ਅੰਮ੍ਰਿਤਸਰ 14 ਅਗਸਤ (ਪਵਿੱਤਰ ਜੋਤ ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਨੇ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਮੌਕੇ ਰਾਯਨ ਇੰਸਟੀਚਿਊਟ ਦੇ ਚੇਅਰਮੈਨ ਸਰ ਡਾ: ਏ. ਐੱਫ. ਪਿੰਟੋ ਅਤੇ ਐਮ.ਡੀ ਮੈਡਮ ਡਾ.ਗ੍ਰੇਸ ਪਿੰਟੋ ਦੀ ਸੁਚੱਜੀ ਅਗਵਾਈ ਹੇਠ ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਨੈਕਸਸ ਮਾਲ(Nexus Mall) ਅੰਮ੍ਰਿਤਸਰ ਵਿਖੇ ਇੱਕ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਅਸੀਂ ਜੋ ਕੀਮਤ ਚੁਕਾਈ ਹੈ, ਉਸਨੂੰ ਜਨਤਾ ਨੂੰ ਯਾਦ ਕਰਵਾਉਣ ਲਈ ਪਹਿਲਕਦਮੀ ਕੀਤੀ। ਇਸ ਤਹਿਤ ਵਿੱਦਿਆਰਥੀਆਂ ਨੇ ਭਾਰਤੀ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਭਗਤੀ ਦਾ ਨਾਟਕ ਪੇਸ਼ ਕੀਤਾ।
ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦਾ ਗੀਤ ਵੀ ਪੇਸ਼ ਕੀਤਾ
ਗਿਆ। ਭਾਰਤ ਦੇ ਮਹਾਨ ਰਾਸ਼ਟਰੀ ਨੇਤਾਵਾਂ ਨੂੰ ਯਾਦ ਕਰਨ ਲਈ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਬਹਾਦਰ ਆਜ਼ਾਦੀ ਘੁਲਾਟੀਆਂ ਦੀ ਝਲਕ ਪੇਸ਼ ਕੀਤੀ ਅਤੇ ਉਨ੍ਹਾਂ ਬਾਰੇ ਸਤਰਾਂ ਸੁਣਾਈਆਂ। ਲੋਕਾਂ ਲਈ ਭਾਰਤੀ ਆਜ਼ਾਦੀ ਦੇ ਵਿਸ਼ੇ ’ਤੇ ਆਧਾਰਿਤ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਮਾਲ ਵਿਚ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਡਰਾਇੰਗ ਅਤੇ ਗਾਇਨ ਮੁਕਾਬਲੇ ਵੀ ਕਰਵਾਏ ਗਏ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੰ ਸਰਟੀਫਿਕੇਟ, ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਐਨ.ਸੀ.ਸੀ. ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਤਿਰੰਗਾ ਝੰਡਾ ਲਹਿਰਾਇਆ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਸਾਰਿਆਂ ਵਿਚ ਦੇਸ਼ ਭਗਤੀ ਦਾ ਜਜ਼ਬਾ ਭਰ ਦਿਤਾ।
ਸਾਜ਼ਾਂ ਦੀ ਪੂਰੀ ਟੀਮ ਨੇ ਪੂਰੇ ਮਾਹੌਲ ਨੰ ਸੰਗੀਤਮਈ ਬਣਾ ਦਿਤਾ। ਸਮੁੱਚਾ ਸਮਾਗਮ ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਕਰਵਾਇਆ ਗਿਆ |