ਸਟੇਟ ਪੱਧਰੀ ਯੁਵਕ ਮੇਲੇ ਦਾ ਅਗਾਜ਼

0
20

ਪੜ੍ਹਾਈ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਸ਼ਖਸ਼ੀਅਤ ਦੇ ਨਿਖਾਰ ਲਈ ਅਤਿ ਜਰੂਰੀ- ਮੋਹਨਬੀਰ ਸਿੰਘ, ਵਧੀਕ ਡਾਇਰੈਕਟਰ
ਅੰਮ੍ਰਿਤਸਰ 18 ਅਕਤੂਬਰ (ਰਾਜਿੰਦਰ ਧਾਨਿਕ) : ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਮਜੀਠਾ ਰੋਡ ਵਿਖੇ ਅੱਜ ਸਟੇਟ ਪੱਧਰੀ ਯੁਵਕ ਮੇਲੇ ਦੀ ਸ਼ੁਰੂਆਤ ਹੋ ਗਈ । ਤਿੰਨ ਦਿਨ ਚਲਣ ਵਾਲੇ ਇਸ ਮੇਲੇ ਵਿੱਚ ਰਾਜ ਭਰ ਦੇ ਬਹੁਤਕਨੀਕੀ ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਮੇਲੇ ਦੇ ਉਦਘਾਟਨੀ ਸਮਾਰੋਹ ਦੌਰਾਨ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਸ਼੍ਰੀ ਮੋਹਨਬੀਰ ਸਿੰਘ ਮੁੱਖ ਮਹਿਮਾਨ ਵਜ੍ਹੋ ਸ਼ਾਮਲ ਹੋਏ। ਉਹਨਾਂ ਨੇ ਸ਼ਮਾ ਰੋਸ਼ਨ ਕਰਕੇ ਮੇਲੇ ਦਾ ਰਸਮੀ ਤੌਰ ਤੇ ਅਜਾਜ਼ ਕੀਤਾ। ਆਪਣੇ ਸੰਬੋਧਨ ਦੌਰਾਨ ਉਹਨਾਂ ਨੇ ਕਿਹਾ ਕੇ ਤਕਨੀਕੀ ਮੁਹਾਰਤ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਹ ਗਤੀਵਿਧੀਆਂ ਇਨਸਾਨ ਦੇ ਸ਼ਖਸੀਅਤ ਦਾ ਤੇ ਪੂਰਨ ਤੌਰ ਤੇ ਵਿਕਾਸ ਕਰਨ ਲਈ ਅਤਿ ਜਰੂਰੀ ਹੁੰਦੀਆਂ ਹਨ ।
ਇਸ ਤੋਂ ਪਹਿਲਾਂ ਸ਼੍ਰੀ ਪਰਮਬੀਰ ਸਿੰਘ ਮੱਤੇਵਾਲ, ਪ੍ਰਿੰਸੀਪਲ-ਕਮ-ਪ੍ਰਾਧਨ ਪੀ.ਟੀ.ਆਈ.ਐਸ ਨੇ ਬਾਹਰੋਂ ਆਈਆਂ ਟੀਮਾਂ ਦਾ ਹਾਰਦਿਤ ਸਵਾਗਤ ਕੀਤਾ। ਇਸ ਮੇਲੇ ਦੇ ਇੰਚਾਰਜ ਸ਼੍ਰੀ ਦਵਿੰਦਰ ਸਿੰਘ ਭੱਟੀ ਨੇ ਦੱਸਿਆ ਸਟੇਟ ਪੱਧਰੀ ਅੰਤਰ ਬਹੁਤਕਨੀਕੀ ਕਾਲਜਾਂ ਦੇ ਯੂਥ ਫੈਸਟੀਵਲ ਦੌਰਾਨ ਅੱਜ ਸ਼ਬਦ ਗਾਇਣ ਅਤੇ,ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਇਹਨਾ ਮੁਕਾਬਲਿਆ ਵਿਚ ਵਿਦਿਆਰਥੀਆਂ ਵੱਲੋਂ ਕੀਤੇ ਪ੍ਰਤਿਭਾ ਦੇ ਪ੍ਰਗਟਾਵੇ ਅਤੇ ਦ੍ਰਿੜਤਾ ਕਾਰਨ ਇਹ ਮੁਕਾਬਲੇ ਇੰਨੇ ਸ਼ਖਤ ਸਨ ਕਿ ਜੱਜਾਂ ਲਈ ਫੈਸਲਾ ਕਰਨਾ ਔਖਾ ਹੋ ਗਿਆ ਸੀ।ਸ਼ਬਦ ਗਾਇਣ ਦੇ ਮੁਕਾਬਲੇ ਵਿਚ ਜੱਜ ਦੀ ਭੁਮਿਕਾ ਭਾਈ ਜਸਪਾਲ ਸਿੰਘ, ਭਾਈ ਇਕਬਾਲ ਸਿੰਘ ਅਤੇ ਬੀਬੀ ਪੁਸ਼ਪਿੰਦਰ ਕੌਰ ਜੀ ਨੇ ਨਿਭਾਈ। ਪੋਸਟਰ ਮੇਕਿੰਗ ਦੇ ਮੁਕਾਬਲ ਦੀ ਜੱਜਮੈਂਟ ਸ਼੍ਰੀ ਜਗਮੀਤ ਸਿੰਘ ਨੇ ਕੀਤੀ।
ਆਪਣੇ ਆਪਣੇ ਖੇਤਰ ਦੇ ਮਾਹਿਰ ਜੱਜਾਂ ਦੀ ਬਹੁਤ ਹੀ ਬਾਰੀਕੀ ਦੇ ਮਾਪਦੰਡਾਂ ਦੀ ਕਸੌਟੀ ਚੋਂ ਨਿਕਲਦੇ ਹੋਏ ਪੋਸਟਰ ਮੇਕਿੰਗ ਦੇ ਮੁਕਾਬਲੇ ਚ ਜੀ.ਆਈ.ਜੀ.ਟੀ ਅੰਮ੍ਰਿਤਸਰ ਅਤੇ ਮੇਜ਼ਬਾਨ ਕਾਲਜ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਨੇ ਸਾਂਝੇ ਤੌਰ ਤੇ ਪਹਿਲਾ ਸਥਾਨ ਹਾਸਿਲ ਕੀਤਾ । ਇਸ ਮੁਕਾਬਲੇ ਚ ਜੀ.ਪੀ.ਸੀ.ਜੀ. ਲੁਧਿਆਣਾ, ਪੀ.ਆਈ.ਟੀ.ਟੀ ਅੰਮ੍ਰਿਤਸਰ, ਜੀ.ਪੀ.ਸੀ. ਬਠਿੰਡਾ ਅਤੇ ਜੀ.ਪੀ.ਸੀ. ਫਿਰੋਜ਼ਪੁਰ ਸਾਂਝੇ ਤੌਰ ਤੇ ਰਨਰਜ਼ ਅਪ ਰਹੇ। ਸ਼ਬਦ ਗਾਇਣ ਦੇ ਮੁਕਾਬਲੇ ਵਿੱਚ ਜੀ.ਪੀ.ਸੀ.ਜੀ. ਅੰਮ੍ਰਿਤਸਰ ਅਤੇ ਜੀ.ਪੀ.ਸੀ.ਜੀ. ਪਟਿਆਲਾ ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਪੁਜੀਸ਼ਨ ਹਾਸਿਲ ਕੀਤੀ। ਇਸ ਮੁਕਾਬਲੇ ਚ ਤੀਸਰਾ ਸਥਾਨ ਸਾਂਝੇ ਤੌਰ ਤੇ ਜੀ.ਪੀ.ਸੀ.ਜੀ. ਲੁਧਿਆਣਾ ਅਤੇ ਜੀ.ਪੀ.ਸੀ., ਅੰਮ੍ਰਿਤਸਰ ਦੇ ਹਿੱਸੇ ਆਇਆ।
ਅੱਜ ਦੇ ਦਿਨ ਦੇ ਸ਼ਾਮ ਦੇ ਸੈਸ਼ਨ ਚ ਸ਼੍ਰੀ ਸੁਹੇਲ ਸ਼ਰਮਾ, ਆਈ.ਪੀ.ਐਸ., ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਆਪਣੇ ਸੰਬੋਧਨ ਦੌਰਾਨ ਓਹਨਾ ਆਖਿਆ ਕਿ ਮੈ ਖੁਦ ਇੰਜੀਨੀਅਰਿੰਗ ਦਾ ਸਟੂਡੈਂਟ ਰਿਹਾ ਹਾਂ । ਓਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਖੇਤਰ ਚ ਮੁਹਾਰਤ ਹਾਸਿਲ ਕਰ ਕੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਮੇਜ਼ਬਾਨ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਪੀ.ਟੀ.ਆਈ.ਐਸ ਦੀ ਤਿਆਰ ਕੀਤੀ ਵੈੱਬਸਾਈਟ ਦਾ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਮੋਹਨਬੀਰ ਸਿੰਘ, ਸਿੱਧੂ ਵਲੋਂ ਉਦਘਾਟਨ ਵੀ ਕੀਤਾ ਗਿਆ।
ਇਸ ਦੌਰਾਨ ਸੰਸਥਾ ਦੇ ਸਮੂਹ ਸਟਾਫ ਮੈਂਬਰਾਂ ਤੋ ਇਲਾਵਾ ਪ੍ਰਿੰਸੀਪਲ ਰਚਨਾ ਕੌਰ, ਐਸ.ਏ.ਖਾਨ, ਹਰਸ਼ ਕੁਮਾਰ, ਐਮ.ਪੀ. ਸਿੰਘ, ਸੁਰੇਸ਼ ਕੁਮਾਰ, ਨੌਨਿਹਾਲ ਸਿੰਘ, ਡਾ: ਬਲਕਾਰ ਸਿੰਘ, ਆਰ.ਕੇ. ਚੌਪੜਾ, ਐਮ.ਪੀ. ਸਿੰਘ, ਨਵਦੀਪ ਸਿੰਘ ਡਿਪਟੀ ਡਾਇਰੈਕਟਰ, ਹਰਜੀਤਪਾਲ ਸਿੰਘ ਸਹਾਇਕ ਡਾਇਰੈਕਟਰ, ਅਕਸ਼ੇ ਜਲੋਵਾ ਮੁੱਖੀ ਵਿਭਾਗ, ਜਸਬੀਰ ਸਿੰਘ ਵਰਕਸ਼ਾਪ ਵਿਭਾਗ, ਅਮਰੀਕ ਸਿੰਘ ਰੱਖੜਾ, ਜਗਜੀਤ ਸਿੰਘ ਸੀਨੀਅਰ ਲੈਕ:, ਐਨ.ਪੀ.ਸਿੰਘ ਅਤੇ ਮੀਡੀਆ ਟੀਮ ਦੇ ਮੈਂਬਰ ਸ਼੍ਰੀ ਦਵਿੰਦਰ ਸਿੰਘ ਭੱਟੀ, ਭੁਪਿੰਦਰ ਸਿੰਘ, ਰਾਜ ਕੁਮਾਰ, ਦਵਿੰਦਰ ਸਿੰਘ ਅਤੇ ਯਸ਼ਪਾਲ ਸਿੰਘ ਪਠਾਣੀਆਂ, ਰਾਮ ਸਰੂਪ, ਨਰੇਸ਼ ਲੁਥਰਾ, ਸੰਦੀਪ ਕੌਰ, ਜਸਵਿੰਦਰਪਾਲ ਸੰਧੂ, ਜਸਮਿੰਦਰਜੀਤ ਸਿੰਘ, ਗੁਰਪਿੰਦਰ ਕੌਰ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਬਲਜਿੰਦਰ ਸਿੰਘ, ਰਵੀ ਕੁਮਾਰ ਆਦਿ ਵਿਸ਼ੇਸ ਤੌਰ ਤੇ ਮੌਜੂਦ ਸਨ।

NO COMMENTS

LEAVE A REPLY