ਅੰਮ੍ਰਿਤਸਰ ਦੇ ਛੋਟੇ ਸ਼ਹਿਰ ਵਿਚ ਵੱਡੀਆਂ ਸਰਜਰੀਆਂ ਕਰਨ ਦੇ ਮਾਹਿਰ ਹਨ ਡਾ.ਐਚ.ਪੀ.ਐਸ ਮਿਗਲਾਨੀ

0
26

ਚਾਰ ਦਿਨਾਂ ਮਾਸੂਮ ਦਾ ਸਫਲ ਅਪ੍ਰੇਸ਼ਨ ਕਰਕੇ ਦਿੱਤੀ ਨਵੀਂ ਜ਼ਿੰਦਗੀ

ਅੰਮ੍ਰਿਤਸਰ,18 ਅਕਤੂਬਰ (ਪਵਿੱਤਰ ਜੋਤ)- ਅੰਮ੍ਰਿਤਸਰ ਦੇ ਛੋਟੇ ਸ਼ਹਿਰ ਵਿੱਚ ਵੱਡੀਆਂ ਸਰਜਰੀ ਕਰਨ ਵਿੱਚ ਮਾਹਿਰ ਡਾ.ਐਚ.ਪੀ. ਐਸ ਮਿਗਲਾਨੀ ਅਨੇਕਾਂ ਮਾਸੂਮ ਬੱਚਿਆਂ ਨੂੰ ਨਵੀਂਆਂ ਜ਼ਿੰਦਗੀਆਂ ਦੇ ਚੁੱਕੇ ਹਨ। ਮਿਗਲਾਨੀ ਹਸਪਤਾਲ, ਨਜ਼ਦੀਕ ਸ਼ਿਵਾਲਾ ਰੋਡ ਗੇਟ, ਬਟਾਲਾ ਰੋਡ ਅੰਮ੍ਰਿਤਸਰ ਦੇ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਮਿਗਲਾਨੀ ਵੱਲੋਂ ਸਿਰਫ ਚਾਰ ਦਿਨਾਂ ਦੇ ਬੱਚੇ ਦੇ ਪਿਸ਼ਾਬ ਦੀ ਰੁਕਾਵਟ ਦੀ ਦੂਰਬੀਨ ਸਰਜਰੀ ਕਰਦਿਆਂ ਇਕ ਮਿਸਾਲ ਪੈਦਾ ਕੀਤੀ ਹੈ। ਅਲਟਰਾ ਸਾਊਂਡ ਦੇ ਜਰੀਏ ਬੱਚੇ ਦੇ ਪਿਤਾ ਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਕਿ ਭਰੂਣ ਦਾ ਗੁਰਦਾ ਅਤੇ ਮਸਾਨਾ ਫੁੱਲਿਆ ਹੋਇਆ ਹੈ। ਕਿਸੇ ਨਿੱਜੀ ਹਸਪਤਾਲ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਨਿੱਜੀ ਹਸਪਤਾਲ ਤੋਂ ਪਿੱਛਾ ਛੁਡਾਉਂਦੇ ਹੋਏ ਮਾਤਾ ਪਿਤਾ ਆਪਣੇ ਮਾਸੂਮ ਬੱਚੇ ਨੂੰ ਮਿਗਲਾਨੀ ਹਸਪਤਾਲ ਲੈ ਆਏ। ਜਿੱਥੇ ਪੂਰੀ ਸੂਝ-ਬੂਝ ਦੇ ਚੱਲਦਿਆਂ ਬੱਚੇ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ। ਡਾ.ਮਿਗਲਾਨੀ ਨੇ ਦੱਸਿਆ ਕਿ ਜਨਮ ਦੇ ਸਮੇਂ ਬੱਚੇ ਦਾ ਭਾਰ 2 ਕਿਲੋ 100 ਗ੍ਰਾਮ ਸੀ। ਪਰ ਬਿਮਾਰੀ ਦੇ ਚੱਲਦਿਆਂ 3 ਦਿਨਾਂ ਦੇ ਵਿੱਚ ਹੀ ਬੱਚੇ ਦਾ ਭਾਰ 1 ਕਿਲੋਗ੍ਰਾਮ 700 ਗ੍ਰਾਮ ਰਹਿ ਗਿਆ। ਬੱਚੇ ਨੂੰ ਸਾਹ ਲੈਣ ਵਿੱਚ ਵੀ ਕਾਫੀ ਮੁਸ਼ਕਿਲ ਆ ਰਹੀ ਸੀ। 7 ਅਕਤੂਬਰ ਨੂੰ ਜਨਮੇ ਬੱਚੇ ਦਾ 10 ਅਕਤੂਬਰ ਨੂੰ ਸਫ਼ਲ ਆਪ੍ਰੇਸ਼ਨ ਕੀਤਾ ਗਿਆ। ਆਮ ਤੌਰ ਤੇ ਅਜਿਹੇ ਅਪ੍ਰਸ਼ਨ ਤੋਂ ਪਹਿਲਾਂ ਪੇਟ ਦੀ ਸਾਈਡ ਤੇ ਪੇਸ਼ਾਬ ਦਾ ਰਸਤਾ ਬਣਾਉਣਾ ਹੁੰਦਾ ਹੈ। ਜਿਸ ਦੋਰਾਂਨ ਆਮ ਤੌਰ ਤੇ ਤਿੰਨ ਆਪ੍ਰੇਸ਼ਨ ਕਰਨੇ ਪੈਂਦੇ ਹਨ। ਪਰ ਆਧੁਨਿਕ ਤਕਨੀਕ ਅਤੇ ਸੂਝ-ਬੂਝ ਦੇ ਨਾਲ ਦੂਰਬੀਨ ਜ਼ਰੀਏ ਇਕ ਟਾਇਮ ਦੀ ਸਰਜਰੀ ਕੀਤੀ ਗਈ। ਜਿਸ ਨਾਲ ਬੱਚਾ ਦਰਦ-ਰਹਿਤ ਰਹੇਗਾ ਉਸਦੀ ਪਿਸ਼ਾਬ ਦੀ ਰੁਕਾਵਟ ਦੂਰ ਕਰ ਦਿੱਤੀ ਗਈ। ਅਪ੍ਰੇਸ਼ਨ ਦੌਰਾਨ ਨਵ ਜਨਮੇ ਬੱਚਿਆਂ ਦੇ ਮਾਹਿਰ ਡਾ.ਭਰਤ ਮਹਿਰਾ ਦਾ ਵੀ ਖਾਸ ਸਹਿਯੋਗ ਰਿਹਾ। ਮਾਸੂਮ ਬੱਚੇ ਦੇ ਮਾਤਾ- ਪਿਤਾ ਬੱਚੇ ਨੂੰ ਨਵਾਂ ਜੀਵਨ ਮਿਲਣ ਤੇ ਕਾਫੀ ਖੁਸ਼ ਹਨ। ਉਨ੍ਹਾਂ ਵੱਲੋਂ ਡਾ.ਐਚ.ਪੀ.ਐਸ ਮਿਗਲਾਨੀ, ਡਾ.ਭਰਤ ਮਹਿਰਾ ਅਤੇ ਟੀਮ ਮੈਂਬਰਾਂ ਦਾ ਦਿਲੋਂ ਧੰਨਵਾਦ ਵੀ ਕੀਤਾ।

NO COMMENTS

LEAVE A REPLY