ਮੈਡੀਕਲ ਪ੍ਰੈਕਟਿਸਨਰ ਅਸੋਏਸਿਸਨ ਵੱਲੋਂ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਣ ਲਈ ਹੋਈ ਮੀਟਿੰਗ

0
51

 

ਬੁਢਲਾਡਾ, 10 ਅਗਸਤ ( ਗਦਵਿੰਦਰ ਸਿੰਘ ਕੋਹਲੀ) :  ਮੈਡੀਕਲ ਪ੍ਰੈਕਟਿਸਨਰ ਅਸੋਏਸਿਸਨ ਬੁਢਲਾਡਾ ਅੱਜ ਦੀ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਅਮ੍ਰਿਤਪਾਲ ਅੰਬੀ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਟੇਟ ਕਮੇਟੀ ਮੈਂਬਰ ਡਾਕਟਰ ਜਸਵੀਰ ਸਿੰਘ ਨੇ ਸ਼ਿਰਕਤ ਕੀਤੀ ਨਾਲ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਡਾਕਟਰ ਗੁਰਲਾਲ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ ਬਲਾਕ ਪ੍ਰਧਾਨ ਡਾਕਟਰ ਅਮ੍ਰਿਤਪਾਲ ਅੰਬੀ ਜੀ ਨੇ ਬੋਲਦੇ ਕਿਹਾ ਕੇ ਸਾਨੂੰ ਸਾਫ ਸੁਥਰੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਵਾਤਾਵਰਨ ਨੂੰ ਸਾਫ ਰੱਖਣ ਲਈ ਸਾਂਝੀਆਂ ਥਾਵਾਂ ਉੱਤੇ ਪੋਦੇ ਲਗਾਉਣੇ ਚਾਹੀਦੇ ਹਨ ਸਟੇਟ ਕਮੇਟੀ ਮੈਂਬਰ ਡਾਕਟਰ ਜਸਵੀਰ ਸਿੰਘ ਨੇ ਕਿਹਾ ਕੇ ਸਾਡੀ ਜਥੇਬੰਦੀ ਦੇ ਸੰਗੁਰੂਰ ਜਿਲੇ ਦੇ ਕਮੇਟੀ ਮੈਂਬਰ ਮਾਨਯੋਗ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਜੀ ਨੂੰ ਮਿਲਕੇ ਮੰਗ ਮੰਤਰ ਦੇਕੇ ਆਏ ਹਨ ਜਿਸ ਮੰਗ ਪੱਤਰ ਵਿਚ ਸਾਡੇ ਮੈਡੀਕਲ ਪ੍ਰੈਕਟਿਸਨਰ ਅਸੋਏਸਿਸਨ ਦੇ ਮੈਬਰਾਂ ਨੂੰ ਪੰਜਾਬ ਸਰਕਾਰ ਦੁਆਰਾ ਕੋਈ ਅਧਿਕਾਰ ਦੇਕੇ ਯਾ ਕੋਈ ਛੋਟਾ ਕੋਰਸ ਕਰਵਾਕੇ ਪ੍ਰੈਕਟਿਸ ਕਰਨ ਦਾ ਅਧਿਕਾਰ ਦੇਵੇ ਮੁਹੱਲਾ ਕਲਨਿਕ ਵਿਚ ਸਾਡੇ ਸਾਥੀਆਂ ਨੂੰ ਰੱਖਿਆ ਜਾਵੇ ਮੁੱਖ ਮੰਗਾ ਹਨ ,ਬਲਾਕ ਕੈਸੀਅਰ ਡਾਕਟਰ ਹਰਦੀਪ ਸਿੰਘ ਬਰੇ ਨੇ ਆਪਣੀ ਮਹੀਨਾਵਾਰ ਰਿਪੋਰਟ ਪੇਸ਼ ਕੀਤੀ ਜਿਸਤੇ ਸਾਰੇ ਹੀ ਸਾਥੀਆਂ ਨੇ ਸਹਿਮਤੀ ਪ੍ਰਗਟ ਕੀਤੀ ਵਿਸ਼ੇਸ਼ ਤੌਰ ਉੱਤੇ ਆਏ ਡਾਕਟਰ ਸੁਨੀਲ ਕੁਮਾਰ ਬਾਂਸਲ md ਮੈਡੀਸਨ ਨੇ ਚੱਲ ਰਹੀਆਂ ਬਿਮਾਰੀਆਂ ਬਾਰੇ ਚਾਨਣਾ ਪਾਇਆ ਵੱਖ ਵੱਖ ਪਿੰਡ ਚੋ ਆਏ ਡਾਕਟਰਾਂ ਨੇ ਡਾਕਟਰ ਸੁਨੀਲ ਕੁਮਾਰ ਬਾਂਸਲ ਜੀ ਨਾਲ ਸਵਾਲ ਜੁਆਬ ਕੀਤੇ ਮਾਨਸਾ ਜ਼ਿਲ੍ਹੇ ਪ੍ਰਧਾਨ ਡਾਕਟਰ ਗੁਰਲਾਲ ਸਿੰਘ ਬੁਢਲਾਡਾ ਨੇ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਇਸ ਵਿਚ,ਗੁਰਦਿਆਲ ਸਿੰਘ ਸਲਾਹਕਾਰ,ਕੁਲਦੀਪ ਸ਼ਰਮਾ ਚੇਅਰਮੈਨ,ਪਾਲਦਾਸ ਸਲਾਹਕਾਰ,ਤਾਰਾ ਸਿੰਘ ਜਿਲਾ ਸੈਕਟਰੀ,ਬਲਾਕ ਸੈਕਟਰੀ ਪ੍ਰਗਟ ਸਿੰਘ,ਜਿਲਾ ਕੈਸੀਅਰ ਰਿੰਕੂ ਗੁਰਨੇ, ਹਰਜਿੰਦਰ ਸਿੰਘ ਪ੍ਰੈਸ ਸਕੱਤਰ, ਪ੍ਰਦੀਪ ਸਿੰਘ,ਅਮਨਦੀਪ ਸਿੰਘ, ਜਸਵੰਤ ਸਿੰਘ,ਗੁਰਪ੍ਰੀਤ ਸਿੰਘ, ਮੱਖਣ ਸਿੰਘ,ਜਗਸੀਰ ਸਿੰਘ,ਨਿਰਮਲ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ

NO COMMENTS

LEAVE A REPLY