ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ 21ਦਸੰਬਰ ਦਿਨ ਬੁਧਵਾਰ ਚੰਡੀਗੜ੍ਹ ਹੋਵੇਗੀ – ਉੱਪਲ/ਧਾਰੜ

0
24

 

ਅੰਮ੍ਰਿਤਸਰ 19 ਦਸੰਬਰ (ਪਵਿੱਤਰ ਜੋਤ) : ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਦੀ ਮੀਟਿੰਗ 21 ਦਸੰਬਰ ਦਿਨ ਬੁਧਵਾਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ । ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਆਗੂ ਪ੍ਭਜੀਤ ਸਿੰਘ ਉੱਪਲ, ਗਗਨਦੀਪ ਸਿੰਘ ਖਾਲਸਾ ਅਤੇ ਤਰਨਤਾਰਨ ਜ਼ਿਲਾ ਪ੍ਰਧਾਨ ਅਮਨਦੀਪ ਸਿੰਘ ਧਾਰੜ ਨੇ ਦੱਸਿਆ ਕੇ ਮੀਟਿੰਗ ਵਿੱਚ ਪਿਛਲੇ ਲੰਮੇ ਸਮੇ ਤੋ ਲਟਕਦੀਆ ਮੰਗਾ ਦੇ ਹੱਲ ਲਈ ਅਤੇ ਜਥੇਬੰਦੀ ਦੀਆਂ ਸਰਗਰਮੀਆਂ ਦੇ ਨਾਲ ਨਾਲ ਭਵਿੱਖਤ ਸੰਘਰਸ਼ਾਂ ਦੀ ਰੂਪ ਰੇਖਾ ਵੀ ਉਲੀਕੀ ਜਾਵੇਗੀ ।ਇਸ ਮੋਕੇ ਦੋਵੇ ਡਾਇਰੈਕਟਰ ਸਹਿਬਾਨ ਨੂੰ ਮਿਲ ਕੇ ਕੱਟੇ ਭੱਤਿਆ ਨੂੰ ਮੁੜ ਲਾਗੂ ਕਰਨ ਸਮੇਤ ,ਕੰਟਰੇਕਟ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗਲੂਰ ਕਰਨ ,ਮਲਟੀਪਰਪਜ ਕੇਡਰ ਦੇ ਨਾਮ ਬਦਲੀ ,ਸਾਰੀਆ ਕੈਟਾਗਰੀਆਂ ਦੀ ਪਦਉਨਤੀਆ ਸਮਾਬੱਧ ਕਰਨ ਸਮੇਤ ਹੋਰ ਮੰਗਾ ਦੇ ਹੱਲ ਲਈ ਵੀ ਜੋਰ ਲਾਇਆ ਜਾਵੇਗਾ ਇਸ ਮੋਕੇ ਜਥੇਬੰਦੀ ਦਾ ਸਲਾਨਾ ਕਲੰਡਰ 2023 ਵੀ ਰਿਲੀਜ਼ ਕੀਤਾ ਜਾਵੇਗਾ। ਇਸ ਮੋਕੇ ਸਾਥੀ ਸੂਬਾ ਆਗੂ ਨਿਸ਼ਾਨ ਸਿੰਘ ਗੁਰਦਾਸਪੁਰ, ਸਤਨਾਮ ਸਿੰਘ ਬਾਰੀਆ ਜਲੰਧਰ ਗੁਰਵੇਲ ਸਿੰਘ ਸੋਹੀ ,ਨਿਰਮਲ ਸਿੰਘ ਤਰਸਿੱਕਾ, ਕੁਲਬੀਰ ਸਿੰਘ ਛੀਨਾ ਰਾਜਾਸਾਂਸੀ ,ਅਮਰਪ੍ਰੀਤ ਸਿੰਘ ਬੋਹੜੂ ਸਤਨਾਮ ਸਿਘ ਟਾਗਰਾ ,ਪ੍ਧਾਨ ਪਵਨ ਕੁਮਾਰ ਵੇਰਕਾ ਜੋਰਾਵਰ ਸਿਘ ਬਾਸਰਕੇ, ਸੰਦੀਪ ਸਿੰਘ ਰਮਦਾਸ ਅਤੇ ਹੋਰ ਹਾਜ਼ਿਰ ਸਨ।

NO COMMENTS

LEAVE A REPLY