ਸੇਬੋਰਿਕ ਡਰਮਾਟਾਈਟਿਸ ਬਿਮਾਰੀ,ਸਿਰ ਤੇ ਪਾਪੜੀਆਂ ਦਾ ਆਯੁਰਵੈਦ ਇਲਾਜ ਸੰਭਵ-ਡਾ.ਰਿਤੇਸ਼ ਚਾਵਲਾ

0
19

ਅੰਮ੍ਰਿਤਸਰ,14 ਅਗਸਤ (ਰਾਜਿੰਦਰ ਧਾਨਿਕ) – ਗਲਤ ਤਰੀਕੇ ਦੇ ਰਹਿਣ ਸਹਿਣ,ਖਾਣ ਪੀਣ,ਕੈਮੀਕਲ ਯੁਕਤ ਸ਼ੈਂਪੂ, ਸਾਬੁਨ,ਤੈਲ ਦੇ ਇਸਤੇਮਾਲ ਦੇ ਨਾਲ ਤਾਂਬੇ ਵਾਲਾਂ ਵਾਲੇ ਸਰੀਰ ਦੇ ਹਿੱਸੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸੇਬੋਰਿਕ ਡਰਮੇਟਾਇਟਸ ਨਾਮਕ ਬਿਮਾਰੀ ਵਿਚ ਚਪੇਟ ਦੇ ਵਿੱਚ ਆਉਣ ਨਾਲ ਇਨਸਾਨ ਦੇ ਹਾਲਾਤ ਕਾਫੀ ਨਾਜ਼ੁਕ ਹੋ ਜਾਂਦੇ ਹਨ। ਪਰ ਆਯੁਰਵੈਦਿਕ ਦਵਾਈ ਦੇ ਸੇਵਨ ਨਾਲ ਇਸ ਦਾ ਇਲਾਜ ਸੰਭਵ ਹੈ। ਇਸ ਸਬੰਧੀ ਆਯੁਰਵੈਦਾ ਪੰਚਕਰਮਾ ਸੈਂਟਰ,ਕਸ਼ਮੀਰ ਐਵਨੀਉ,ਮਾਤਾ ਕੌਲਾਂ ਮਾਰਗ ਦੇ ਪ੍ਰੋਫੈਸਰ ਡਾ. ਰਿਤੇਸ਼ ਚਾਵਲਾ ਐਮ.ਡੀ ਆਯੁਰਵੈਦਿਕ ਮੈਡੀਕਲ ਮੰਬਈ,ਪੀ.ਜੀ.ਡੀ.ਐਮ.ਟੀ ਜਰਮਨੀ,ਡੀ.ਟੀ.ਸੀ.ਐਮ ਸ੍ਰੀ ਲੰਕਾ,ਪ੍ਰੋਫ਼ੈਸਰ ਸ੍ਰੀ ਲਕਸ਼ਮੀ ਨਾਰਾਇਣ ਆਯੁਰਵੈਦਿਕ ਕਾਲਜ ਸੇਬੋਰਿਕ ਡਰਮੇਟਾਈਟਿਸ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਇਸ ਬੀਮਾਰੀ ਦੇ ਨਾਲ ਲਗਾਤਾਰ ਖਾਰਸ਼ ਅਤੇ ਲਾਲੀ ਆਉਣ, ਵੱਧ ਮਾਤਰਾ ਵਿਚ ਤੇਲੀਏ ਪਦਾਰਥ ਨਿਕਲਨਾ ਜਾਂ ਸੁਕਾਪਣ ਨਾ ਜਾਣਾ, ਪਾਪੜੀਆ ਬਨਣਾ,ਧੁੱਪ ਵਿੱਚ ਜਾਣ ਨਾਲ ਜਲਣ ਹੋਣਾ ਬਿਮਾਰੀ ਦੇ ਮੁੱਖ ਕਾਰਨ ਹਨ। ਕਈ ਲੋਕ ਇਸ ਨੂੰ ਸੀਕਰੀ ਸਮਝਦੇ ਹਨ ਪਰ ਇਹ ਸਿਕਰੀ ਤੋਂ ਬਾਅਦ ਹੋਣ ਵਾਲੀ ਬਿਮਾਰੀ ਹੈ। ਸਿਕਰੀ ਹੋਣ ਤੋਂ ਬਾਅਦ ਇਹ ਬਿਮਾਰੀ ਸਿਰ,ਆਈਬਰੋ,ਦਾੜ੍ਹੀ,ਮੁੱਛਾਂ ਛਾਤੀ,ਨੱਕ ਦੇ ਆਸਪਾਸ, ਜਾਂ ਸਰੀਰ ਦੇ ਹੋਰ ਵਾਲਾਂ ਵਾਲੀ ਲਈ ਜਗ੍ਹਾ ਉਪਰ ਅਟੈਕ ਕਰਦੀ ਹੈ।
ਪ੍ਰੋਫ਼ੈਸਰ ਚਾਵਲਾ ਨੇ ਦੱਸਿਆ ਕਿ ਇਕ ਫੰਗਸ ਜਿਸ ਨੂੰ ਮੈਲਾਸੀਜੀਆ ਫਰਫਰ ਕਹਿੰਦੇ ਹਨ। ਇਹ ਬਿਮਾਰੀ ਦਾ ਮੁੱਖ ਕਾਰਨ ਹੈ। ਜਿਸ ਤਰ੍ਹਾਂ ਬਰੈਡ ਨੂੰ ਇੱਕ ਤਰ੍ਹਾਂ ਦੀ ਫ਼ੰਗਸ ਲੱਗ ਜਾਂਦੀ ਹੈ। ਓਸੇ ਤਰ੍ਹਾਂ ਹੀ ਇਹ ਬਿਮਾਰੀ ਸ਼ਰੀਰ ਉਪਰ ਅਟੈਕ ਕਰਦੀ ਹੈ। ਰੋਜ਼ਮਰਾ ਦੇ ਜੀਵਣ ਦੇ ਦੌਰਾਨ ਜ਼ਿਆਦਾ ਮਿਰਚ-ਮਸਾਲੇ ਫਰ੍ਹਾਈ ਤੇ ਤਲਾਈ ਵਾਲੇ ਖਾਣੇ ਦੇ ਜ਼ਿਆਦਾ ਸੇਵਨ, ਦਿਮਾਗੀ ਪ੍ਰੇਸ਼ਾਨੀ,ਵੱਖ ਵੱਖ ਸ਼ੈਂਪੂ,ਤੇਲ, ਸਾਬਣ ਜਾਂ ਵਾਲ਼ਾ ਨੂੰ ਰੰਗ ਕਰਨ ਵਾਲੇ ਪਦਾਰਥ ਇਸਤੇਮਾਲ ਦੇ ਨਾਲ ਲੋਕ ਇਸ ਬਿਮਾਰੀ ਦੀ ਚਪੇਟ ਵਿਚ ਆ ਰਹੇ ਹਨ। ਸਮੇਂ ਸਿਰ ਇਸ ਬਿਮਾਰੀ ਤੇ ਕਾਬੂ ਨਾ ਪਾਇਆ ਗਿਆ ਤਾਂ ਹੌਲੀ ਹੌਲੀ ਇਹ ਬੀਮਾਰੀ ਪੂਰੇ ਸਰੀਰ ਤੇ ਆ ਜਾਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਦੇ ਬਚਾਅ ਲਈ ਫਾਸਟ ਫੂਡ ਤਲਿਆ ਖਾਣਾ ਅਤੇ ਕੈਮੀਕਲ ਪਦਾਰਥਾਂ ਦੇ ਇਸਤੇਮਾਲ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਧੁੱਪ ਵਿਚ ਜਾਂਦੇ ਦੌਰਾਨ ਛੱਤਰੀ ਲੈਣਾ ਜਾਂ ਫੇਸ ਨੂੰ ਕਵਰ ਕਰਨਾ ਚਾਹੀਦਾ ਹੈ। ਖਾਣੇ ਵਿਚ ਹਰੀਆਂ ਸਬਜ਼ੀਆਂ ਦਾ ਸੇਵਨ ਲਾਭਦਾਇਕ ਹੈ ਇਸ ਤੋਂ ਇਲਾਵਾ ਖੀਰਾ,ਲੋਕੀ,ਪਰਵਲ, ਨਾਰੀਅਲ ਪਾਣੀ,ਹਰੜ ਅਤੈ ਆਂਵਲੇ ਦਾ ਮੁਰੱਬੇ ਵਾਲਾਂ ਨੂੰ ਬੀਮਾਰੀ ਰਹਿਤ ਰੱਖਣ ਲਈ ਲਾਭਦਾਇਕ ਹੁੰਦਾ ਹੈ। ਨਿੰਮ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਹਫਤੇ ਵਿਚ ਦੋ ਤਿੰਨ ਵਾਰੀ ਲਗਾਉਣ, ਦਿਨ ਵਿਚ ਇਕ ਦੋ ਵਾਰੀ ਗਲੋ ਦੇ ਰਸ ਦਾ ਕਾੜਾ ਸੇਵਨ ਕਰਨ ਜਾਂ ਦਾਤੁਨ ਕਰਨ ਨਾਲ ਵੀ ਬਿਮਾਰੀ ਤੋਂ ਛੁਟਕਾਰਾ ਹੋਣ ਦੇ ਆਸਾਰ ਵੱਧਦੇ ਹਨ। ਕਰਮ ਤਸਵੀਰ ਵਾਲੇ ਡਰਾਈ ਫੂਡ ਤੋਂ ਬਚਾਅ ਕਰਨਾ ਚਾਹੀਦਾ ਹੈ ਡਾ.ਰਿਤੇਸ ਚਾਵਲਾ ਨੇ ਕਿਹਾ ਕਿ ਇਸ ਬਿਮਾਰੀ ਤੋ ਡਰਨ ਜਾਂ ਘਬਰਾਉਂਣ ਦੀ ਲੋੜ ਨਹੀਂ ਹੈ। ਇਸ ਦਾ ਇਲਾਜ ਆਯੁਰਵੈਦ ਵਿੱਚ ਇਸ ਦਾ ਇਲਾਜ ਸੰਭਵ ਹੈ।

NO COMMENTS

LEAVE A REPLY