ਲਾਇਨ ਕਲੱਬ ਦੀ ਪ੍ਰਧਾਨ ਪਵਨ ਲੂਥਰਾ ਨੇ ਲਹਿਰਾਇਆ ਤਿਰੰਗਾ

0
19

ਅੰਮ੍ਰਿਤਸਰ,16 ਅਗਸਤ (ਪਵਿੱਤਰ ਜੋਤ)- ਲਾਇਨ ਕਲੱਬ ਸਿਵਲ ਲਾਈਨ ਵੱਲੋਂ ਨਾਰਦਨ ਕਰਾਉਨ ਹੋਟਲ ਮਜੀਠਾ ਰੋਡ ਵਿਖੇ 75ਵਾਂ ਸਤੰਤਰਤਾ ਦੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਧਾਨ ਲਾਇਨ ਪਵਨ ਲੂਥਰਾ ਵੱਲੋਂ ਤਿੰਰਗਾ ਲਹਿਰਾਉਂਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਅਹਿਮ ਯੋਗਦਾਨ ਅਦਾ ਕਰਨ ਲਈ ਪ੍ਰੇਰਿਤ ਕੀਤਾ। ਕਲੱਬ ਵੱਲੋਂ ਜ਼ਰੂਰਤਮੰਦ ਪਰਵਾਰ ਨੂੰ ਸਵੈਰੁਜ਼ਗਾਰ ਬਣਾਉਣ ਦੇ ਉਦੇਸ਼ ਨਾਲ ਸਿਲਾਈ ਮਸ਼ੀਨ ਦੇਣ ਦੇ ਨਾਲ-ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਪੌਦੇ ਵੀ ਲਗਾਏ ਗਏ। ਇਸ ਮੌਕੇ ਤੇ ਸਾਬਕਾ ਡਿਸਟ੍ਰਿਕਟ ਗਵਰਨਰ ਇਕਬਾਲ ਸਿੰਘ ਲੁੱਥਰਾ,ਸੈਕਟਰੀ ਰਾਜਵਿੰਦਰ ਕੌਰ,ਕਿਰਨਜੀਤ ਸਿੰਘ, ਨਵਿੰਦਰ ਸਿੰਘ,ਸਾਬਕਾ ਕੌਂਸਲਰ ਅਤੇ ਮੈਂਬਰ ਨਰਿੰਦਰ ਤੁੰਗ,ਹਰਜੀਤ ਕੌਰ,ਪਰਮਜੀਤ ਕੌਰ,ਪ੍ਰੀਤਇੰਦਰ ਕੌਰ ਸਮੇਤ ਹੋਰ ਕਈ ਮੈਂਬਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

NO COMMENTS

LEAVE A REPLY