ਰਾਯਨ ਸਕੂਲ ਵਲੋਂ ਮਨਾਇਆ ਗਿਆ ਅਜ਼ਾਦੀ ਦਿਹਾੜਾ

0
35

ਅੰਮ੍ਰਿਤਸਰ 15ਅਗਸਤ (ਪਵਿੱਤਰ ਜੋਤ) :  ਅੱਜ ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਵਿਖੇ 75ਵਾਂ ਆਜ਼ਾਦੀ ਦਿਹਾੜਾ ਸਤਿਕਾਰਯੋਗ ਚੇਅਰਮੈਨ ਸਰ ਡਾ: ਏ.ਐਫ ਪਿੰਟੋ ਅਤੇ ਐਮ.ਡੀ ਮੈਡਮ ਡਾ: ਗ੍ਰੇਸ ਪਿੰਟੋ ਦੀ ਰਹਿਨੁਮਾਈ ਹੇਠ ਬੜੀ ਹੀ ਦੇਸ਼ ਭਗਤੀ ਦੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਲਈ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਇਸ ਪ੍ਰੋਗਰਾਮ ਲਈ ਡਾ. ਮਨੋਰੰਜਨ ਕੁਮਾਰ, ਡਿਪਟੀ ਕਮਾਂਡੈਂਟ ITBP (Dr.Manoranjan Kumar Deputy Commandant, ITBP) ਨੂੰ ਮੁੱਖ ਮਹਿਮਾਨ ਵਜੋਂ ਸਕੂਲ ਵਿਚ ਸੱਦਾ ਦਿਤਾ ਗਿਆ । ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਦੇ ਨਾਲ ਮੁੱਖ ਮਹਿਮਾਨ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਰਾਸ਼ਟਰੀ ਗਾਨ ਗਾਇਆ। ਐਨ.ਸੀ.ਸੀ ਅਤੇ ਸਕੂਲ ਬੈਂਡ ਵੱਲੋਂ ਗਾਰਡ ਆਫ਼ ਆਨਰ
ਦੁਆਰਾ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਵਾਤਾਵਰਨ ਪ੍ਰਤੀ ਜਾਗਰੂਕਤਾ ਨੂੰ ਮੁੱਖ ਰੱਖਦਿਆਂ ਬੂਟੇ
ਵੀ ਲਗਾਏ ਗਏ ਅਤੇ ਧਰਤੀ ਨੂੰ ਸਾਫ਼ ਸੁਥਰਾ ਰੱਖਣ ਦਾ ਸੁਨੇਹਾ ਦਿਤਾ ਗਿਆ | ਵਿਸ਼ੇਸ਼ ਪ੍ਰਾਰਥਨਾ ਸਭਾ ਦੀ ਸ਼ੁਰੂਆਤ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਅਰਾਧਨਾ ਨਾਲ ਹੋਈ, ਸਾਰਿਆਂ ਦੀ ਚੰਗੀ ਸਿਹਤ ਅਤੇ ਉੱਜਵਲ ਭਵਿਖ ਦੀ ਕਾਮਨਾ ਕੀਤੀ ਗਈ। ਸੁਤੰਤਰਤਾ ਦਿਵਸ ‘ਤੇ  ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਵਿਚ ਆਜ਼ਾਦੀ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਭਾਸ਼ਣ ਦਿਤਾ ਗਿ ਆ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਡਾਂਸ ਕੀਤਾ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਸੰਦੇਸ਼ ਨਾਲ ਇੱਕ ਨਾਟਕ ਪੇਸ਼ ਕੀਤਾ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟਾਪਰਾਂ ਨੂੰ ਟਰਾਫੀਆਂ ਦਿਤੀਆਂ ਗਈਆਂ। ਦਿਸ਼ਿਕਾ ਸੂਰੀ ਨੂੰ ਬੈਡਮਿੰਟਨ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਅਭੀਸ਼ੇਕ ਸੱਭਰਵਾਲ ਨੂੰ ਵੀ ਸੰਗੀਤਕ ਸਾਜ਼ਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਸਕੂਲ ਦੇ ਗੀਤ ਗਾਇਨ ਨਾਲ ਹੋਈ। ਮੁੱਖ ਅਧਿਆਪਕਾ  ਕੰਚਨ ਮਲਹੋਤਰਾ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਅਤੇ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ। ਸਮੁਚਾ ਸਮਾਗਮ ਸਕੂਲ ਦੀ ਪਿੰਸੀਪਲ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਕਰਵਾਇਆ ਗਿ

NO COMMENTS

LEAVE A REPLY