ਸਕੂਲਾਂ ‘ਚ ਦਿੱਲੀ ਮਾੱਡਲ ਲਾਗੂ ਕਰਨ ਦੀਆਂ ਦੁਹਾਈਆਂ ਦੇਣ ਵਾਲੇ ਭਗਵੰਤ ਮਾਨ ਸੂਬੇ ਦੇ ਨੋਜਵਾਨਾਂ ਦੇ ਭੱਵਿਖ ਨਾਲ ਕਰ ਰਹੇ ਹਨ ਖਿਲਵਾੜ: ਅਸ਼ਵਨੀ ਸ਼ਰਮਾ

0
17

 

ਕੇਂਦਰ ਸਰਕਾਰ ਦੇ ਫੰਡਾ ਨਾਲ ਪੰਜਾਬ ‘ਚ ਬਣਨ ਵਾਲਿਆਂ 27 ਨਵੀਆਂ ਆਈਟੀਆਈਜ ਦਾ ਕੰਮ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੋਇਆ ਠੱਪ: ਅਸ਼ਵਨੀ ਸ਼ਰਮਾ

ਚੰਡੀਗੜ੍ਹ/ਅੰਮ੍ਰਿਤਸਰ: 19 ਦਸੰਬਰ (ਰਾਜਿੰਦਰ ਧਾਨਿਕ) :ਭਾਜਪਾ ਪੰਜਾਬ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਸੂਬੇ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਭੱਵਿਖ ਨਾਲ ਖਿਲਵਾੜ ਕਰਨ ‘ਤੇ ਮੁਖਮੰਤਰੀ ਭਗਵੰਤ ਮਾਨ, ਸਿਖਿਆ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੀ ਹੈ, ਪਰ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਉਜਾੜਨ ‘ਤੇ ਤੁਲੀ ਹੋਈ ਹੈI ਉਹਨਾਂ ਸੂਬੇ ‘ਚ ਬਣਨ ਵਾਲਿਆਂ 27 ਨਵੀਆਂ ਆਈਟੀਆਈਜ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹ 27 ਨਵੀਆਂ ਆਈਟੀਆਈਜ ਕੇਂਦਰ ਦੀ ਮੋਦੀ ਸਰਕਾਰ ਦੇ ਪੈਸੇ ਨਾਲ ਬਣ ਰਹੀਆ ਹਨ ਅਤੇ ਮੋਦੀ ਸਰਕਾਰ ਵਲੋਂ ਹਰ ਇੱਕ ਆਈਟੀਆਈ ਲਈ 20 ਕਰੌੜ ਰੁਪਏ ਪੰਜਾਬ ਸਰਕਾਰ ਨੂੰ ਦਿੱਤੇ ਜਾ ਚੁੱਕੇ ਹਨI ਪਰ ਪੰਜਾਬ ਸਰਕਾਰ ਦੀ ਨਾਲਾਇਕੀ ਅਤੇ ਮੂਰਖਤਾਵਾਂ ਕਾਰਨ ਇਹਨਾਂ ਆਈਟੀਆਈਜ ਦਾ ਕੰਮ ਜਾਂ ਤਾਂ ਰੁੱਕ ਚੁੱਕਾ ਹੈ ਜਾਂ ਸਮੇਂ ਸਿਰ ਨੇਪਰੇ ਨਹੀਂ ਚੱੜਦਾ ਲੱਗ ਰਿਹਾI
ਅਸ਼ਵਨੀ ਸ਼ਰਮਾ ਨੇ ਜਾਰੀ ਆਪਣੇ ਬਿਆਨ ‘ਚ ਕਿਹਾ ਕਿ ਪੰਜਾਬ ‘ਚ ਨਵੀਂਆਂ ਬਣਾਈਆਂ ਜਾਣ ਵਾਲੀਆਂ ਇਹਨਾਂ ਆਈਟੀਆਈਜ ਲਈ ਪੰਜਾਬ ਸਰਕਾਰ ਵਲੋਂ ਸਿਰਫ ਜਮੀਨ ਹੀ ਦਿੱਤੀ ਗਈ ਹੈ ਅਤੇ ਇਹਨਾਂ ਦੀਆਂ ਬਿਲਡਿੰਗਾਂ ਦੀ ਉਸਾਰੀ ਅਤੇ ਇਸ ‘ਚ ਲੱਗਣ ਵਾਲੇ ਸਾਰੇ ਸਾਜੋ-ਸਮਾਨ ਲਈ ਪੈਸਾ ਮੋਦੀ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈI ਪਰ ਪੰਜਾਬ ਸਰਕਾਰ ਕੇਂਦਰ ਸਰਕਾਰ ਵਲੋਂ ਭੇਜਿਆ ਪੈਸਾ ਇਹਨਾਂ ਵਿਕਾਸ ਕਾਰਜਾਂ ਲਈ ਨਿਰਮਾਣ ਕੰਪਨੀਆਂ ਨੂੰ ਮੁਹੱਈਆ ਨਹੀ ਕਰਵਾ ਰਹੀ। ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਦੇ ਦੀਨਾਨਗਰ, ਬੱਸੀਆਂ ਕੋਠੀ, ਲਾਡੋਵਾਲ, ਟਾਡਾਂ ਕੁਸਲ, ਰਾਮ ਤੀਰਥ, ਬਿਆਸ, ਗੰਡੀਵਿੰਡ, ਰਸੂਲਪੁਰ, ਤ੍ਰਿਪਤੀ, ਭਗੜਾਣਾ, ਭਗਵਾਨਪੁਰਾ, ਬਲਾਚੌਰ, ਢੈਪਈ, ਸ੍ਰੀ ਕੀਰਤਪੁਰ ਸਾਹਿਬ, ਚੀਮਾ ਖੁੱਡੀ, ਹਰਗੋਬਿੰਦਪੁਰ, ਟਿੱਬੀਕਲਾਂ, ਘਨੌਰ, ਭਾਖੜਾ, ਲੋਹੀਆਂ ਖਾਸ, ਮਹਿਰਾਜ, ਮਲੋਟ ਆਦਿ ‘ਚ ਆਈਟੀਆਈਜ ਖੋਲਣ ਦੀ ਵਿਉਂਤਬੰਦੀ ਕੇਂਦਰ ਦੀ ਮੋਦੀ ਸਰਕਾਰ ਅੱਗੇ ਰੱਖ ਕੇ ਇਸ ਲਈ ਫੰਡ ਮੰਗੇ ਗਏ ਸਨ, ਜਿਸਤੇ ਮੋਦੀ ਸਰਕਾਰ ਨੇ ਇਹਨਾਂ 27 ਆਈਟੀਆਈਜ ਲਈ 1080 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਜਾਰੀ ਕਰ ਦਿੱਤੇ ਗਏ ਸਨI ਪਰ ਭਗਵੰਤ ਮਾਨ ਸਰਕਾਰ ਦੀ ਨਾਲਾਇਕੀ ਅਤੇ ਇਹਨਾਂ ਦੀ ਉਸਾਰੀ ਲਈ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਇਹਨਾਂ ਦੀ ਉਆਸਾਰੀ ਦਾ ਕੰਮ ਠੱਪ ਹੋ ਗਿਆ ਹੈI ਉਕਤ ਮਾਮਲੇ ਸੰਬੰਧੀ ਭਵਨ ਅਤੇ ਮਾਰਗ ਦੇ ਜੂਨੀਅਰ ਇੰਜੀਨੀਅਰ ਗੁੰਜਨ ਜਿੰਦਲ ਦੇ ਬਿਆਨ ਮੁਤਾਬਿਕ ਰਾਮਪੁਰਾ ਫੂਲ ਦੀ ਆਈਟੀਆਈ ਤੇ ਹੁਣ ਤੱਕ 4 ਕਰੋੜ ਰੁਪਏ ਖਰਚ ਹੋ ਚੁੱਕੇ ਹਨ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਸਿਰਫ 2 ਕਰੋੜ ਰੁਪਏ ਹੀ ਜਾਰੀ ਕੀਤੇ ਹਨ। ਜਿਸ ਕਾਰਨ ਹਾਲ ਦੀ ਘੜੀ ਕੰਮ ‘ਚ ਇਸਦੀ ਉਸਾਰੀ ਠੱਪ ਹੋ ਗਈ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਆਈਟੀਆਈਜ ਲਈ ਵਿਦਿਆਰਥੀਆਂ ਦੇ ਨਵੇਂ ਬੈਚਾਂ ਦੀ ਭਰਤੀ ਵੀ ਕਰੀ ਜਾ ਰਹੀ ਹੈ, ਪਰ ਇਹਨਾਂ ਦੇ ਨਾ ਬਣਨ ਕਾਰਨ ਉਹਨਾਂ ਦਾ ਭਵਿਖ ਵੀ ਖਤਰੇ ‘ਚ ਪੈ ਗਿਆ ਹੈI ਉਧਰ ਜੇਕਰ ਇਹਨਾਂ ਆਈਟੀਆਈਜ ਦਾ ਕੰਮ ਕੇਂਦਰ ਸਰਕਾਰ ਦੀਆਂ ਸ਼ਰਤਾਂ ਮੁਤਾਬਿਕ ਨੇਪਰੇ ਨਾ ਚੜਿਆ ਤਾਂ ਇਹਨਾਂ ਸੰਸਥਾਵਾ ਨੂੰ ਡਾਇਰੈਕਟਰ ਜਨਰਲ ਰੁਜ਼ਗਾਰ ਅਤੇ ਸਿਖਲਾਈ ਤੋਂ ਮਿਲਣ ਵਾਲੀ ਮਾਨਤਾ ਵੀ ਖਤਰੇ ਵਿਚ ਪੈ ਜਾਵੇਗੀ। ਇਸ ਲਾਪਰਵਾਹੀ ਦਾ ਖਮਿਆਜ਼ਾ ਸੂਬੇ ਦੇ ਵਿਦਿਆਰਥੀਆ ਅਤੇ ਨੋਜਵਾਨਾਂ ਨੂੰ ਭੁਗਤਣਾ ਪਵੇਗਾI ਅਗਰ ਇਹ ਮਾਨਤਾ ਨਹੀ ਮਿਲਦੀ ਤਾਂ ਇਹਨਾਂ ਆਈਟੀਆਈਜ ‘ਚ ਪੜਣ ਵਾਲੇ ਵਿਦਿਆਰਥੀਆਂ ਨੂੰ 199 ਮੁਲਕਾਂ ਦੀ ਬਜਾਏ ਸਿਰਫ ਪੰਜਾਬ ਵਿੱਚ ਹੀ ਰੁਜ਼ਗਾਰ ਦਾ ਮੌਕਾ ਮਿਲੇਗਾ। ਉਧਰ ਇਹਨਾਂ ਸੰਸਥਾਵਾਂ ਨੂੰ ਚਲਾਉਣ ਲਈ ਜੋ ਸਟਾਫ਼ ਰਖਿਆ ਜਾਵੇਗਾ ਉਸ ਨਾਲ ਪੰਜਾਬ ਦੇ ਕਈ ਨੌਜਵਾਨਾਂ ਨੂੰ ਰੁਜਗਾਰ ਵੀ ਮਿਲੇਗਾI
ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਕੇਜਰੀਵਾਲ ਦੀ ਜੀ- ਹਜੂਰੀ ਛੱਡ ਕੇ ਝੂਠ ਬੋਲਣਾ ਬੰਦ ਕਰੋ ਅਤੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣਾ ਅਤੇ ਦੂਜੇ ਸੂਬਿਆਂ ਦੀ ਸੈਰ ਛੱਡ ਕੇ ਪੰਜਾਬ ਦੇ ਵਿਕਾਸ ਅਤੇ ਪੰਜਾਬ ਦੀ ਜਨਤਾ ਦੀਆਂ ਸਮਸਿਆਵਾਂ ਵੱਲ ਧਿਆਨ ਦਿਓ।

NO COMMENTS

LEAVE A REPLY