ਭਾਜਪਾ ਨੇਤਾ ਡਾ. ਜਗਮੋਹਨ ਸਿੰਘ ਰਾਜੂ ਨੇ ਆਪ ਦੇ ਵਿਧਾਇਕ ਦੀ ਗਲੀ ਵਿੱਚ ਜਾ ਕੇ ਲਗਾਏ ਤਿੰਰਗੇ

0
59

ਅੰਮ੍ਰਿਤਸਰ 14 ਅਗਸਤ (ਪਵਿੱਤਰ ਜੋਤ) : ਭਾਜਪਾ ਦੇ ਸੀਨੀਅਰ ਆਗੂ ਡਾ: ਜਗਮੋਹਨ ਸਿੰਘ ਰਾਜੂ ਆਈ.ਏ.ਐਸ.(ਰ) ਨੇ ਹਰ ਘਰ ਤਿਰੰਗਾ ਲਹਿਰ ਦੀ ਸ਼ੁਰੂਆਤ ਘਰ-ਘਰ ਜਾ ਕੇ ਝੰਡੇ ਵੰਡ ਕੇ ਮਨਾਈ।ਇਸ ਦੌਰਾਨ ਅੰਮ੍ਰਿਤਸਰ ਦੀਆ ਵੱਖ ਵੱਖ ਜਗ੍ਹਾ ਜਿਵੇਂ ਕਿ ਪ੍ਰਤਾਪਨਗਰ, ਈਸਟ ਮੋਹਨ ਨਗਰ, ਅਜੀਤ ਨਗਰ, ਪ੍ਰਤਾਪ ਐਵਨਿਊ,ਨਿਊ ਅੰਮ੍ਰਿਤਸਰ, ਪੰਜ ਪੀਰ, ਸ਼ਿਵਾਲਾ ਭਾਈਆਂ,ਤਿਲਕ ਨਗਰ, ਅਤੇ ਹੋਰ ਕਈ ਜਗ੍ਹਾ ਤੇ ਜਾ ਕੇ ਡਾ: ਜਗਮੋਹਨ ਜੀ ਅਤੇ ਉਹਨਾਂ ਦੀ ਟੀਮ ਨੇ ਲਗਭਗ 1000 ਝੰਡੇ ਵੰਡੇ । ਡਾ ਜਗਮੋਹਨ ਸਿੰਘ ਰਾਜੂ ਜਦੋਂ ਪਾਰਕ ਐਵੇਨਿਊ ਵਿੱਚ ਝੰਡੇ ਲਗਾ ਰਹੇ ਸਨ ਤਾਂ ਇਕ ਬੜੀ ਹੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਕਿ ਉਸ ਜਗ੍ਹਾ ਦੇ ਉੱਤੇ ਮੌਜੂਦਾ ਐਮਐਲਏ ਜੀਵਨ ਜੋਤ ਕੌਰ ਜੀ ਦੀ ਗਲੀ ਵਿੱਚ ਇੱਕ ਵੀ ਝੰਡਾ ਨਹੀਂ ਸੀ ਲੱਗਿਆ, ਡਾ ਜਗਮੋਹਨ ਸਿੰਘ ਰਾਜੂ ਜੀ ਨੇ ਖੁਦ ਜਾ ਕੇ ਉਸ ਗਲੀ ਦੇ ਵਿਚ ਝੰਡੇ ਲਗਾਏ ਅਤੇ ਖ਼ਾਸ ਕਰਕੇ ਉਸ ਐੱਮ ਐੱਲ ਏ ਦੇ ਘਰ ਦੇ ਬਾਹਰ ਸਾਈਨ ਬੋਰਡ ਤੇ ਵੀ ਝੰਡਾ ਲਗਾਇਆ। ਇਸ ਦੌਰਾਨ ਜਨਤਾ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਖ਼ਾਸ ਕਰਕੇ ਨੌਜਵਾਨਾਂ ਦੇ ਵਿੱਚ। ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕੀਤਾ ਅਤੇ ਇਸ 75 ਵੇਂ ਆਜ਼ਾਦੀ ਦਿਵਸ ਦੇ ਮੌਕੇ ਨੂੰ ਹਰ ਘਰ ਤਿਰੰਗਾ ਲਹਿਰ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਵੀ ਵਾਅਦਾ ਕੀਤਾ। ਇੱਥੇ ਜ਼ਿਕਰਯੋਗ ਇਹ ਗੱਲ ਹੈ ਕਿ ਹਰ ਘਰ ਤਿਰੰਗਾ ਲਹਿਰ ਦੀ ਸ਼ੁਰੂਆਤ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਵਾਸੀਆਂ ਵਿੱਚ ਏਕਤਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਂਦੀ ਹੈ । ਡਾ: ਜਗਮੋਹਨ ਜੀ ਨੇ ਕਿਹਾ ਹੈ ਕਿ ਇਹ ਉਹਨਾਂ ਦਾ ਨਿੱਜੀ ਮਿਸ਼ਨ ਹੈ ਕਿ ਉਹਨਾਂ ਦੇ ਹਲਕੇ ਦੇ ਸਾਰੇ ਘਰਾਂ ਵਿੱਚ ਰਾਸ਼ਟਰੀ ਝੰਡੇ ਨੂੰ ਮਾਣ ਨਾਲ ਪ੍ਰਦਰਸ਼ਿਤ ਕਰਨਾ ਯਕੀਨੀ ਬਣਾਇਆ ਜਾਵੇ।

NO COMMENTS

LEAVE A REPLY