ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਮਹੀਨਾਵਾਰ ਮੀਟਿੰਗ ਹੋਈ

0
40

ਅੰਮ੍ਰਿਤਸਰ 2 ਨਵੰਬਰ (ਰਾਜਿੰਦਰ ਧਾਨਿਕ) -ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਹੋਈ । ਮੈਂਬਰ ਸਾਥੀਆ ਕੁਲਦੀਪ ਸਿੰਘ ਵਾਹਲਾ ਚੇਅਰਮੈਨ, ਨਿਸ਼ਾਨ ਸਿੰਘ ਸਹਾਇਕ ਵਿੱਤ ਸਕੱਤਰ, ਬਲਦੇਵ ਸਿੰਘ, ਅਵਤਾਰ ਸਿੰਘ ਰੋਖੇ,ਸਵਰਨ ਸਿੰਘ, ਸ਼ਿਵ ਨਰਾਇਣ, ਗੁਰਦੀਪ ਸਿੰਘ, ਸੁਖਰਾਜ ਸਿੰਘ, ਬਲਵਿੰਦਰ ਸਿੰਘ, ਹਰਮੋਹਿੰਦਰ ਸਿੰਘ ਸਕੱਤਰ, ਤੀਰਥ ਸਿੰਘ, ਗੁਰਮੀਤ ਸਿੰਘ, ਗੁਰਨਾਮ ਸਿੰਘ, ਰੇਸ਼ਮ ਸਿੰਘ ਭੋਮਾ ਵਿੱਤ ਸਕੱਤਰ, ਸਹਿਯੋਗੀਆ ਨੂੰ ਬੇਨਤੀ ਹੈ ਕਿ ਪੈਨਸ਼ਨਰਜ ਬਾਰੇ ਸਰਕਾਰ ਦੇ ਮਾੜੇ ਵਤੀਰੇ ਕਾਰਨ ਲੁਧਿਆਣਾ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ ਜੁਆਇੰਟ ਫਰੰਟ ਦੀ ਮੀਟਿੰਗ ਠਾਕੁਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਨਵੀਨਰਜ਼ ਅਤੇ ਮੈਂਬਰਜ਼ ਨੇ ਫੈਸਲਾ ਕੀਤਾ ਕਿ ਸਰਕਾਰ ਪੈਨਸ਼ਨਰਜ ਨੂੰ ਪੇ-ਕਮਿਸ਼ਨ ਵੱਲੋਂ ਸ਼ਿਫਾਰਸ਼ ਕੀਤੇ 2-59 ਦਾ ਗੁਣਾਂਕ ਨਹੀਂ ਦੇ ਰਹੀ, 1-1-2016 ਤੋਂ ਸੋਧੇ ਪੇ-ਗਰੇਡ ਦਾ ਬਕਾਇਆ, ਸੈਂਟਰ ਸਰਕਾਰ ਦੀ ਤਰਾਂ ਡੀ-ਏ,ਸਮੇਂ ਸਿਰ ਨਾ ਦੇਣਾ ਮੈਡੀਕਲ ਕੈਸ਼ਲਿਸ ਸਕੀਮ ਲਾਗੂ ਨਾ ਕਰਨ ਤੇ ਪੰਜਾਬ ਦੇ ਜਿਲਿਆ ਨੂੰ ਪੰਜ ਜੋਨਾ ਵਿੱਚ ਵੰਡਕੇ 16 ਨਵੰਬਰ ਨੂੰ ਧਰਨਾ/ ਰੈਲੀਆ ਕਰਕੇ ਡੀਸੀ ਰਾਹੀ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾਣਗੇ,ਧੂਰੀ ਰੈਲੀ ਵਿੱਚ ਸ਼ਾਮਲ ਪਟਿਆਲਾ,ਸੰਗਰੂਰ, ਫਤਹਿਗੜ੍ਹ ਸਾਹਿਬ, ਮੁਹਾਲੀ,ਮਲੇਰਕੋਟਲਾ, ਬਰਨਾਲਾ,ਲੁਧਿਆਣ ਰੈਲੀ ਵਿੱਚ ਨਾਲ ਰੋਪੜ, ਮੋਗਾ,ਨਵਾਂਸ਼ਹਿਰ, ਜਲੰਧਰ ਰੈਲੀ ਨਾਲ ਕਪੂਰਥਲਾ, ਹੁਸ਼ਿਆਰਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ ਜਿਲੇ ਨਾਲ ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਰੈਲੀ ਵਿੱਚ ਮਾਨਸ, ਮੁਕਤਸਰ ਸ਼ਾਮਲ ਹੋਣਗੇ।ਜੇਕਰ ਸਰਕਾਰ ਨੇ ਫਿਰ ਵੀ ਅਮਲ ਨਾ ਕੀਤਾ ਤਾਂ 29 ਨਵੰਬਰ ਨੂੰ ਵਾਈ- ਪੀ-ਐਸ ਚੌਂਕ ਫੇਸ 8 ਮੁਹਾਲੀ ਵਿਖੇ ਪੰਜਾਬ ਪੱਧਰ ਦਾ ਐਕਸ਼ਨ ਕਰਨ ਉਪਰੰਤ ਵੱਡੇ ਫੈਸਲੇ ਲਏ ਜਾਣਗੇ।ਇਸ ਦੀ ਹਮਾਇਤ ਤੋਂ ਇਲਾਵਾ ਅੰਮ੍ਰਿਤਸਰ ਦੇ ਪੈਨਸ਼ਨਰਜ ਨਾਲ ਸਬੰਧਤ ਮਸਲਿਆ ਤੇ ਵੀ ਵਿਚਾਰ ਕੀਤਾ ਗਿਆ,ਸਬੰਧਤ ਵਿਭਾਗ ਅਤੇ ਬੈਂਕ ਨਾਲ ਮਸਲਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ,ਹੋਰ ਫੁੱਟਕਲ ਮਸਲੇ ਵੀ ਵਿਚਾਰੇ ਗਏ, ਜੋਗਿੰਦਰ ਸਿੰਘ ਜਰਨਲ ਸਕੱਤਰ ਵੱਲੋਂ ਰਿਪੋਰਟਿੰਗ ਕੀਤੀ ਗਈ ਅਤੇ ਦਵਿੰਦਰ ਸਿੰਘ ਪ੍ਰਧਾਨ ਵੱਲੋਂ ਆਏ ਮੈਂਬਰਜ਼ ਦਾ ਧੰਨਵਾਦ ਕੀਤਾ ਗਿਆ, ਮੀਟਿੰਗ ਵਿੱਚ ਸਹਿਯੋਗੀ ਜਥੇਬੰਦੀ ਪੰਜਾਬ ਰਾਜ ਆਲ ਕੇਡਰ ਪੈਨਸ਼ਨਰਜ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਆਏ ਸਾਥੀਆ ਨੇ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਪਾਵਰ ਕਾਰਪੋਰੇਸ਼ਨ ਦੇ ਮਿਰਤਕ ਕਰਮਚਾਰੀਆ ਦੇ ਵਾਰਸਾ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ, ਪੈਨਸ਼ਨਰਜ ਨੂੰ ਰੈਗੂਲਰ ਕਰਮਚਾਰੀਆ ਦੀ ਤਰਾ ਬਿਜਲੀ ਬਿੱਲ ਵਿੱਚ ਰਿਆਇਤ ਦਿੱਤੀ ਜਾਵੇ, 23 ਸਾਲਾ ਦੀ ਸਰਵਿਸ ਹੋਣ ਤੇ ਪੈਨਸ਼ਨਰਜ ਨੂੰ ਵੀ ਬਿਨਾ ਸ਼ਰਤ ਬਣਦਾ ਲਾਭ ਦਿੱਤਾ ਜਾਵੇ,ਜੇਕਰ ਸਰਕਾਰ ਨੇ ਸਮੇਂ ਸਿਰ ਅਮਲ ਨਾ ਕੀਤਾ ਤਾਂ ਸੰਘਰਸ਼ ਨੂੰ ਲਗਾਤਾਰ ਚਲਾਉਣ ਦੀ ਵਿਉਂਤ ਬੰਦੀ ਕੀਤੀ ਜਾਵੇਗੀ।

NO COMMENTS

LEAVE A REPLY