ਮੇਅਰ ਅਤੇ ਸਥਾਨਕ ਸਰਕਾਰਾਂ ਮੰਤਰੀ ਵੱਲੋ ਸ਼ਹਿਰ ਦੇ ਬੇਹਤਰ ਵਿਕਾਸ ਲਈ ਕੀਤੀ ਗਈ ਮੀਟਿੰਗ

0
30

ਅੰਮ੍ਰਿਤਸਰ 17 ਅਕਤੂਬਰ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਅਤੇ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋ ਸ਼ਹਿਰ ਵਾਸਿਆਂ ਨੂੰ ਬੇਹਤਰ ਸੁਵਿਧਾਵਾਂ ਦੇਣ ਲਈ ਮੀੰਟਿਗ ਕੀਤੀ ਗਈ। ਅੱਜ ਦੀ ਇਸ ਮੀੰਟਿਗ ਵਿਚ ਪੀ.ਆਈ.ਡੀ.ਬੀ. ਦੇ ਜਨਰਲ ਮੈਨੇਜਰ(ਪ੍ਰੋਜੈਕਟ ਅਤੇ ਫਾਈਨੈਂਸ) ਆਰ.ਐੱਸ.ਬੱਲ ਦੇ ਨਾਲ ਅੰਮ੍ਰਿਤਸਰ ਦੇ ਸ਼ਹਿਰ ਵਾਸਿਆਂ ਨੂੰ ਪੇਸ ਆ ਰਹੀ ਸਮੱਸਿਆਵਾਂ ਅਤੇ ਉਨਾਂ ਦੇ ਬੇਹਤਰ ਹਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਭੱਵਿਖ ਵਿੱਚ ਸ਼ਹਿਰ ਦੇ ਵਿਕਾਸ ਲਈ ਕਈ ਨਵੇ ਪ੍ਰੋਜੈਕਟਾਂ ਨੂੰ ਅਮਲ ਵਿੱਚ ਲਿਆਦਾਂ ਜਾਵੇਗਾ। ਮੀੰਟਿਗ ਵਿੱਚ ਯੂ.ਐਮ.ਟੀ. ਕੰਪਨੀ ਲਿਮੀਟਿਡ ਕੰਸਲਟੇਂਟ ਦੀ ਟੀਮ ਵੀ ਸ਼ਾਮਿਲ ਹੋਈ।

NO COMMENTS

LEAVE A REPLY