ਹਰਦੇਸ਼ ਸ਼ਰਮਾ ਸ਼ਹੀਦ ਭਗਤ ਸਿੰਘ ਐਵਾਰਡ ਨਾਲ ਸਨਮਾਨਿਤ

0
23

ਅੰਮ੍ਰਿਤਸਰ 28 ਸੰਤਬਰ (ਰਾਜਿੰਦਰ ਧਾਨਿਕ) :  ਕਈ ਕੌਂਮੀ,ਰਾਜ ਤੇ ਜ਼ਿਲ੍ਹਾ ਪੱਧਰੀ ਐਥਲੀਟ ਪੈਦਾ ਕਰਨ ਅਤੇ ਖਿਡਾਰੀਆਂ ਨੂੰ ਪ੍ਰਮੋਟ ਕਰਕੇ ਭਾਰਤ ਦੇ ਕੌਂਮੀ ਖੇਡ ਨਕਸ਼ੇ ਉੱਪਰ ਆਪਣਾ ਨਾਂ ਰੋਸ਼ਨ ਕਰਨ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਖੇਡ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਭਗਤ ਦੇ 115ਵੇਂ ਜਨਮ ਦਿਵਸ ਮੌਂਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਹਮਣੇ ਕਬੀਰ ਪਾਰਕ ਵਿਖ਼ੇ (ਦਵੇਸਰ ਕੰਸਲਟੈਂਟਸ) ਦੇ ਹਾਲ ਵਿੱਚ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਂਰੋਹ ਦੌਰਾਨ ਦਵੇਸਰ ਕਾਲਜ ਅਤੇ ਦਵੇਸਰ ਕੰਸਲਟੈਂਟਸ ਦੇ ਐੱਮਡੀ ਹਰਦੇਸ਼ ਸ਼ਰਮਾ ਨੇ ਆਪਣੀ ਮਿਹਨਤ ਤੇ ਕੁਝ ਵੱਖਰਾ ਕਰਨ ਦੇ ਜਾਨੂੰਨ ਸਦਕਾ ਆਪਣੀ ਪਛਾਣ ਕਾਇਮ ਕੀਤੀ ਹੈ । ਇਕ ਛੋਟੇ ਜਿਹੇ ਕੋਚਿੰਗ ਸੈਂਟਰ ਤੋਂ ਸ਼ੁਰੂਆਤ ਕਰਦਿਆਂ ਹਰਦੇਸ਼ ਸ਼ਰਮਾ ਨੇ ਕਈ ਔਕੜਾਂ ਦਾ ਸਾਹਮਣਾ ਕਰਦਿਆਂ ਆਪਣੇ ਦਵੇਸਰ ਕਾਲਜ ਤੇ ਦਵੇਸਰ ਕੰਸਲਟੈਂਟਸ ਦਾ ਨਾਂ ਪ੍ਰਸਿੱਧ ਕਰਦਿਆਂ ਸਫਲਤਾ ਦਾ ਮੁਕਾਮ ਹਾਸਲ ਕੀਤਾ । ਹਰਦੇਸ਼ ਸ਼ਰਮਾ ਹੁਣ ਤਕ ਕਈ ਵਿਦਿਆਰਥੀਆਂ ਦਾ ਭਵਿੱਖ ਰੁਸ਼ਨਾ ਚੁੱਕੇ ਹਨ।‘ ਉਨ੍ਹਾਂ ਦੀਆਂ ਅੰਮ੍ਰਿਤਸਰ, ਲੁਧਿਆਣਾ ਅਤੇ ਚੰਡੀਗੜ੍ਹ ਸਮੇਤ 7 ਬ੍ਰਾਂਚਾਂ ਹਨ ਇਸ ਤੋਂ ਇਲਾਵਾ ਓਹ ਸਮਾਜ ਸੇਵੀ ਕਾਰਜਾਂ ’ਚ ਵੀ ਮੋਹਰੀ ਯੋਗਦਾਨ ਪਾਉਦੇ ਹਨ ਅਤੇ ਹੁਣ ਤੱਕ ਕਈ ਬੱਚਿਆਂ ਦਾ ਭਵਿੱਖ ਰੁਸ਼ਨਾ ਚੁੱਕੇ ਹਨ, ਹਰਦੇਸ਼ ਸ਼ਰਮਾ ਵਲੋਂ ਇਸ ਤੋਂ ਇਲਾਵਾ ਵੀ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ‘ਬੂਟੇ ਲਗਾਓ’ ਮੁਹਿੰਮ,ਅੰਗਹੀਣਾ ਨੂੰ ਟ੍ਰਾਈ ਸਾਈਕਲ ਦੇਣ, ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਅਤੇ ਜੁਰਾਬਾਂ, ਸਟੇਸ਼ਨਰੀ, ਕਾਪੀਆਂ ਕਿਤਾਬਾਂ ਆਦਿ ਦੇਣ ਵਿੱਚ ਆਪਣਾ ਵਡਮੁੱਲਾ ਪਉਂਦੇ ਹਨ ਅਤੇ 35 ਵਾਰ ਖੂਨਦਾਨ ਕਰ ਚੁੱਕੇ ਹਨ l ਸਮਾਜ ਸੇਵਕ ਸ਼੍ਰੀ ਹਰਦੇਸ ਸ਼ਰਮਾ (ਐਮਡੀ.ਦਵੇਸਰ ਕੰਸਲਟੈਂਟਸ) ਨੂੰ ਬੇਹਤਰੀਨ ਸੇਵਾਵਾਂ ਸਦਕਾ ਸ਼ਹੀਦ ਭਗਤ ਸਿੰਘ ਐਵਾਰਡ ਨਾਲ ਸਨਮਾਨਿਤ ਕਰਦਿਆਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ ਤੇ ਸਮਾਜ ਸੇਵਕ) ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਭਾਰਤ ਦੀ ਧਰਤੀ ‘ਤੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੇ ਜਨਮ ਲਿਆ, ਆਜ਼ਾਦੀ ਘੁਲਾਟੀਆਂ ਬਾਰੇ ਗੱਲ ਕਰਦਿਆਂ ਭਗਤ ਸਿੰਘ ਦਾ ਨਾਂਅ ਸਭ ਤੋਂ ਪਹਿਲਾਂ ਜ਼ਿਹਨ ‘ਚ ਆਉਂਦਾ ਹੈ । ਭਾਰਤੀ ਆਜ਼ਾਦੀ ਲਹਿਰ ਦੇ ਸਭ ਤੋਂ ਪ੍ਰਭਾਵਸ਼ਾਲੀ ਕ੍ਰਾਂਤੀਕਾਰੀ ਸਰਦਾਰ ਭਗਤ ਸਿੰਘ ਦਾ ਜਨਮ ਅੱਜ ਦੇ ਦਿਨ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ‘ਚ ਹੋਇਆ । ਉਹਨਾਂ ਦਾ ਜੱਦੀ ਘਰ ਪੰਜਾਬ ਦੇ ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਖਟਕੜ ਕਲਾਂ ਪਿੰਡ ‘ਚ ਸਥਿਤ ਹੈ । ਉਹ ਛੋਟੀ ਉਮਰੇ ਹੀ ਆਜ਼ਾਦੀ ਸੰਘਰਸ਼ ’ ਚ ਸ਼ਾਮਿਲ ਹੋ ਗਏ ਤੇ ਸਿਰਫ਼ 23 ਸਾਲ ਦੀ ਉਮਰ ਵਿਚ ਦੇਸ਼ ਲਈ ਸ਼ਹੀਦ ਹੋਏ ਸੀ l ਅੱਜ ਸ਼੍ਰੀ ਹਰਦੇਸ ਸ਼ਰਮਾ ਜੀ ਨੂੰ ਸ਼ਹੀਦ ਭਗਤ ਸਿੰਘ ਐਵਾਰਡ ਨਾਲ ਸਨਮਾਨਿਤ ਕਰਨ ਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਸਮੂਹ ਮੈਂਬਰ ਮਾਣ ਮਹਿਸੂਸ ਕਰ ਰਹੇ ਹਨ l ਇਸ ਮੌਂਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਤੋਂ ਇਲਾਵਾ ਬਲਜਿੰਦਰ ਸਿੰਘ ਮੱਟੂ,ਕੰਵਲਜੀਤ ਸਿੰਘ ਵਾਲੀਆ,ਅਮਨਦੀਪ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਸਨ l. ਫੋਟੋ ਕੈਪਸਨ ਹਰਦੇਸ ਸ਼ਰਮਾ ਨੂੰ ਸ਼ਹੀਦ ਭਗਤ ਸਿੰਘ ਐਵਾਰਡ ਨਾਲ ਸਨਮਾਨਿਤ ਕਰਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਬਲਜਿੰਦਰ ਸਿੰਘ ਮੱਟੂ, ਕੰਵਲਜੀਤ ਸਿੰਘ ਵਾਲੀਆ ਅਤੇ ਅਮਨਦੀਪ ਸਿੰਘ

NO COMMENTS

LEAVE A REPLY