ਮਾਤਾ ਕਲਰ ਵਾਲੀ ਮੰਦਰ ਅਤੇ ਧਰਮਸਾ਼ਲਾ ਕਮੇਟੀ ਬੁਢਲਾਡਾ ਵੱਲੋ ਆਠਾਰਾ ਰੋਜਾ ਤੀਆ ਦਾ ਮੇਲਾ ਹੋੋਇਆ ਸੰਪੰਨ

0
47

ਬੁਢਲਾਡਾ, 10 ਅਗਸਤ  (ਦਵਿੰਦਰ ਸਿੰਘ ਕੋਹਲੀ)  : ਮਾਤਾ ਕਲਰ ਵਾਲੀ ਮੰਦਰ ਅਤੇ ਧਰਮਸਾ਼ਲਾ ਕਮੇਟੀ ਬੁਢਲਾਡਾ ਵੱਲੋ ਆਠਾਰਾ ਰੋਜਾ ਤੀਆ ਦਾ ਮੇਲਾ ਸਰਵ ਸਾਝੇ ਪਾਰਕ ਵਿੱਚ ਲਗਾਇਆ ਗਿਆ ਜਿਸ ਵਿੱਚ ਹਰ ਰੋਜ ਹਜਾਰਾ ਦੀ ਗਿਣਤੀ ਵਿੱਚ ਕੁੜੀਆ ਅਤੇ ਔਰਤਾ ਨੇ ਭਾਗ ਲਿਆ ਗਿੱਧਾ ਅਤੇ ਬੋਲੀਆ ਪਾ ਕੇ ਆਪਣੇ ਮਨ ਦੇ ਚਾਅ ਪੂਰੇ ਕੀਤੇ, ਤੀਆਂ ਦੇ ਤਿਉਹਾਰ ਮੌਕੇ ਹਜ਼ਾਰਾਂ ਔਰਤਾਂ ਨੇ ਗਿੱਧਾ ਪਾ ਕੇ ਬੋਲੀਆਂ ਪਾ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਇਹ ਤਿਉਹਾਰ ਪੰਜਾਬੀ ਲੋਕ ਬੋਲੀ ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ ਅਨੁਸਾਰ ਪੰਜਾਬੀ ਮਹੀਨੇ ਸੌਣ ਦੀ ਚਾਨਣੀ ਤੋਂ ਸ਼ੁਰੂ ਹੋ ਕੇ ਸੌਣ ਦੀ ਪੁੰਨਿਆ ਤੱਕ ਮਨਾਇਆ ਜਾਂਦਾ ਹੈ ਇਸ ਲੋਕ ਹੋਰ ਤੀਆਂ ਦੇ ਤਿਉਹਾਰ ਨੂੰ ਮੁੜ ਸੁਰਜੀਤ ਕਰਨ ਦੇ ਮੰਤਵ ਨਾਲ ਬੁਢਲਾਡਾ ਸ਼ਹਿਰ ਦੀਆਂ ਔਰਤਾਂ ਵੱਲੋਂ ਕਲਰ ਵਾਲੀ ਮਾਤਾ ਦਾ ਮੰਦਰ ਵਿਖੇ ਤੀਆਂ ਦਾ ਮੇਲਾ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆ ਜਗਨਨਾਥ ਅੱਗਰਵਾਲ ਅਤੇ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ ਕਿਹਾ ਕਿ ਇਸ ਸੱਤਵੇ ਮੇਲੇ ਵਿਚ ਹਲਕਾ ਵਿਧਾਇਕ ਬੁੱਧ ਰਾਮ ਦੇ ਪਰਿਵਾਰ੍ ਬਲਵੀਰ ਕੋਰ ਸਾਬਕਾ ਪਰਧਾਨ ਨਗਰ੍ ਕੋਸਲ ਸਰਬਜੀਤ ਕੋਰ ਜਸਵੀਰ ਕੋਰ ਗਾਊਸਾਲਾ ਕੀਰਤਨ ਮੰਡਲੀ ਮਾਤਾ ਕਲੱਰ ਵਾਲੀ ਕੀਰਤਨ ਮੰਡਲੀ ਮੈਡਮ ਸੁਖਜੀਤ ਕੋਰ ਜਸਵੀਰ ਸਿੰਘ ਅਤੇ ਅਮਰਜੀਤ ਦੇ ਪਰਿਵਾਰ ਵਲੋ ਮਹਿਮਾਨ ਦੇ ਤੋਰ ਤੇ ਹਾਜਰੀ ਲਵਾਈ ਮੇਲੇ ਵਿਚ ਰੁੱਖ ਲਗਾਓ ਬੇਟੀ ਬਚਾਓ ਬੇਟੀ ਪੜਾਓ ਵਾਤਾਵਰਣ ਸਾਫ ਰੱਖੋ ਚਾਈਲਡ ਅਤੇ ਔਰਤਾ ਦੇ ਹੈਲਪਲਾਇਨ ਨੰਬਰ 1098 1991ਦੀ ਅਵੈਰਨਸ ਕੀਤੀ ਗਈ ਇਸ ਪਰੋਗਰਾਮ ਵਿੱਚ ਕਿਰਨਾ ਰਾਣੀ ਸੁਨੀਤਾ ਵਰਮਾ ਮੈਡਮ ਬਾਵਾ ਪੱਪੂ ਕੈਥ ਉਮ ਪਰਕਾਸ ਰਾਜੂ ਵਰਮਾ ਬਿੱਟਾ ਵਰਮਾ ਲਵਲੀ ਦਾ ਵੀ ਸਹਿਯੋਗ ਹੈ ਅਖੀਰਲੇ ਦਿਨ ਤੀਆਂ ਦੇ ਮੌਕੇ ਤੇ ਸ਼ਹਿਰ ਦੀਆਂ ਸਾਰੀਆਂ ਔਰਤਾਂ ਨੂੰ ਕਮੇਟੀ ਵੱਲੋਂ ਲੱਡੂ ਵੰਡੇ ਗਏ

NO COMMENTS

LEAVE A REPLY