਮਨਾ ਕੀਤੀ। ਸਕੂਲ ਦੇ ਚੇਅਰਮੈਨ ਡਾ: ਵੀ.ਪੀ.ਲਖਨਪਾਲ, ਡਾ: ਸ੍ਰੀਮਤੀ ਨੀਲਮ ਕਾਮਰਾ ਅਤੇ ਮੈਨੇਜਰ ਡਾ: ਰਾਜੇਸ਼ ਕੁਮਾਰ ਨੇ ਵੀ ਸਾਹਿਬ ਨੂੰ ਇਸ ਵਿਸ਼ੇਸ਼ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |

NO COMMENTS

LEAVE A REPLY