‘ ਸੇ ਨੋ ਟੁ ਪਲਾਸਟਿਕ’ ਵਿਸ਼ੇ ਤੇ ਪੋਸਟਰ ਬਣਾ ਕੇ ਲੋਕਾਂ ਨੂੰ ਕੀਤਾ ਜਾਗਰੂਕ

0
53

ਅੰਮ੍ਰਿਤਸਰ 10 ਜੂਨ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਮਾਣਯੋਗ ਚੇਅਰਮੈਨ ਡਾਕਟਰ ਏ ਐੱਫ ਪਿੰਟੋ ਅਤੇ ਐਮ ਡੀ ਮੈਡਮ ਡਾਕਟਰ ਗ੍ਰੇਸ ਪਿੰਟੋ ਦੀ ਅਗਵਾਈ ਹੇਠ ਅੱਜ ਗਰਲ ਐਨ ਸੀ ਸੀ ਕੈਡਿਟਸ 1 ਪੰਜਾਬ (ਜੀ) ਬੀ ਐਨ (1 ਪੰਜਾਬ ਜੀ) ਬੀ ਐਨ ਐਨ ਸੀ ਸੀ) ਨੇ ਐਨਸੀਸੀ ਦੇ 70ਵੇਂ ਸਾਲ ਦੇ ਮੌਕੇ ਤੇ ਐਨ ਸੀ ਸੀ ਕੈਡਿਟ ਸਾਗਰ ਅਭਿਆਨ (8 ਜੂਨ 14 ਜੂਨ) ਵਿੱਚ ਭਾਗ ਲਿਆ। ਐਨਸੀਸੀ ਗਰਲਜ ਕੈਡਿਟਾਂ ਨੇ ਆਪਣੇ ਸੀ ਟੀ ਓ ਮਨਪ੍ਰੀਤ ਚਾਹਲ ਦੇ ਨਾਲ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਆਲੇ ਦੁਆਲੇ ਰੈਲੀ ਵਿਚ ਹਿੱਸਾ ਲਿਆ ਤਾਂ ਜੋ ਕੀ ਲੋਕਾਂ ਨੂੰ ਪਲਾਸਟਿਕ ਦੀ ਵਰਤੋ ਕਰਨ ਅਤੇ ਉਸ ਦੇ ਆਸ-ਪਾਸ ਸੁੱਟਣ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਕੈਡਿਟਾਂ ਨੇ ਲੋਕਾਂ ਨੂੰ ਪਲਾਸਟਿਕ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਨਾ ਸੁੱਟਣ ਦੀ ਹਦਾਇਤ ਵੀ ਕੀਤੀ। ਕਿਉਂਕਿ ਇਹ ਵਾਤਾਵਰਣ ਅਤੇ ਜਲ ਸਰੋਤਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵਿਦਿਆਰਥੀਆਂ ਨੇ ‘ ਸੇ ਨੋ ਟੁ ਪਲਾਸਟਿਕ’ ਵਿਸ਼ੇ ਤੇ ਪੋਸਟਰ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਸਕੂਲ ਦੀ ਮੁੱਖ ਅਧਿਆਪੀਕਾ ਕੰਚਨ ਮਲਹੋਤਰਾ ਨੇ ਐਨਸੀਸੀ ਕੈਡਿਟਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।

NO COMMENTS

LEAVE A REPLY