ਇਮਾਨਦਾਰੀ ਨਾਲ ਪ੍ਰਾਪਰਟੀ ਟੈਕਸ ਭਰਨ ਵਾਲੇ ਅਤੇ ਛੋਟੇ ਦੁਕਾਨਦਾਰਾਂ ਨੂੰ ਹਰਗਿਜ਼ ਤੰਗ ਨਾ ਕੀਤਾ ਜਾਵੇ :- ਮੇਅਰ

0
48

ਪ੍ਰਾਪਰਟੀ ਟੈਕਸ ਨਾ ਭਰਨ ਅਤੇ ਘੱਟ ਭਰਨ ਵਾਲਿਆਂ ਦੀ ਹੁਣ ਹੋਵੇਗੀ ਜਾਂਚ
ਅੰਮ੍ਰਿਤਸਰ 19 ਅਗਸਤ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਵਿਚ ਵਾਧਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਸੰਯੂਕਤ ਕਮਿਸ਼ਨਰ ਹਰਦੀਪ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਵਿਚ ਸ਼ਹਿਰ ਵਿਚ ਸਥਿਤ ਵੱਡੇ ਅਦਾਰਿਆ ਵੱਲੋਂ ਭਰੇ ਜਾਣ ਵਾਲੇ ਪ੍ਰਾਪਰਟੀ ਟੈਕਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਮੀਟਿੰਗ ਵਿਚ ਮੇਅਰ ਵੱਲੋਂ ਪ੍ਰਾਪਰਟੀ ਟੈਕਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿਹੜੇ ਸ਼ਹਿਰਵਾਸੀ ਅਤੇ ਛੋਟੇ ਦੁਕਾਨਦਾਰ
ਸਮੇਂ ਸਿਰ ਅਤੇ ਇਮਾਨਦਾਰੀ ਨਾਲ ਟੈਕਸ ਭਰ ਰਹੇ ਹਨ ਉਹਨਾਂ ਨੂੰ ਹਰਗਿਜ਼ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਸਗੋਂ ਨਗਰ ਨਿਗਮ ਦੀ ਹਦੂਦ ਵਿਚ ਪੈਂਦੇ ਜਿਨ੍ਹੇ ਵੀ ਕਮਰਸ਼ੀਅਲ ਅਤੇ ਵੱਡੇ ਅਦਾਰੇ ਹਨ ਉਹਨਾਂ ਵੱਲੋਂ ਭਰੇ ਗਏ ਟੈਕਸ ਦਾ ਵੇਰਵਾ ਤਿਆਰ ਕਰਕੇ ਟੈਕਸ ਨਾ ਭਰਨ ਵਾਲੇ ਅਤੇ ਘੱਟ ਟੈਕਸ ਭਰਣ ਵਾਲੇ ਅਦਾਰਿਆਂ ਵਿਰੁਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਕੇ ਟੈਕਸ ਦੀ ਵਸੂਲੀ ਲਈ ਵਿਉਂਤਬੱਧ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਜਿੱਥੇ ਪ੍ਰਾਪਰਟੀ ਟੈਕਸ ਦੀ ਆਮਦਨ ਵਿਚ ਵਾਧਾ ਹੋਵੇਗਾ ਉੱਥੇ ਇਹ ਪੈਸਾ ਸ਼ਹਿਰ ਦੇ ਵਿਕਾਸ ਅਤੇ ਸ਼ਹਿਰਵਾਸੀਆਂ ਨੂੰ ਮੂਲਭੁਤ ਸੇਵਾਵਾਂ ਸਹੀ ਤਰੀਕੇ ਨਾਲ ਪ੍ਰਦਾਨ ਕਰਨ ਵਿਚ ਨਗਰ ਨਿਗਮ ਨੂੰ ਸਹਿਯੋਗ ਮਿਲੇਗਾ।
ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਸਾਲ 2022-23 ਲਈ ਪ੍ਰਾਪਰਟੀ ਟੈਕਸ ਭਰਨ ਦੀ ਅੰਤਿਮ ਮਿਤੀ 30 ਸਤੰਬਰ,2022 ਤੱਕ ਆਪਣਾ ਬਣਦਾ ਟੈਕਸ ਨਿਗਮ ਫੰਡ ਵਿਚ ਜਮ੍ਹਾ ਕਰਵਾਇਆ ਜਾਵੇ ਅਤੇ ਕਾਨੂੰਨ ਅਨੁਸਾਰ ਬਣਦੀ 10ਪ੍ਰਤੀਸ਼ਤ ਰਿਬੇਟ/ਡਿਸਕਾਂਉਟ ਦਾ ਲਾਭ ਉਠਾਇਆ ਜਾਵੇ।
ਅੱਜ ਦੀ ਇਸ ਮੀਟਿੰਗ ਵਿਚ ਸਕੱਤਰ ਵਿਸ਼ਾਲ ਵਧਾਵਨ, ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ, ਸੁਪਰਡੰਟ ਸੁਨੀਲ ਭਾਟੀਆ ਹਾਜ਼ਰ ਸਨ।

NO COMMENTS

LEAVE A REPLY