ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਵੱਲੋਂ ਧੰਨਵਾਦੀ ਦੌਰਾ

0
16

ਏ.ਆਰਜ਼ ਦੀਆਂ ਤਰੱਕੀਆਂ ਜਲਦੀ
ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਰਜਿਸਟਰਾਰ ਵੱਲੋਂ ਫਰੰਟ ਨੂੰ ਸ਼ੁਭਕਾਮਨਾਵਾਂ
ਅੰਮ੍ਰਿਤਸਰ , 19 ਦਸੰਬਰ ( ਰਾਜਿੰਦਰ ਧਾਨਿਕ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਦੀ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਸਕੱਤਰ ਅਤੇ ਖਜ਼ਾਨਚੀ ਦੇ ਵਕਾਰੀ ਅਹੁਦਿਆਂ ਸਮੇਂਤ 11 ਉਮੀਦਵਾਰਾਂ ਵਿੱਚੋਂ 6 ਉਮੀਦਵਾਰਾਂ ਦੇ ਜਿੱਤਣ ਦੀ ਖੁਸ਼ੀ ਵਿੱਚ ਯੂਨੀਵਰਸਿਟੀ ਕੈੰਪਸ ਧੰਨਵਾਦੀ ਦੌਰਾ ਕੱਢਿਆ ਗਿਆ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਕੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆ । ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ- ਕੁਲਪਤੀ ਪ੍ਰੋ ਡਾ ਜਸਪਾਲ ਸਿੰਘ ਸੰਧੂ , ਰਜਿਸਟਰਾਰ ਡਾ ਕਰਨਜੀਤ ਸਿੰਘ ਕਾਹਲੋਂ , ਓ ਐਸ ਡੀ ਟੂ ਵੀ ਸੀ ਡਾ ਹਰਦੀਪ ਸਿੰਘ , ਡਿਪਟੀ ਰਜਿਸਟਰਾਰ ਡਾ.ਰਾਜੇਸ਼ ਕ‍ਲੀਆ , ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀਆਂ ਵੱਲੋਂ ਇਸ ਖੁਸ਼ੀ ਦੇ ਮੌਕੇ ‘ਤੇ ਸ਼ਿਰਕਤ ਕੀਤੀ ਗਈ ਅਤੇ ਜੇਤੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ।ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਵੀਰ ਸਿੰਘ ਗਰਚਾ ਅਤੇ ਐਸੋਸੀਏਸ਼ਨ ਦੇ ਸਕੱਤਰ ਮਨਪ੍ਰੀਤ ਸਿੰਘ,ਨਾਨ ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰ , ਸੈਕਟਰੀ ਰਾਜਿੰਦਰ ਸਿੰਘ ਅਤੇ ਸ੍ਰ ਤੀਰਥ ਸਿੰਘ, ਅਜਮੇਰ ਸਿੰਘ , ਪ੍ਰਵੀਨ ਪੁਰੀ ਦੀ ਅਗਵਾਈ ਵਿੱਚ ਸਾਰੇ ਵਿਭਾਗਾਂ ਵਿੱਚ ਧੰਨਵਾਦੀ ਦੌਰਾ ਕੀਤਾ ਗਿਆ । ਸੱਭ ਤੋਂ ਪਹਿਲਾਂ ਐਡਮਿਨ ਬਲਾਕ ਵਿੱਚ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਫਰੰਟ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਅਤੇ ਜਿਤਾਉਣ ‘ਤੇ ਧੰਨਵਾਦ ਕੀਤਾ ਅਤੇ ਫਿਰ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ । ਆਫਿਸਰਜ਼ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਸ੍ਰ ਬਲਵੀਰ ਸਿੰਘ ਗਰਚਾ ਵੱਲੋਂ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਉਸਾਰੂ ਢੰਗ ਤਰੀਕਿਆਂ ਨਾਲ ਸਿਰੇ ਚੜ੍ਹਾਉਣ ਅਤੇ ਯੂਨੀਵਰਸਿਟੀ ਨੂੰ ਦੇਸ਼ ਦੀਆਂ ਮੋਹਰੀ ਯੂਨੀਵਰਸਿਟੀਆਂ ਵਿੱਚ ਲਿਜਾਉਣ ‘ਤੇ ਉਪ-ਕੁਲਪਤੀ ਪ੍ਰੋਫੈਸਰ ਡਾ ਜਸਪਾਲ ਸਿੰਘ ਸੰਧੂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦੀ ਗੁਜਾਰਿਸ਼ ਕੀਤੀ ਜਿਸ ‘ਤੇ ਉਨ੍ਹਾਂ ਵੱਲੋਂ ਏ.ਆਰਜ਼ ਦਾ ਮਾਮਲਾ ਜਲਦੀ ਵਿਚਾਰਨ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਮਸਲੇ ਸਬੰਧੀ ਮੌਕੇ ‘ਤੇ ਹੀ ਪੰਜਾਬ ਸਰਕਾਰ ਨਾਲ ਵੀ ਅਥਾਰਟੀ ਵੱਲੋਂ ਗੱਲ ਕੀਤੀ ਗਈ , ਜਿਸ ਦਾ ਹਾਂ ਪੱਖੀ ਹੁੰਗਾਰਾ ਭਰੇ ਜਾਣ ‘ਤੇ ਏ.ਆਰਜ਼ ਦਾ ਮਾਮਲਾ ਜਲਦੀ ਹੱਲ ਹੋਣ ਦੀ ਸੰਭਾਵਨਾ ਬਣ ਗਈ ਹੈ । ਸ੍ਰ ਗਰਚਾ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਜੀ ਦੇ ਹਾਂਪੱਖੀ ਹੁੰਗਾਰੇ ‘ਤੇ ਧੰਨਵਾਦ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਵਿਕਾਸ ਲਈ ਉਨ੍ਹਾਂ ਦਾ ਫਰੰਟ ਪਹਿਲਾਂ ਦੀ ਤਰ੍ਹਾਂ ਭਵਿੱਖ ਵਿੱਚ ਵੀ ਸਕਾਰਾਤਮਕ ਭੁਮਿਕਾ ਨਿਭਾਉਂਦਾ ਰਹੇਗਾ । ਇਸ ਤੋਂ ਪਹਿਲਾਂ ਯੂਨੀਵਰਸਿਟੀ ਐਸੋਸੀਏਸ਼ਨ ਦੇ ਨਵਨਿਯੁਕਤ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਅੱਜ ਸਵੇਰੇ ਐਡਮਿਨ ਬਲਾਕ ਦੇ ਸਾਹਮਣੇ ‘ਗੁਡ ਮੋਰਨਿੰਗ ਵਿਦ ਥੈੰਕਸ ‘ ਨਾਲ ਸਮੂਹ ਵੋਟਰਾਂ ਅਤੇ ਸਪੋਰਟਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ।
ਐਸੋਸੀਏਸ਼ਨ ਦੇ ਸਕੱਤਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੂਰੀ ਟੀਮ ਵੱਲੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆ ਯੂਨੀਵਰਸਿਟੀ ਪ੍ਰਸ਼ਾਸਨ ਅੱਗੇ ਉਠਾਈਆਂ ਗਈਆਂ ਮੰਗਾਂ ਦੇ ਹੱਲ ਤੋਂ ਉਹ ਸੰਤੁਸ਼ਟ ਹਨ । ਇਸ ਸਬੰਧੀ ਪੰਜਾਬ ਸਰਕਾਰ ਨਾਲ ਵੀ ਤਾਲਮੇਲ ਬਣਾ ਲਿਆ ਹੈ ਅਤੇ ਏ. ਆਰ ਦੀਆਂ ਤਰੱਕੀਆਂ ਦੀ ਫਾਇਲ ‘ਤੇ ਜਲਦੀ ਹੀ ਓਕੇ ਹੋ ਜਾਵੇਗਾ । ਉੱਡਦੇ ਬਾਜ਼ ਦੇ ਜਿਨ੍ਹਾਂ 6 ਉਮੀਦਵਾਰਾਂ ਨੂੰ ਜਿੱਤ ਨਸੀਬ ਹੋਈ ਹੈ ਉਨ੍ਹਾਂ ‘ਚ ਸਕੱਤਰ ਸ੍ਰ ਮਨਪ੍ਰੀਤ ਸਿੰਘ , ਸ੍ਰ ਹਰਦੀਪ ਸਿੰਘ ਖਜ਼ਾਨਾਚੀ ਮਤਬਰ ਚੰਦ, ਜਗਜੀਤ ਸਿੰਘ,ਹਰਚਰਨ ਸਿੰਘ ,ਅਜੈ ਅਰੋੜਾ ਕਾਰਜਕਾਰਨੀ ਮੈਂਬਰ ਸ਼ਾਮਿਲ ਹਨ ।

NO COMMENTS

LEAVE A REPLY