ਵਿਧਾਨ ਸਭਾ ਚੋਣਾਂ-2022 ਚੋਣ ਰਿਹਰਸਲ ’ਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ – ਜਿਲ੍ਹਾ ਚੋਣ ਅਫ਼ਸਰ

0
35

ਅੰਮ੍ਰਿਤਸਰ , 7 ਫਰਵਰੀ ( ਰਾਜਿੰਦਰ ਧਾਨਿਕ ) – ਜ਼ਿਲ੍ਹਾ ਅੰਮ੍ਰਿਤਸਰ ‘ਚ ਪੈਂਦੇ 11 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੋÇਲੰਗ ਸਟਾਫ ਦੀ ਵੱਖ-ਵੱਖ ਥਾਵਾਂ ਤੇ ਰਿਹਰਸਲ ਕਰਵਾਈ ਗਈ ਅਤੇ ਜਿਲ੍ਹਾ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋਂ ਰਿਹਰਸਲਾਂ ਦਾ ਖੁਦ ਜਾਇਜਾ ਲਿਆ ਗਿਆ।
ਰਿਹਰਸਲਾਂ ਦਾ ਜਾਇਜਾ ਲੈਣ ਉਪਰੰਤ ਸ: ਖਹਿਰਾ ਨੇ ਕਿਹਾ ਕਿ ਜਿਹੜੇ ਕਰਮਚਾਰੀ ਚੋਣ ਰਿਹਰਸਲ ਵਿੱਚ ਗੈਰਹਾਜ਼ਰ ਪਾਏ ਗਏ ਹਨ। ਉਨਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਰਮਚਾਰੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਉਹ ਰਿਹਰਸਲਾਂ ਵਾਲੇ ਦਿਨ ਸਮੇਂ ਸਿਰ ਆਪਣੀ ਡਿਊਟੀ ਤੇ ਰਿਪੋਰਟ ਕਰਨ ਅਤੇ ਜਿਹੜੇ ਕਰਮਚਾਰੀ ਆਪਣੇ ਚੋਣ ਰਿਹਸਲ ਵਿੱਚ ਨਹੀਂ ਪਹੁੰਚੇ, ਉਨਾਂ ਨੂੰ ਜਲਦੀ ਹੀ ਨੋਟਿਸ ਜਾਰੀ ਕੀਤੇ ਜਾਣਗੇ। ਜਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਅਜਨਾਲਾ ਦੀ ਰਿਹਰਸਲ ਆਡੀਟੋਰਿਅਮ ਹਾਲ ਸਰਕਾਰੀ ਕਾਲਜ ਅਜਨਾਲਾ, ਰਾਜਾਸਾਂਸੀ ਦੀ ਚੋਣ ਰਿਹਰਸਲ ਪ੍ਰੀਖਿਆ ਹਾਲ ਸਰਕਾਰੀ ਨਰਸਿੰਗ ਕਾਲਜ ਮੈਡੀਕਲ ਇਨਕਲੇਵ ਅੰਮ੍ਰਿਤਸਰ, ਮਜੀਠਾ ਦੀ ਚੋਣ ਰਿਹਰਸਲ ਮਲਟੀਪਰਪਸ ਹਾਲ, ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡ, ਅੰਮ੍ਰਿਤਸਰ, ਜੰਡਿਆਲਾ ਦੀ ਰਿਹਰਸਲ ਕਾਮਨ ਰੂਮ ਸੀ:ਸੈਕ: ਰੈਜੀਡੈਸ਼ਿਅਲ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ, ਅੰਮ੍ਰਿਤਸਰ ਉੱਤਰੀ ਦੀ ਰਿਹਰਸਲ ਸਰਕਾਰੀ ਇੰਸਟੀਚਿਊਟ ਗਾਰਮੈਂਟ ਟੈਕਾਨਾਲੋਜੀ, ਇੰਨਸਾਈਡ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡ, ਅੰਮ੍ਰਿਤਸਰ, ਅੰਮ੍ਰਿਤਸਰ ਪੱਛਮੀ ਦੀ ਰਿਹਰਸਲ ਪ੍ਰੀਖਿਆ ਹਾਲ ਪੋਲੋਟੈਕਨੀਕਲ ਕਾਲਜ ਜੀ.ਟੀ. ਰੋਡ, ਛੇਹਰਟਾ, ਅੰਮ੍ਰਿਤਸਰ, ਅੰਮ੍ਰਿਤਸਰ ਕੇਂਦਰੀ ਦੀ ਰਿਹਰਸਲ ਪ੍ਰੀਖਿਆ ਹਾਲ ਸਰਕਾਰੀ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ, ਬੀ-ਬਲਾਕ, ਰਣਜੀਤ ਐਵੀਨਿਊ ਅੰਮ੍ਰਿਤਸਰ, ਅੰਮ੍ਰਿਤਸਰ ਪੂਰਬੀ ਦੀ ਰਿਹਰਸਲ ਜਿਮਨੇਜਿਅਮ ਹਾਲ, ਸਰਕਾਰੀ ਸੀ:ਸੈਕ: ਸਕੂਲ ਟਾਊਨ ਹਾਲ, ਅੰਮ੍ਰਿਤਸਰ, ਅੰਮ੍ਰਿਤਸਰ ਦੱਖਣੀ ਦੀ ਰਿਹਰਸਲ ਮਲਟੀਸਕਿਲਡ ਡਿਵਲਪਮੈਂਟ ਸੈਂਟਰ, ਕਬੀਰ ਪਾਰਕ, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਅਟਾਰੀ ਦੀ ਰਿਹਰਸਲ ਜਿਮਨੇਜਿਅਮ ਹਾਲ ਖਾਲਸਾ ਕਾਲਜ ਸੀ:ਸੈਕ: ਸਕੂਲ ਲੜਕੇ, ਅੰਮ੍ਰਿਤਸਰ ਅਤੇ ਬਾਬਾ ਬਕਾਲਾ ਦੀ ਚੋਣ ਰਿਹਰਸਲ ਹਾਲ ਨੰ:1 ਸ੍ਰੀਮਾਤਾ ਗੰਗਾ ਕੰਨਿਆ ਸੀ:ਸੈਕ: ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਹੋਈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 2218 ਚੋਣ ਬੂਥ ਬਣਾਏ ਗਏ ਹਨ, ਜਿਨ੍ਹਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀਵੀਪੈਟ ਵੀ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਰਿਹਰਸਲ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਹਿਸਾਬ ਨਾਲ 10664 ਚੋਣ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ। ਉਨਾਂ ਦੱਸਿਆ ਕਿ ਹੁਣ ਇਸ ਸਟਾਫ ਦਾ ਅਭਿਆਸ 17 ਫਰਵਰੀ ਨੂੰ ਰਿਟਰਨਿੰਗ ਅਧਿਕਾਰੀਆਂ ਵਲੋਂ ਕਰਵਾਇਆ ਜਾਵੇਗਾ। ਇਸ ਉਪਰੰਤ 19 ਫਰਵਰੀ ਨੂੰ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ। ਉਨਾਂ ਦੱਸÇਆ ਕਿ ਅਜਨਾਲਾ ਹਲਕੇ ਲਈ 904, ਰਾਜਾਸਾਂਸੀ ਲਈ 1068, ਮਜੀਠਾ ਲਈ 1012, ਜੰਡਿਆਲਾ ਲਈ 1040, ਅੰਮ੍ਰਿਤਸਰ ਉੱਤਰੀ ਲਈ 1052, ਅੰਮ੍ਰਿਤਸਰ ਪੱਛਮੀ ਲਈ 1024, ਅੰਮ੍ਰਿਤਸਰ ਕੇਂਦਰੀ ਲਈ 788, ਅੰਮ੍ਰਿਤਸਰ ਪੂਰਬੀ ਲਈ 840, ਅੰਮ੍ਰਿਤਸਰ ਦੱਖਣੀ ਲਈ 840, ਅਟਾਰੀ ਲਈ 972 ਅਤੇ ਬਾਬਾ ਬਕਾਲਾ ਲਈ 1124 ਕਰਮਚਾਰੀਆਂ ਨੂੰ ਬਤੌਰ ਪੀ.ਆਰ.ਓ., ਏ.ਪੀ.ਆਰ.ਓ ਅਤੇ ਪੋਲੰਗ ਸਟਾਫ ਵਜੋਂ ਤਾਇਨਾਤ ਕੀਤਾ ਜਾਵੇਗਾ।
ਕੈਪਸ਼ਨ: ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਪੋÇਲੰਗ ਬੂਥਾਂ ਦਾ ਨਿਰੀਖਣ ਕਰਦੇ ਹੋਏ।
====—

NO COMMENTS

LEAVE A REPLY