ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਬਿਜਲੀ ਵਿਭਾਗ ਦੇ ਮੁੱਖੀ ਸਰਹੱਦ ਜੋਨ ਦੇ ਦਫ਼ਤਰ ਵਿੱਚ ਛਾਪਾ

0
27

 

ਅੰਮਿ੍ਤਸਰ, 2 ਮਈ (ਪਵਿੱਤਰ ਜੋਤ) : ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ ਟੀ ਓ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅੰਮਿ੍ਤਸਰ ਸਥਿਤ ਮੁੱਖੀ ਸਰਹੱਦੀ ਜੋਨ ਦੇ ਦਫਤਰ ਵਿਚ ਅਚਨਚੇਤ ਛਾਪਾ ਮਾਰਿਆ । ਇਸ ਦੌਰਾਨ ਸਾਰੇ ਕਰਮਚਾਰੀ ਡਿਊਟੀ ਉਪਰ ਹਾਜ਼ਰ ਮਿਲੇ। ਉਹਨਾਂ ਨੇ ਕਰਮਚਾਰੀਆਂ ਦੇ ਕੰਮਾਂ ਦਾ ਵੇਰਵਾ ਲਿਆ ਅਤੇ ਕੁੱਝ ਰਿਾਕਰਡ ਦੀ ਜਾਂਚ ਵੀ ਕੀਤੀ। ਕਰਮਚਾਰੀਆਂ ਵੱਲੋਂ ਆਪਣੇ ਗਲ ਵਿੱਚ ਲਟਕਾਏ ਹੋਏ ਸ਼ਨਾਖਤੀ ਕਾਰਡਾਂ ਦੀ ਕੈਬਨਿਟ ਮੰਤਰੀ ਨੇ ਪ੍ਰਸੰਸਾ ਕੀਤੀ ਅਤੇ ਇੱਛਾ ਜਾਹਿਰ ਕੀਤੀ ਕਿ ਸਾਰੇ ਪੰਜਾਬ ਵਿਚ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ-ਆਪਣੇ ਸਨਾਖ਼ਤੀ ਕਾਰਡ ਇਸੇ ਤਰ੍ਹਾਂ ਡਿਸਪਲੇਅ ਕਰਨੇ ਚਾਹੀਦੇ ਹਨ ਤਾਂ ਜੋ ਬਾਹਰੋਂ ਆਇਆ ਵਿਅਕਤੀ ਕਰਮਚਾਰੀ ਦੀ ਅਸਾਨੀ ਨਾਲ ਸ਼ਨਾਖਤ ਕਰਕੇ ਆਪਣਾ ਕੰਮ ਕਰਵਾ ਸਕੇ। ਉਨ੍ਹਾਂ ਨੇ ਇਸ ਮੌਕੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਬਾਹਰੋਂ ਆਉਣ ਵਾਲੇ ਲੋਕਾਂ ਅਤੇ ਦਫ਼ਤਰੀ ਕਰਮਚਾਰੀਆਂ ਦਾ ਪੂਰਨ ਸਹਿਯੋਗ ਦੇਣ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਚੀਫ ਬਾਰਡਰ ਜੋਨ ਸ੍ੀ ਬਾਲ ਕ੍ਰਿਸ਼ਨ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦਫਤਰ ਵੱਲੋਂ ਕਿਸੇ ਵੀ ਤਰਾਂ ਦੀ ਊਣਤਾਈ ਕੰਮ ਲਈ ਕੀਤੀ ਜਾਂਦੀ ਹੈ ਕਰਮਚਾਰੀ ਭਵਿੱਖ ਵਿੱਚ ਵੀ ਨਿਰੰਤਰ ਸੇਵਾ ਲਈ ਡਟੇ ਰਹਿਣਗੇ।

NO COMMENTS

LEAVE A REPLY