ਪਲੇਅ ਗਰੁੱਪ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੀ ਨਵੀਂ ਇਮਾਰਤ ਦੀ ਸ਼ੁਰੂਆਤ

0
13

ਅੰਮ੍ਰਿਤਸਰ 17 ਅਕਤੂਬਰ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਚੇਅਰਮੈਨ ਸਰ ਡਾ. ਏ.ਐਫ ਪਿੰਟੋ ਅਤੇ ਡਾਇਰੈਕਟਰ ਮੈਡਮ ਡਾ.ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਪਲੇਅ ਗਰੁੱਪ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੀ ਨਵੀਂ ਇਮਾਰਤ ਦੀ ਸ਼ੁਰੂਆਤ ਕੀਤੀ ਗਈ। ਇਹ ਅੰਮ੍ਰਿਤਸਰ ਸ਼ਹਿਰ ਵਿੱਚ ਹਯਾਤ ਹੋਟਲ ਦੇ ਸਾਹਮਣੇ ਸਥਿਤ ਹੈ। ਇਸ ਨਵੀਂ ਇਮਾਰਤ ਦੀ ਸ਼ੁਰੂਆਤ ਲਈ ਇੱਕ ਵਿਸ਼ੇਸ਼
ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਬੱਤ ਦੇ ਭਲੇ ਲਈ ਅਤੇ ਉੱਜਵਲ ਭਵਿੱਖ ਦੀ ਅਰਦਾਸ ਕੀਤੀ ਗਈ।
ਬੱਚਿਆਂ ਲਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਇਹ ਇਮਾਰਤ ਪੂਰੀ ਤਰ੍ਹਾਂ ਏਅਰ ਕੰਡੀਸ਼ਨ ਸਹੂਲਤ ਨਾਲ ਲੈਸ ਹੈ। ਬੱਸ
ਦੀ ਸਹੂਲਤ ਵੀ ਉਪਲਬਧ ਹੈ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡ ਦਾ ਮੈਦਾਨ ਇਸ ਦੇ ਨਾਲ ਹੀ ਖੇਡ ਮੈਦਾਨ ਵਿੱਚ ਵੀ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। ਬੱਚਿਆਂ ਦੇ ਮਨੋਰੰਜਨ ਲਈ ਪਲੇਅ ਰੂਮ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ।ਇਸ ਦੀ ਸ਼ੁਰੂਆਤ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਹੋਈ।

NO COMMENTS

LEAVE A REPLY