ਬੁਢਲਾਡਾ, 2 ਨਵੰਬਰ (ਦਵਿੰਦਰ ਸਿੰਘ ਕੋਹਲੀ) – ਅੱਜ ਇੱਥੇ ਏਕਤਾ ਭਲਾਈ ਕਮੇਟੀ ਦੇ ਨਵੇਂ ਦਫ਼ਤਰ ਦੀ ਸ਼ੁਰੂਆਤ ਮੌਕੇ ਕਰਵਾਏ ਗਏ ਸਮਾਗਮ ਮੌਕੇ ਅਨੇਕਾਂ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ। ਇਸ ਨਵੇਂ ਦਫ਼ਤਰ ਦਾ ਉਦਘਾਟਨ ਸੁਖਦਰਸ਼ਨ ਸ਼ਰਮਾ ਭੂਸ਼ਨ ਕੁਮਾਰ ਮੱਤੀ ਵਾਲਿਆਂ ਨੇ ਕੀਤਾ। ਇਸ ਮੌਕੇ ਪੁੱਜੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਰਨੈਲ ਸਿੰਘ ਬੰਗੀ ਨੇ ਕਿਹਾ ਕਿ ਸਰਕਾਰੀ ਹਦਾਇਤਾਂ ਮੁਤਾਬਿਕ ਮਿਲਾਵਟਖੋਰੀ ਦੀ ਰੋਕਥਾਮ ਲਈ ਦੋਧੀ ਯੂਨੀਅਨ ਸਰਕਾਰ ਨਾਲ ਖੜ੍ਹੀਆਂ ਹਨ ਅਤੇ ਨਰੋਆ ਤੇ ਸਿਹਤਮੰਦ ਪੰਜਾਬ ਸਿਰਜਨ’ਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਵਚਨਬੱਧ ਹਨ। ਇਸ ਮੌਕੇ ਹਲਕਾ ਵਿਧਾਇਕ ਪੀ.ਏ. ਬਲਵਿੰਦਰ ਸਿੰਘ ਔਲਖ,ਅਮਰਜੀਤ ਸਿੰਘ ਕੁਲਾਣਾ,ਗੁਰਪ੍ਰੀਤ ਸੀਮਘ ਬਰੇਟਾ, ਗੁਰਦੇਵ ਸਿੰਘ ਫੌਜੀ,ਨਰੇਸ਼ ਕੁਮਾਰ,ਬਿੱਕਰ ਸਿੰਘ ਸਮੇਤ ਅਨੇਕਾਂ ਆਗੂ ਮੌਜੂਦ ਰਹੇ ਮੁੱਖ ਮਹਿਮਾਨ ਤੇ ਹੋਰਨਾਂ ਆਗੂਆਂ ਵੱਲੋਂ ਰੱਖੇ ਗਏ ਲੱਕੀ ਡਰਾਅ ਦੇ ਬੁਲਟ ਮੋਟਰਸਾਈਕਲ ਮਿਲਨ ਸਾੜੀ ਬੁਢਲਾਡਾ, ਸਕੂਟੀ ਗੁਰਸ਼ਰਨ ਕੌਰ ਰਾਮ ਨਗਰ ਭੱਠਲ ਅਤੇ ਫਰਿੱਜ ਪਰਮਜੀਤ ਬੱਛੋਆਣਾ ਦੇ ਸਪੂਰਦ ਕੀਤੇ।