ਝੂਠੀਆਂ ਖਬਰਾਂ ਛਾਪ ਕੇ ਸਿਆਸੀ ਅਕਸ ਖਰਾਬ ਕੀਤਾ ਜਾ ਰਿਹਾ ਹੈ : ਮੇਅਰ

0
51

ਪੱਤਰਕਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ
ਅੰਮ੍ਰਿਤਸਰ, 8 ਫਰਵਰੀ (ਰਾਜਿੰਦਰ ਧਾਨਿਕ): ਗੁਰੂ ਨਗਰੀ ਦੇ ਪਹਿਲੇ ਨਾਗਰਿਕ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਵਿਧਾਨਸਭਾਂ ਚੋਣਾ ਨੂੰ ਲੈ ਕੇ ਉਹਨਾਂ ਦੇ ਵਿਰੁੱਧ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਹਾ ਕਿ ਉਹ ਵਿਦੇਸ਼ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਕ ਅਖਬਾਰ ਦੇ ਪੱਤਰਕਾਰ ਵਲੋਂ ਕਿਸੇ ਨੇਤਾ ਦੇ ਕਹਿਣ ਤੇ ਝੂਠੀਆਂ ਖਬਰਾਂ ਛਾਪ ਕੇ ਉਹਨਾਂ ਦਾ ਸਿਆਸੀ ਅਕਸ ਖਰਾਬ ਕੀਤਾ ਜਾ ਰਿਹਾ ਹੈ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਬਿਨਾਂ ਕਿਸੇ ਜਾਣਕਾਰੀ ਦੇ ਕੋਈ ਵੀ ਖ਼ਬਰ ਪ੍ਰਕਾਸ਼ਿਤ ਕਰਨਾ ਅਤੇ ਆਪਣੀ ਸੰਸਥਾ ਨੂੰ ਗਲਤ ਜਾਣਕਾਰੀ ਦੇ ਕੇ ਖ਼ਬਰ ਪ੍ਰਕਾਸ਼ਿਤ ਕਰਨਾ ਆਪਣੇ ਅਤੇ ਸੰਸਥਾ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਇਸ ਖ਼ਬਰ ਦਾ ਖੰਡਨ ਕੀਤਾ ਜਾਵੇ ਅਤੇ ਸੱਚਾਈ ਨੂੰ ਪ੍ਰਕਾਸ਼ਿਤ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਰਿਕਾਰਡ ਤੋੜ ਵਿਕਾਸ ਕਾਰਜ ਹੋਏ ਹਨ, ਜਿਸ ਦੇ ਨਤੀਜੇ ਵਜੋਂ 2022 ਵਿੱਚ ਕਾਂਗਰਸ ਮੁੜ ਸੱਤਾ ਵਿੱਚ ਆ ਰਹੀ ਹੈ। ਜਿਸ ਕਾਰਨ ਸਿਆਸੀ ਪਾਰਟੀਆਂ ਦੇ ਲੋਕ ਭੜਕੇ ਹੋਏ ਹਨ ਅਤੇ ਉਨ੍ਹਾਂ ਖਿਲਾਫ ਗਲਤ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਉਦੇਸ਼ ਗੁਰੂਨਗਰੀ ਦੀ ਸੇਵਾ ਕਰਨਾ ਰਿਹਾ ਹੈ ਅਤੇ ਉਹ ਕਿਤੇ ਵੀ ਵਿਦੇਸ਼ ਨਹੀਂ ਗਏ ਹਨ, ਉਹ ਗੁਰੂਨਗਰੀ ਵਿਚ ਹੀ ਹਨ। ਉਸ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਪੱਤਰਕਾਰ ਜਾਂ ਉਸ ਤੋਂ ਇਹ ਖ਼ਬਰ ਲੈਣ ਵਾਲੇ ਵਿਅਕਤੀ ਨੇ ਉਸ ਨੂੰ ਵਿਦੇਸ਼ੀ ਟਿਕਟ ਦਿੱਤੀ ਹੈ, ਜਿਸ ਕਾਰਨ ਇਹ ਖ਼ਬਰ ਸਾਹਮਣੇ ਆਈ ਹੈ ਕਿ ਉਹ ਵਿਦੇਸ਼ ਚਲੇ ਗਏ ਹਨ । ਜਦ ਕੇ ਉਹ ਗੁਰੂਨਗਰੀ ਦੀ ਸੇਵਾ ਲਈ ਸ਼ਹਿਰ ਵਿੱਚ ਹੀ ਹਨ ।

NO COMMENTS

LEAVE A REPLY