ਸਿਡਾਨਾ ਇੰਸਟੀਚਿਊਟ ਵਿਖੇ ਸਮਾਗਮ ਦੌਰਾਨ ਤੰਬਾਕੂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਆ

0
18

ਅੰਮ੍ਰਿਤਸਰ 2 ਨਵੰਬਰ (ਪਵਿੱਤਰ ਜੋਤ) : ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਸਥਿਤ ਸਿਡਾਨਾ ਇੰਸਟੀਚਿਊਟ, ਖਿਆਲਾ ਖੁਰਦ ਵਿਖੇ “ਤੰਬਾਕੂ ਦੀ ਵਰਤੋਂ ਅਤੇ ਮਨੁੱਖ ਉੱਤੇ ਇਸ ਦੇ ਹਾਨੀਕਾਰਕ ਪ੍ਰਭਾਵ” ਵਿਸ਼ੇ ‘ਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਜੋ ਕਿ ਕੋਟਪਾ ਇੰਚਾਰਜ ਕਮ ਡਿਪਟੀ ਡਾਇਰੈਕਟਰ (ਡੈਂਟਲ) ਡਾ ਸ਼੍ਰੀਮਤੀ ਜਗਨਜੋਤ ਕੌਰ ਦੀ ਅਗਵਾਈ ਹੇਠ ਹੋਇਆ। ਡਾਕਟਰਾਂ ਦੀ ਟੀਮ ਨੇ ਤੰਬਾਕੂ ਦੇ ਸੇਵਨ ਦੀਆਂ ਕਿਸਮਾਂ ਜਿਵੇਂ ਕਿ ਧੂੰਏਂ ਅਤੇ ਧੂੰਏਂ ਰਹਿਤ ਰੂਪ ‘ਤੇ ਚਾਨਣਾ ਪਾਇਆ | ਉਨ੍ਹਾਂ ਦਿਲ ਅਤੇ ਖੂਨ ਦੀਆਂ ਨਾੜੀਆਂ ‘ਤੇ ਸਿਗਰਟਨੋਸ਼ੀ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਤੰਬਾਕੂ ਦੀ ਲਤ ਵਿੱਚ ਨਾ ਪੈਣ ਸਗੋਂ ਸਮਾਜ ਵਿੱਚ ਵੀ ਇਸ ਦੇ ਬੁਰੇ ਪ੍ਰਭਾਵਾਂ ਦਾ ਪ੍ਰਚਾਰ ਕਰਨ। ਸਾਰਿਆਂ ਵੱਲੋਂ ਤੰਬਾਕੂ ਨੂੰ ਨਾਂਹ ਕਰਨ ਦਾ ਪ੍ਰਣ ਵੀ ਲਿਆ ਗਿਆ। ਅੰਤ ਵਿੱਚ ਮੈਨੇਜਿੰਗ ਡਾਇਰੈਕਟਰ ਡਾ.(ਸ਼੍ਰੀਮਤੀ) ਜੀਵਨ ਜੋਤੀ ਸਿਡਾਨਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਕੈਂਪ ਲਗਾਉਣ ਲਈ ਕਿਹਾ।

NO COMMENTS

LEAVE A REPLY