ਗਲੋਬਲ ਵਾਰਮਿੰਗ ਦੇ ਇਸ ਯੁੱਗ ਵਿੱਚ ਬੂਟੇ ਲਗਾਉਣਾ ਇੱਕ ਬਹੁਤ ਹੀ ਪੁੰਨ ਦਾ ਕੰਮ : ਰਾਕੇਸ਼ ਸ਼ਰਮਾ

0
34

ਅੰਮ੍ਰਿਤਸਰ 31 ਜੁਲਾਈ (ਰਾਜਿੰਦਰ ਧਾਨਿਕ) : ਅੱਜ ਹਿਮਜਨ ਏਕਤਾ ਮੰਚ (ਰਜਿ.), ਅੰਮ੍ਰਿਤਸਰ ਦੇ ਅਹੁਦੇਦਾਰਾਂ ਵੱਲੋਂ ਸ਼੍ਰੀ ਰਾਮ ਐਵੀਨਿਊ ਦੇ ਪਾਰਕ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ, ਜਿਸ ਵਿੱਚ ਅਖਿਲ ਭਾਰਤੀ ਹਿਮਾਚਲ ਸਮਾਜਕ ਸੰਸਥਾ ਸੰਘ (ਰਜਿ.), ਨਵੀਂ ਦਿੱਲੀ ਤੋਂ ਮੁੱਖ ਮਹਿਮਾਨ ਐਡਵੋਕੇਟ ਸ਼੍ਰੀ ਰਾਕੇਸ਼ ਸ਼ਰਮਾ ਜੀ (ਅੰਮ੍ਰਿਤਸਰ) ਜਨਰਲ ਸਕੱਤਰ ਨੇ ਸ਼ਿਰਕਤ ਕੀਤੀ। ਅੱਜ ਦੇ ਪੌਦੇ ਲਗਾਉਣ ਦੇ ਸਮਾਗਮ ਵਿੱਚ ਜਾਣਕਾਰੀ ਦਿੰਦੇ ਹੋਏ ਹਿਮਜਨ ਏਕਤਾ ਮੰਚ ਦੇ ਪ੍ਰਧਾਨ ਸਪਵਨ ਸ਼ਰਮਾ ਨੇ ਦੱਸਿਆ ਕਿ ਸਾਡੇ ਵਾਰਡ ਨੰਬਰ 13 ਦੇ ਕੌਸਲਰ ਸ਼੍ਰੀਮਤੀ ਪ੍ਰਿਅੰਕਾ ਸ਼ਰਮਾ ਅਤੇ ਮਾਂ ਕਾਲੀ ਮੰਦਿਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੇ ਸਹਿਯੋਗ ਨਾਲ ਇਹ ਬੂਟੇ ਲਗਾਉਣ ਦਾ ਪ੍ਰੋਗਰਾਮ ਸਫਲ ਰਿਹਾ ਹੈ। ਰਾਕੇਸ਼ ਸ਼ਰਮਾ ਨੇ ਕਿਹਾ ਕਿ ਗਲੋਬਲ ਵਾਰਮਿੰਗ ਦੇ ਇਸ ਯੁੱਗ ਵਿੱਚ ਬੂਟੇ ਲਗਾਉਣਾ ਇੱਕ ਬਹੁਤ ਹੀ ਪੁੰਨ ਦਾ ਕੰਮ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਹਿਮਜਨ ਏਕਤਾ ਮੰਚ ਦੇ ਅਹੁਦੇਦਾਰ ਹਮੇਸ਼ਾ ਹੀ ਅਜਿਹੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਮੌਕੇ ਗਣੇਸ਼ ਦੱਤ ਸ਼ਰਮਾ, ਅਜੈ ਸ਼ਰਮਾ, ਰਮਨ ਸ਼ਰਮਾ, ਰੋਹਿਤ ਸ਼ਰਮਾ, ਵਿਜੇ ਕੁਮਾਰ, ਸੁਮਿਤ ਸ਼ਰਮਾ, ਸੁਸ਼ੀਲ ਕੁਮਾਰ, ਰਾਮਚੰਦਰ, ਵਿਸ਼ੂ ਅਤੇ ਸਕਸ਼ਮ, ਗਿੱਲ ਆਦਿ ਨੇ ਭਾਗ ਲਿਆ।

NO COMMENTS

LEAVE A REPLY