ਸ਼ਹੀਦੀ ਦਿਹਾੜਿਆ ਮੌਕੇ ਸਕੂਲ ਵਲੋਂ ਲਗਾਇਆ ਵਿੱਦਿਅਕ ਟੂਰ

0
23

 

ਬੁਢਲਾਡਾ, 19 ਦਸੰਬਰ (ਦਵਿੰਦਰ ਸਿੰਘ ਕੋਹਲੀ) : ਵਿਭਾਗੀ ਆਦੇਸ਼ਾਂ ਦੀ ਪਾਲਣਾ ਹਿੱਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ (ਮਾਨਸਾ) ਦੀਆਂ ਲੜਕੀਆਂ ਦਾ 2 ਰੋਜ਼ਾ ਵਿੱਦਿਅਕ ਟੂਰ ਸ਼੍ਰੀ ਰਾਜਿੰਦਰ ਸਿੰਘ ਸਕੂਲ ਇੰਚਾਰਜ ਦੀ ਨਿਗਰਾਨੀ ਹੇਠ ਸ੍ਰੀ ਆਨੰਦਪੁਰ ਸਾਹਿਬ, ਸਰਸਾ ਨਦੀ ਪਰਿਵਾਰ ਵਿਛੋੜਾ, ਸਰਹੰਦ ਫ਼ਤਹਿਗੜ੍ਹ ਸਾਹਿਬ, ਪਟਿਆਲਾ ਵਿਖੇ ਲਗਾਇਆ ਗਿਆ। ਟੂਰ ਦੋਰਾਨ ਵਿਰਾਸਤ -ਏ-ਖਾਲਸਾ ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ,ਕਿਲ੍ਹਾ ਆਨੰਦਗੜ੍ਹ ਵਿਖੇ ਬਾਉਲੀ ਸਾਹਿਬ, ਜੋਤੀ ਸਰੂਪ, ਠੰਢਾ ਬੁਰਜ,ਸ੍ਰੀ ਦੁੱਖ ਨਿਵਾਰਨ ਸਾਹਿਬ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਗਏ। ਬੱਚਿਆਂ ਨੇ ਇਨ੍ਹਾਂ ਇਤਿਹਾਸਕ ਸਥਾਨਾਂ ਤੇ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਰੇ ਚੱਲ ਰਹੇ ਸ਼ਹੀਦੀ ਦਿਹਾੜਿਆਂ ਦੌਰਾਨ ਬਹੁਮੁੱਲੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ।

NO COMMENTS

LEAVE A REPLY