ਮੱਟੂ ਜੋੜੇ ਨੇ ਵੈਲੇਨਟਾਈਨ ਡੇਅ ਵਾਲੇ ਦਿਨ ਵਿਆਹ ਦੀ16ਵੀਂ ਵਰ੍ਹੇ ਗੰਢ ਬੱਚਿਆਂ ਨਾਲ ਮਨਾਈ

0
22

 

ਅੰਮ੍ਰਿਤਸਰ 13 ਫਰਵਰੀ (ਪਵਿੱਤਰ ਜੋਤ):  ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਅਤੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਵੀਨਾ ਨੇ ਅੱਜ ਆਪਣੇ ਵਿਆਹ ਦੀ 16ਵੀਂ ਵਰ੍ਹੇ ਗੰਢ ਆਪਣੇ ਬੱਚਿਆਂ ਨਾਲ ਮਨਾਈ ਉਹਨਾਂ ਕਿਹਾ ਵਿਆਹ ਨੂੰ ਅੱਜ 16 ਸਾਲ ਹੋ ਗਏ ਹਨ ਦੋਵਾਂ ਦਾ ਕਹਿਣਾ ਹੈ ਕਿ ਉਹ ਵੈਲਨਟਾਈਨ ਵਾਲੇ ਦਿਨ ਨੂੰ ਆਪਣੇ ਵਿਆਹ ਦੀ ਵਰੇਗੰਢ ਹਰ ਸਾਲ ਮਨਾਉਂਦੇ ਹਨ । ਬੇਸ਼ੱਕ ਵਿਆਹ ਦੇ 15 ਸਾਲ ਬੀਤ ਚੁੱਕੇ ਹਨ , ਪਰ ਇਸ ਦਿਨ ਦਾ ਇੰਤਜ਼ਾਰ ਹਰ ਸਾਲ ਰਹਿੰਦਾ ਹੈ ।ਇਸ ਮੌਂਕੇ ਸ਼.ਮੱਟੂ ਨੇ ਕਿਹਾ ਕਿ ਮੈਂ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ 14 ਫਰਵਰੀ ਨੂੰ ਵਿਆਹ ਕਰਵਾਇਆ ਸੀ ਓਹਨਾ ਨੇ ਵੈਲਨਟਾਈਨ ਦਿਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਪਿਆਰ ਦੇ ਤਿਉਹਾਰ ਵੱਜੋਂ ਹਰ ਸਾਲ ਪੂਰੇ ਵਿਸ਼ਵ ਵਿੱਚ 14 ਫਰਵਰੀ ਨੂੰ ਵੈਲੇਨਟਾਈਨ ਡੇਅ ਦੇ ਰੂਪ ‘ ਚ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਫੀਸਟ ਔਫ ਸੇਂਟ ਵੈਲਨਟਾਈਨ ਡੇਅ ਵੀ ਕਿਹਾ ਜਾਂਦਾ ਹੈ । ਵੈਲੇਨਟਾਈਨ ਡੇਅ ਨੂੰ ਮਨਾਉਣ ਦੀ ਸ਼ੁਰੂਆਤ ਰੋਮ ਤੋਂ ਹੋਈ ਅਤੇ ਇਸ ਦਿਨ ਲੋਕ ਆਪਣੇ ਚਾਹੁੰਣ ਵਾਲਿਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।ਵੈਲੇਨਟਾਈਨ ਡੇਅ ਦੇ ਇਤਿਹਾਸ ਸਬੰਧੀ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਦਿਲਚਸਪ ਅਤੇ ਦੁਖਾਂਤ ਭਰਪੂਰ ਕਹਾਣੀਆਂ ਪ੍ਰਚੱਲਿਤ ਹਨ ਪ੍ਰੰਤੂ ਜੋ ਜ਼ਿਆਦਾ ਕਹੀ ਜਾਂਦੀ ਹੈ ਉਸ ਅਨੁਸਾਰ 14 ਫਰਵਰੀ ਦੇ ਦਿਨ ਰੋਮ ਦੇ ਰਾਜੇ ਕਲੌਡੀਅਸ -2 ਨੇ ਪਾਦਰੀ ਵੈਲੇਨਟਾਈਨ ਨੂੰ ਮੌਤ ਦੀ ਸਜ਼ਾ ਦਿੱਤੀ । ਔਰੀਆ ਔਫ ਜੈਕੋਬਸ ਡੀ ਵਾਰਾਜਿਨ ਨਾਂ ਦੀ ਕਿਤਾਬ ਵਿਚ ਵੀ ਵੈਲੇਨਟਾਈਨ ਦਾ ਜ਼ਿਕਰ ਮਿਲਦਾ ਹੈ ।ਪਿਆਰ ਸ਼ਬਦ ਹੀ ਆਪਣੇ ਆਪ ਵਿਚ ਸੰਪੂਰਨਤਾ ਸਮੋਈ ਬੈਠਾ ਹੈ । ਪਿਆਰ ਦੀ ਸਾਰਥਕਤਾ ਅਤੇ ਮਹੱਤਤਾ ਦਾ ਖੇਤਰ ਬਹੁਤ ਵਿਸ਼ਾਲ ਹੈ । ਸਾਡੇ ਸਮਾਜ ਦਾ ਦੁਖਾਂਤ ਹੈ ਕਿ ਵੈਲੇਨਟਾਈਨ ਡੇਅ ਸਬੰਧੀ ਬਹੁਤ ਭੰਡੀ ਅਤੇ ਕੂੜ ਪ੍ਰਚਾਰ ਕੀਤਾ ਜਾਂਦਾ ਹੈ । ਇਸਦੀ ਵਿਆਖਿਆ : ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ । ਪਿਆਰ ਗ਼ਲਤ ਨਹੀਂ ਹੈ , ਪਿਆਰ ਦਾ ਇਜ਼ਹਾਰ ਸਾਫ਼ ਸੁਥਰਾ ਅਤੇ ਪਾਕ ਹੋਣਾ ਚਾਹੀਦਾ ਹੈ । ਇਸ ਨੂੰ ਅਸ਼ਲੀਲਤਾ ਅਤੇ ਲੱਚਰਤਾ ਤੋਂ ਵੱਖ ਕਰ ਕੇ ਦੇਖਣ ਦੀ ਲੋੜ ਹੈ । ਪਿਆਰ ਸਮਰਪਣ ਦੀ ਅਵਸਥਾ ਹੈ ਜੋ ਕਿ ਇਨਸਾਨੀਅਤ ਲਈ ਜ਼ਰੂਰੀ ਹੈ

 

NO COMMENTS

LEAVE A REPLY